ਜੈਪਾਲ ਭੁੱਲਰ ਦੇ ਮੁੜ ਹੋਏ ਪੋਸਟਮਾਰਟਮ ਦੀ ਰਿਪੋਰਟ ''ਤੇ ਪਿਤਾ ਨੇ ਚੁੱਕੇ ਸਵਾਲ (ਵੀਡੀਓ)
Wednesday, Jun 23, 2021 - 06:05 PM (IST)
ਫਿਰੋਜ਼ਪੁਰ/ਚੰਡੀਗ਼ੜ੍ਹ: ਪੰਜਾਬ ਪੁਲਸ ਦੇ ਦੋ ਸਹਾਇਕ ਥਾਣੇਦਾਰਾਂ ਦੇ ਕਤਲ ਕੇਸ ’ਚ ਲੋੜੀਂਦੇ ਅਤੇ ਕੋਲਕਾਤਾ ’ਚ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਕੱਲ੍ਹ ਪੀ.ਜੀ.ਆਈ.ਚੰਡੀਗੜ੍ਹ ’ਚ ਮੁੜ ਪੋਸਟਮਾਰਟ ਕੀਤਾ ਗਿਆ। ਜਾਣਕਾਰੀ ਮੁਤਾਬਕ ਗੈਂਗਸਟਰ ਦਾ ਦੂਜੀ ਵਾਰ ਪੋਸਟ ਮਾਰਟਮ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ
ਇਸ ਸਬੰਧੀ ਜੈਪਾਲ ਭੁੱਲਰ ਦੇ ਪਿਤਾ ਨੇ ਮੁੜ ਆਈ ਰਿਪੋਰਟ ’ਤੇ ਇਕ ਵਾਰ ਫ਼ਿਰ ਸਵਾਲ ਚੁੱਕੇ ਹਨ। ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਸ ’ਤੇ ਸਰੀਰ ’ਤੇ 22 ਸੱਟਾਂ ਦੇ ਨਿਸ਼ਾਨ ਹਨ ਤਾਂ ਫ਼ਿਰ ਇਹ ਨਿਸ਼ਾਨ ਕਿੱਥੋਂ ਆਏ? ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਪੀ.ਜੀ.ਆਈ. ਦੀ ਇਸ ਰਿਪੋਰਟ ਤੋਂ ਅਸਤੁੰਸ਼ਟ ਹਨ। ਉਨ੍ਹਾਂ ਸਾਫ਼ ਕਿਹਾ ਕਿ ਇਹ ਰਿਪੋਰਟ ਵੱਡੇ ਅਫ਼ਸਰਾਂ ਦੇ ਦਬਾਅ ਹੇਠਾਂ ਆ ਕੇ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ 28 ਜੂਨ ਤੋਂ MBBS, BDS ਤੇ BAMS ਦੀਆਂ ਕਲਾਸਾਂ ਕਾਲਜਾਂ ’ਚ ਸ਼ੁਰੂ ਕਰਨ ਦੇ ਹੁਕਮ