ਸ਼ਾਹ-ਕੈਪਟਨ ਦੀ ਮੀਟਿੰਗ ''ਤੇ ਜਾਖੜ ਦਾ ਸ਼ਾਇਰਾਨਾ ਤੰਜ਼, ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫ਼ਾ ਨਹੀਂ ਹੋਤਾ!
Thursday, Sep 30, 2021 - 10:12 PM (IST)
ਨੈਸ਼ਨਲ ਡੈਸਕ : ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਉਥੱਲ-ਪੁਥਲ ਵਿਚਾਲੇ, ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਸਾਬਕਾ ਸੀ.ਐੱਮ. ਕੈਪਟਨ ਅਮਰਿਦੰਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਪਾਰਟੀ ਦੇ ਨੇਤਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੈਪਟਨ ਨੇ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ। ਜਿਸ ਨੂੰ ਲੈ ਕੇ ਹੁਣ ਸੁਨੀਲ ਜਾਖੜ ਨੇ ਕੈਪਟਨ 'ਤੇ ਸ਼ਾਇਰਾਨਾ ਤੰਜ਼ ਕੱਸਿਆ ਹੈ। ਉਨ੍ਹਾਂ ਟਵੀਟ ਕਰ ਲਿਖਿਆ ਕਿ, ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫ਼ਾ ਨਹੀਂ ਹੋਤਾ!,- ਬਸ਼ੀਰ ਬਦਰ।
ਇਹ ਵੀ ਪੜ੍ਹੋ - 10 ਅਕਤੂਬਰ ਨੂੰ ਬੰਦ ਹੋਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ
ਇਸ ਤੋਂ ਪਹਿਲਾਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਿਆ ਸੀ। ਜਾਖੜ ਨੇ ਇਹ ਵੀ ਕਿਹਾ ਕਿ ਸੂਬੇ ਦੇ ਐਡਵੋਕੇਟ ਜਨਰਲ ਅਤੇ ਸੂਬਾ ਪੁਲਸ ਪ੍ਰਮੁੱਖ ਦੇ ਚੋਣ 'ਤੇ ਲਗਾਏ ਜਾ ਰਹੇ “ਇਤਰਾਜ਼” ਅਸਲ ਵਿੱਚ ਮੁੱਖ ਮੰਤਰੀ ਦੀ “ਈਮਾਨਦਾਰੀ 'ਤੇ ਸਵਾਲ” ਚੁੱਕ ਰਹੇ ਹਨ। ਸਿੱਧੂ ਨੇ ਪੁਲਸ ਡਾਇਰੈਕਟਰ ਜਨਰਲ ਅਤੇ ਸੂਬੇ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ 'ਤੇ ਸਵਾਲ ਚੁੱਕੇ ਹਨ। ਜਾਖੜ ਨੇ ਟਵੀਟ ਕੀਤਾ, “ਬਹੁਤ ਹੋ ਗਿਆ। ਮੁੱਖ ਮੰਤਰੀ ਦੇ ਅਧਿਕਾਰਾਂ ਨੂੰ ਵਾਰ-ਵਾਰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਖ਼ਤਮ ਕਰੋ। ਏ.ਜੀ. ਅਤੇ ਡੀ.ਜੀ.ਪੀ. ਦੀ ਚੋਣ 'ਤੇ ਚੁੱਕੇ ਜਾ ਰਹੇ ਇਤਰਾਜ਼ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਈਮਾਨਦਾਰੀ/ਸਮਰੱਥਾ 'ਤੇ ਸਵਾਲ ਉਠਾ ਰਿਹਾ ਹੈ ਜਿਨ੍ਹਾਂ ਨੂੰ ਨਤੀਜਾ ਦੇਣ ਲਈ ਲਿਆਇਆ ਗਿਆ ਹੈ। ਹੁਣ ਸਮਾਂ ਦ੍ਰਿੜਤਾਪੂਰਵਕ ਆਪਣੀ ਗੱਲ ਕਹਿਣ ਅਤੇ ਮੁਸ਼ਕਲ ਹਾਲਤ ਨੂੰ ਸੁਲਝਾਣ ਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।