ਜਲਾਲਾਬਾਦ: ਭਿਆਨਕ ਸੜਕ ਹਾਦਸੇ ਦੌਰਾਨ ਪਤੀ, ਪਤਨੀ ਤੇ ਬੱਚੀ ਦੀ ਮੌਤ

Thursday, Dec 17, 2020 - 09:30 PM (IST)

ਜਲਾਲਾਬਾਦ: ਭਿਆਨਕ ਸੜਕ ਹਾਦਸੇ ਦੌਰਾਨ ਪਤੀ, ਪਤਨੀ ਤੇ ਬੱਚੀ ਦੀ ਮੌਤ

ਜਲਾਲਾਬਾਦ,(ਸੇਤੀਆ,ਟੀਨੂੰ) : ਸ਼ਹਿਰ ਦੇ ਫਾਜ਼ਿਲਕਾ ਰੋਡ ’ਤੇ ਪਿੰਡ ਲਮੋਚੜ ਕਲਾ ਨਜ਼ਦੀਕ ਮੁੱਖ ਮਾਰਗ ’ਤੇ ਮੋਟਰਸਾਇਕਲ ਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਿਸ ਦੌਰਾਨ ਪਤੀ, ਪਤਨੀ ਤੇ 6 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ 4 ਸਾਲਾ ਛੋਟੀ ਬੱਚੀ ਸੁਰੱਖਿਅਤ ਦੱਸੀ ਜਾ ਰਹੀ ਹੈ। ਉਧਰ ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਿ੍ਰਤਕ ਕੁਲਦੀਪ ਸਿੰਘ (26), ਰੀਨਾ ਰਾਣੀ (24) ਤੇ ਨੀਲਮ (6) ਗੁਰੂਹਰਸਹਾਏ ਦੇ ਪਿੰਡ ਰੁਕਨਾ ਕਾਸਿਮਕੇ ਦੇ ਨਿਵਾਸੀ ਹਨ। 

ਇਹ ਵੀ ਪੜ੍ਹੋ : ਪੰਜਾਬ ’ਚ ਵੀਰਵਾਰ ਨੂੰ ਕੋਰੋਨਾ ਦੇ 449 ਨਵੇਂ ਮਾਮਲੇ ਆਏ ਸਾਹਮਣੇ, 15 ਦੀ ਮੌਤ
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਆਪਣੀ ਪਤਨੀ ਰੀਨਾ, ਬੇਟੀ ਨੀਲਮ ਤੇ ਇਕ 4 ਸਾਲਾ ਬੱਚੀ ਦੇ ਨਾਲ ਆਪਣੇ ਸਹੁਰੇ ਪਿੰਡ ਨੂਰਸਮੰਦ (ਫਾਜਿਲਕਾ) ਤੋਂ ਵਾਪਸ ਆ ਰਿਹਾ ਸੀ ਕਿ ਸ਼ਾਮ ਕਰੀਬ 6.30 ਵਜੇ ਲਮੋਚੜ ਕਲਾਂ ਨਜ਼ਦੀਕ ਜਲਾਲਾਬਾਦ ਤੋਂ ਆ ਰਹੇ ਕੈਂਟਰ ਦੇ ਨਾਲ ਟੱਕਰ ਹੋ ਗਈ। 

ਇਹ ਵੀ ਪੜ੍ਹੋ : ਰੱਖਿਆ ਪੈਨਲ ਦੀ ਮੀਟਿੰਗ ’ਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼ : ਕੈਪਟਨ

ਇਸ ਹਾਦਸੇ ’ਚ ਰੀਨਾ ਰਾਣੀ ਤੇ ਨੀਲਮ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੁਲਦੀਪ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਜ਼ਖਮੀ ਕੁਲਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਲਿਆਂਦਾ ਗਿਆ ਪਰ ਕੁਲਦੀਪ ਸਿੰਘ ਉਥੇ ਹਸਪਤਾਲ ’ਚ ਵੀ ਮੌਤ ਹੋ ਗਈ ਪਰ ਦੂਜੇ ਪਾਸੇ 4 ਸਾਲਾ ਬੱਚੀ ਨੂੰ ਵੀ ਘੁਬਾਇਆ ਦੇ ਇਕ ਨਿੱਜੀ ਹਸਪਤਾਲ ਲਿਆਦਾ ਗਿਆ ਤੇ ਬੱਚੀ ਸੁਰੱਖਿਅਤ ਦੱਸੀ ਜਾ ਰਹੀ ਹੈ।  ਉਧਰ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Deepak Kumar

Content Editor

Related News