ਮਹਿੰਗੀਆਂ ਗੱਡੀਆਂ ਤੇ ਇੰਗਲਿਸ਼ ਫ਼ਿਲਮਾਂ ਦਾ ਸ਼ੌਕੀਨ ਸੀ 'ਜੈਪਾਲ ਭੁੱਲਰ', ਅਖ਼ੀਰ 'ਚ ਕੋਲਕਾਤਾ ਖਿੱਚ ਲੈ ਗਈ ਮੌਤ

06/19/2021 11:15:49 AM

ਜਗਰਾਓਂ (ਰਿਸ਼ੀ, ਭੰਡਾਰੀ) : ਬਦਨਾਮ ਗੈਂਗਸਟਰ ਜੈਪਾਲ ਭੁੱਲਰ ਦਾ ਪੰਜਾਬ ਤੋਂ ਲੈ ਕੇ ਕੋਲਕਾਤਾ ਦੀ ਐਨਕਾਊਂਟਰ ਵਾਲੀ ਕੋਠੀ ਤੱਕ ਦਾ ਸਫ਼ਰ ਬੇਹੱਦ ਫ਼ਿਲਮੀ ਸੀ। ਭੁੱਲਰ ਨੇ ਪੰਜਾਬ ਤੋਂ ਕੋਲਕਾਤਾ ਤੱਕ ਪੁਲਸ ਨੂੰ ਧੋਖਾ ਦਿੱਤਾ ਤਾਂ ਅਖ਼ੀਰ ’ਚ ਕਿਸਮਤ ਨੇ ਭੁੱਲਰ ਨੂੰ ਧੋਖਾ ਦੇ ਦਿੱਤਾ। ਭੁੱਲਰ ਜਗਰਾਓਂ ਦੀ ਨਵੀਂ ਦਾਣਾ ਮੰਡੀ ’ਚ ਏ. ਐੱਸ. ਆਈ. ਭਗਵਾਨ ਸਿੰਘ ਅਤੇ ਏ. ਐੱਸ. ਆਈ. ਦਲਵਿੰਦਰਜੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਆਪਣੇ ਸਾਥੀ ਜਸਪ੍ਰੀਤ ਜੱਸੀ, ਬਲਜਿੰਦਰ ਅਤੇ ਦਰਸ਼ਨ ਨਾਲ ਕਾਰ ’ਚ ਫ਼ਰਾਰ ਹੋਇਆ ਸੀ। ਸਾਰੇ ਹੀ ਕਿਸੇ ਤਰ੍ਹਾਂ ਪਿੰਡਾਂ ’ਚੋਂ ਹੁੰਦੇ ਹੋਏ ਰਾਜਸਥਾਨ ਨਿਕਲ ਗਏ। ਰਾਜਸਥਾਨ ਦੇਰ ਰਾਤ ਇਕ ਢਾਬੇ ’ਤੇ ਟਰੱਕਾਂ ਦਰਮਿਆਨ ਆਪਣੀ ਕਾਰ ਪਾਰਕ ਕਰ ਕੇ ਖਾਣਾ ਖਾਧਾ ਅਤੇ ਫਿਰ ਕਾਰ ’ਚ ਹੀ ਸੌਂ ਗਏ। ਤੜਕੇ ਉੱਠ ਕੇ ਦੇਖਿਆ ਤਾਂ ਆਲੇ-ਦੁਆਲੇ ਖੜ੍ਹੇ ਟਰੱਕ ਗਾਇਬ ਸਨ ਅਤੇ ਰਾਜਸਥਾਨ ਪੁਲਸ ਦਾ ਮੁਲਾਜ਼ਮ ਕਾਰ ਦਾ ਸ਼ੀਸ਼ਾ ਖੜਕਾ ਰਿਹਾ ਸੀ। ਕਾਰ ਤੋਂ ਬਾਹਰ ਨਿਕਲੇ ਤਾਂ ਲਾਕਡਾਊਨ ’ਚ ਬਾਹਰ ਘੁੰਮਣ ਦੇ ਬਦਲੇ ਮੁਲਾਜ਼ਮ ਨੇ ਕਾਰ ਦੀ ਚਾਬੀ ਕੱਢ ਲਈ ਅਤੇ ਪੁਲਸ ਥਾਣੇ ਚੱਲਣ ਨੂੰ ਕਿਹਾ। ਇਸ ਦਰਮਿਆਨ ਚਕਮਾ ਦੇ ਕੇ ਭੁੱਲਰ ਅਤੇ ਉਸ ਦੇ ਸਾਥੀ ਭੱਜ ਗਏ। ਭੱਜ ਕੇ ਸਾਰੇ ਦੋਸ਼ੀ ਇਕ ਰੇਲਵੇ ਟਰੈਕ ਦੇ ਨਾਲ-ਨਾਲ ਕਈ ਘੰਟੇ ਪੈਦਲ ਚੱਲਦੇ ਰਹੇ। ਸੜਕ ’ਤੇ ਨਿਕਲਦੇ ਤਾਂ ਲਾਕਡਾਊਨ ਕਾਰਨ ਪੁਲਸ ਦੇ ਹੱਥੇ ਚੜ੍ਹਨ ਦਾ ਡਰ ਸੀ। ਕਿਸੇ ਤਰ੍ਹਾਂ ਕਿਰਾਏ ’ਤੇ ਟੈਕਸੀ ਲਈ ਅਤੇ ਮੱਧ ਪ੍ਰਦੇਸ਼ ਪਹੁੰਚ ਗਏ। ਉੱਥੋਂ ਜੈਪਾਲ ਅਤੇ ਉਸ ਦੇ ਦੋਸਤਾਂ ਨੂੰ ਮੌਤ ਖਿੱਚ ਕੇ ਕੋਲਕਾਤਾ ਲੈ ਗਈ, ਜਿੱਥੇ ਪੁਲਸ ਦੇ ਐਨਕਾਊੁਂਟਰ ’ਚ ਜੈਪਾਲ ਅਤੇ ਉਸ ਦੇ ਸਾਥੀ ਜਸਪ੍ਰੀਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਜੈਪਾਲ ਐਨਕਾਊਂਟਰ' ਮਾਮਲੇ 'ਚ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ (ਵੀਡੀਓ)
ਮਹਿੰਗੀਆਂ ਗੱਡੀਆਂ ਅਤੇ ਇੰਗਲਿਸ਼ ਫਿਲਮਾਂ ਦਾ ਸ਼ੌਕੀਨ ਸੀ ਭੁੱਲਰ
ਪੁਲਸ ਮੁਤਾਬਕ ਗੈਂਗ ਵੱਲੋਂ ਸਿਰਫ ਮਹਿੰਗੀ ਗੱਡੀ ਹੀ ਲੁੱਟੀ ਜਾਂਦੀ ਸੀ। ਜੈਪਾਲ ਭੁੱਲਰ ਇੰਨਾ ਮਾਹਰ ਸੀ ਕਿ ਹਰ ਗੱਡੀ ਦੀ ਜਾਅਲੀ ਆਰ. ਸੀ. ਆਪਣੇ ਨਾਂ ਦੀ ਤਿਆਰ ਕਰਦਾ ਅਤੇ ਫਿਰ ਆਰਾਮ ਨਾਲ ਕਾਰ ’ਚ ਘੁੰਮਦਾ। ਫੜ੍ਹੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਜੈਪਾਲ ਸਿਰਫ ਇੰਗਲਿਸ਼ ਮੂਵੀ ਦੇਖਣ ਦਾ ਸ਼ੌਂਕ ਰੱਖਦਾ ਸੀ। ਹਰ ਸਮੇਂ ਕੋਈ ਨਾ ਕੋਈ ਫਿਲਮ ਦੇਖਦਾ। ਜੇ ਉਸ ਨੂੰ ਕਿਸੇ ਕਮਰੇ ’ਚ ਰਹਿਣ ਨੂੰ ਕਿਹਾ ਜਾਂਦਾ ਤਾਂ ਕਈ ਦਿਨਾਂ ਤੱਕ ਅੰਦਰ ਹੀ ਰਹਿੰਦਾ, ਉੱਥੇ ਹੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਉਸ ਦੇ ਟਿਕਾਣੇ ਬਣੇ ਹੋਏ ਸਨ, ਜਿਨ੍ਹਾਂ ਨੂੰ ਉਹ ਸਮੇਂ-ਸਮੇਂ ’ਤੇ ਬਦਲਦਾ ਰਹਿੰਦਾ ਸੀ।

