ਜੈਪਾਲ ਐਨਕਾਊਂਟਰ : ਕਾਰ ਲੁੱਟਣ ਮਗਰੋਂ ਪਛਾਣ ਲੁਕਾਉਣ ਲਈ ''ਭੁੱਲਰ'' ਨੇ ਨੰਬਰ ਪਲੇਟ ''ਤੇ ਲਾ ਦਿੱਤੀ ਸੀ ਮਿੱਟੀ
Friday, Jun 25, 2021 - 12:01 PM (IST)
ਲੁਧਿਆਣਾ (ਰਿਸ਼ੀ) : ਡੇਹਲੋਂ ਤੋਂ ਕਾਰ ਲੁੱਟਣ ਤੋਂ ਬਾਅਦ ਜੈਪਾਲ ਭੁੱਲਰ ਨੇ ਸ਼ਹਿਰ ਤੋਂ ਨਿਕਲਣ ਦਾ ਮਨ ਬਣਾ ਲਿਆ ਸੀ। ਇਸੇ ਕਾਰਨ ਜੱਸੀ, ਦਰਸ਼ਨ ਅਤੇ ਬੱਬੀ ਨੂੰ ਕਾਰ ’ਚ ਬਿਠਾ ਕੇ ਰਾਤ ਦੇ ਸਮੇਂ ਹੀ ਖਰੜ ਲਈ ਨਿਕਲ ਪਿਆ। ਉਪਰੋਕਤ ਖ਼ੁਲਾਸਾ ਪ੍ਰੋਡਕਸ਼ਨ ਵਾਰੰਟ ’ਤੇ ਚੱਲ ਰਹੇ ਦਰਸ਼ਨ ਅਤੇ ਬੱਬੀ ਤੋਂ ਪੁਲਸ ਨੂੰ ਹੋਇਆ ਹੈ। ਪੁਲਸ ਤੋਂ ਬਚਣ ਲਈ ਰਾਤ ਦੇ ਸਮੇਂ ਇਨ੍ਹਾਂ ਨੇ ਆਈ-20 ਕਾਰ ਦੀਆਂ ਨੰਬਰ ਪਲੇਟਾਂ ’ਤੇ ਮਿੱਟੀ ਲਗਾ ਦਿੱਤੀ ਤਾਂ ਕਿ ਆਸਾਨੀ ਨਾਲ ਕੋਈ ਨੰਬਰ ਨਾ ਪੜ੍ਹ ਸਕੇ।
ਸਵੇਰ ਹੁੰਦੇ ਹੀ ਨੰਬਰ ਪਲੇਟਾਂ ਬਦਲ ਦਿੱਤੀਆਂ। ਰਾਤ ਨੂੰ ਜਦੋਂ ਡੇਹਲੋਂ ਤੋਂ ਨਿਕਲੇ ਤਾਂ ਜੱਸੀ ਨੇ ਖਰੜ ’ਚ ਰਹਿਣ ਦਾ ਪ੍ਰਬੰਧ ਕਰਵਾਇਆ। ਉਸੇ ਨੇ ਆਪਣੇ ਜਾਣ-ਪਛਾਣ ਦੇ ਘਰ ਰਖਵਾਇਆ। ਇੱਥੇ ਸਾਰੇ 2 ਤੋਂ 3 ਦਿਨ ਤੱਕ ਰੁਕੇ, ਜਿਸ ਤੋਂ ਬਾਅਦ ਦਰਸ਼ਨ ਅਤੇ ਬੱਬੀ ਵਾਪਸ ਸ਼ਹਿਰ ਆ ਗਏ।
ਇਹ ਵੀ ਪੜ੍ਹੋ : ਹਾਈਕਮਾਨ ਦੇ ਨੁਕਤਿਆਂ ’ਤੇ ਹਰਕਤ ’ਚ ਆਏ 'ਕੈਪਟਨ', ਖੇਤ ਕਾਮਿਆਂ ਲਈ ਕੀਤਾ ਵੱਡਾ ਐਲਾਨ
ਫਿਲਹਾਲ ਪੁਲਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 7 ਦਿਨ ਦਾ ਰਿਮਾਂਡ ਮੰਗਿਆ ਸੀ ਤਾਂ ਕਿ ਪਤਾ ਲੱਗ ਸਕੇ ਕਿ ਲੁੱਟ ਵਿਚ ਹੋਰ ਕੌਣ ਸ਼ਾਮਲ ਸੀ। ਪੁਲਸ ਮੁਤਾਬਕ ਹੈਬੋਵਾਲ ਦੇ ਰਹਿਣ ਵਾਲੇ ਲੱਕੀ ਰਾਜਪੂਤ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਕੀ 4 ਵਿਚੋਂ 2 ਤੋਂ ਹਾਲੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦੋਂ ਕਿ ਭੁੱਲਰ ਅਤੇ ਜੱਸੀ ਦਾ ਐਨਕਾਊਂਟਰ ਹੋ ਚੁੱਕਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