ਜੈਪੁਰ ਜਾਣ ਵਾਲੀ ਉਡਾਣ 24 ਮਾਰਚ ਤਕ ਰੱਦ

Saturday, Mar 03, 2018 - 10:44 AM (IST)

ਜੈਪੁਰ ਜਾਣ ਵਾਲੀ ਉਡਾਣ 24 ਮਾਰਚ ਤਕ ਰੱਦ

ਚੰਡੀਗੜ੍ਹ (ਲਲਨ) : ਅੰਤਤਰਰਾਸ਼ਟਰੀ ਏਅਰਪੋਰਟ ਤੋਂ ਜੈਪੁਰ ਜਾਣ ਵਾਲੀ ਸਪਾਈਸ ਜੈੱਟ ਏਅਰਲਾਈਨਜ਼ ਦੀ ਉਡਾਣ ਨੂੰ ਹਵਾਈ ਅੱਡਾ ਅਥਾਰਟੀ ਵਲੋਂ 24 ਮਾਰਚ ਤੱਕ ਰੱਦ ਐਲਾਨਿਆ ਗਿਆ ਹੈ। ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਜੈਪੁਰ ਏਅਰਪੋਰਟ ਦੇ ਰਨਵੇ ਦੀ ਮੁਰੰਮਤ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਅਥਾਰਟੀ ਵਲੋਂ ਇਹ ਵੀ ਸੂਚਨਾ ਜਾਰੀ ਕੀਤੀ ਗਈ ਹੈ ਕਿ ਹੁਣ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਮੁਸਾਫਰਾਂ ਦੇ ਬੈਗ 'ਤੇ ਸਕਿਓਰਿਟੀ ਟੈਗ ਨਹੀਂ ਲੱਗਣਗੇ। ਸੁਨੀਲ ਦੱਤ ਨੇ ਕਿਹਾ ਕਿ ਅਥਾਰਟੀ ਵਲੋਂ ਲਏ ਗਏ ਫੈਸਲੇ ਨਾਲ ਮੁਸਾਫਰਾਂ ਨੂੰ ਕਾਫੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਹੁਕਮ ਅੱਜ ਤੋਂ ਜਾਰੀ ਕਰ ਦਿੱਤਾ ਗਿਆ ਹੈ।
 


Related News