ਜੈਸ਼-ਏ-ਮੁਹੰਮਦ ਨੇ ਦਿੱਤੀ ਪੰਜਾਬ ਅਤੇ ਰਾਜਸਥਾਨ ਦੀਆਂ ਕਈ ਥਾਂਵਾਂ ਨੂੰ ਉਡਾਉਣ ਦੀ ਧਮਕੀ

Friday, Apr 19, 2019 - 09:49 AM (IST)

ਜੈਸ਼-ਏ-ਮੁਹੰਮਦ ਨੇ ਦਿੱਤੀ ਪੰਜਾਬ ਅਤੇ ਰਾਜਸਥਾਨ ਦੀਆਂ ਕਈ ਥਾਂਵਾਂ ਨੂੰ ਉਡਾਉਣ ਦੀ ਧਮਕੀ

ਜੈਪੁਰ/ਜਲੰਧਰ— ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੰਜਾਬ ਅਤੇ ਰਾਜਸਥਾਨ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਜੈਸ਼-ਏ-ਮੁਹੰਮਦ ਦਾ ਏਰੀਆ ਕਮਾਂਡਰ ਮਸੂਦ ਅਹਿਮਦ ਨੇ ਪੰਜਾਬ ਦੇ ਫਿਰੋਜ਼ਪੁਰ ਦੇ ਮੰਡਲ ਰੇਲ ਪ੍ਰਬੰਧਕ ਨੂੰ ਇਕ ਪੱਤਰ ਭੇਜਿਆ। ਪੱਤਰ 'ਚ ਪੰਜਾਬ ਅਤੇ ਰਾਜਸਥਾਨ ਦੇ ਕਈ ਰੇਲਵੇ ਸਟੇਸ਼ਨ, ਧਾਰਮਿਕ ਸਥਾਨ ਅਤੇ ਮਿਲੀਟਰੀ ਕੈਂਟ ਨੂੰ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਹੈ।PunjabKesari
ਅਲਰਟ ਜਾਰੀ 
ਜੋਧਪੁਰ ਦੀ ਜੀ.ਆਰ.ਪੀ. ਕਮਿਸ਼ਨਰ ਮਮਤਾ ਵਿਸ਼ਨੋਈ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦੇ ਇਕ ਪੱਤਰ ਤੋਂ ਬਾਅਦ ਅਸੀਂ ਰੇਲਵੇ ਸਟੇਸ਼ਨਾਂ 'ਤੇ ਸ਼ੱਕੀ ਤੱਤਾਂ ਦੀ ਖੋਜ ਅਤੇ ਜਾਂਚ ਲਈ ਆਰ.ਪੀ.ਐੱਫ. ਨਾਲ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਹੈ। ਉੱਥੇ ਹੀ ਪੰਜਾਬ 'ਚ ਪੁਲਸ ਡਾਇਰੈਕਟਰ ਜਨਰਲ ਆਲੋਕ ਵਿਸ਼ਠ ਨੇ ਰਾਜ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਅਲਰਟ ਕੀਤਾ ਹੈ। ਨਾਲ 'ਚ ਰੇਲਵੇ ਸਥਾਨ ਤੋਂ ਇਲਾਵਾ ਮਿਲੀਟਰੀ ਕੈਂਟ 'ਤੇ ਵੀ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਹਨ।
 

ਇਹ ਮੰਦਰ ਹਨ ਸ਼ਾਮਲ
ਜੈਸ਼-ਏ-ਮੁਹੰਮਦ ਵਲੋਂ ਭੇਜੇ ਗਏ ਪੱਤਰ 'ਚ ਜੈਪੁਰ, ਰੇਵਾੜੀ, ਜੋਧਪੁਰ, ਸ਼੍ਰੀਗੰਗਾਨਗਰ ਰੇਲਵੇ ਸਟੇਸ਼ਨ, ਮਿਲੀਟਰੀ ਕੈਂਟ ਅਤੇ ਰਾਜ ਦੇ ਮੁੱਖ ਮੰਦਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉੱਥੇ ਹੀ ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਰੇਲਵੇ ਸਟੇਸ਼ਨਾਂ ਨੂੰ 13 ਮਈ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਜਸਥਾਨ 'ਚ ਅੰਮ੍ਰਿਤਸਰ ਦਾ ਸ੍ਰੀ ਹਰਿਮੰਦਰ ਸਾਹਿਬ, ਦੁਰਜਿਆਨਾ ਮੰਦਰ, ਜਲੰਧਰ ਦਾ ਦੇਵੀ ਤਾਲਾਬ ਮੰਦਰ, ਫਗਵਾੜਾ ਦੇ ਹਨੂੰਮਾਨ ਮੰਦਰ ਬਠਿੰਡਾ ਦੇ ਦਮਦਮਾ ਸਾਹਿਬ ਗੁਰਦੁਆਰੇ ਨੂੰ 16 ਮਈ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।


author

DIsha

Content Editor

Related News