ਇਹ ਵੀ ਪੜ੍ਹੋ : ਗਰਭਵਤੀ ਬੀਬੀਆਂ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਚੰਗੀ ਖ਼ਬਰ, ਅਰੁਣਾ ਚੌਧਰੀ ਨੇ ਕੀਤਾ ਇਹ ਐਲਾਨ
ਹਾਈਵੇਅ ਦੇ ਨੇੜੇ 6 ਮਹੀਨੇ ਪਹਿਲਾਂ ਭੁੱਲਰ ਨੇ ਲਈ ਸੀ ਐੱਨ. ਆਰ. ਆਈ. ਦੀ ਕੋਠੀ
ਗੈਂਗਸਟਰ ਜੈਪਾਲ ਭੁੱਲਰ ਨੇ ਰਹਿਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਕਈ ਟਿਕਾਣੇ ਰੱਖੇ ਹੋਏ ਸਨ। ਜੋ ਕੋਈ ਵੀ ਬਦਮਾਸ਼ ਉਸ ਦੇ ਸੰਪਰਕ ’ਚ ਆਉਂਦਾ ਅਤੇ ਵਿਸ਼ਵਾਸ ਜਿੱਤ ਲੈਂਦਾ, ਉਸ ਨੂੰ ਰਹਿਣ ਲਈ ਥਾਂ ਲੱਭਣ ਨੂੰ ਕਹਿੰਦਾ। ਜਗਰਾਓਂ ’ਚ ਵੀ ਹਾਈਵੇਅ ਦੇ ਬਿਲਕੁੱਲ ਨੇੜੇ ਕੋਠੀ 6 ਮਹੀਨੇ ਪਹਿਲਾਂ ਕਿਰਾਏ ’ਤੇ ਲਈ ਸੀ ਤਾਂ ਕਿ ਆਸਾਨੀ ਨਾਲ ਆ-ਜਾ ਸਕੇ। 'ਜਗ ਬਾਣੀ' ਟੀਮ ਜਦੋਂ ਜਾਂਚ ਕਰਨ ਪਹੁੰਚੀ ਤਾਂ ਪਤਾ ਲੱਗਾ ਕਿ ਹਾਈਵੇਅ ਦੇ ਬਿਲਕੁਲ ਨੇੜੇ ਕੋਠੇ ਬਜਗੂ ’ਚ ਜੋ ਕੋਠੀ ਕਿਰਾਏ ’ਤੇ ਲਈ ਸੀ, ਉਹ ਕਿਸੇ ਐੱਨ. ਆਰ. ਆਈ. ਦੀ ਹੈ, ਜੋ ਕੈਨੇਡਾ ’ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਸਮਾਣਾ 'ਚ ਵਾਪਰਿਆ ਭਿਆਨਕ ਹਾਦਸਾ, ਵਾਹਨ ਨੇ ਕੁਚਲਿਆ 12 ਸਾਲਾਂ ਦਾ ਬੱਚਾ

ਉਸ ਦੀ ਕੋਠੀ ਬਲਜਿੰਦਰ ਸਿੰਘ ਨੇ ਇਕ ਲੋਕਲ ਪ੍ਰਾਪਰਟੀ ਡੀਲਰ ਨਾਲ ਸੰਪਰਕ ਕਰ ਕੇ ਲਈ ਅਤੇ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਜਮ੍ਹਾਂ ਕਰਵਾ ਦਿੱਤੀ। ਕਿਰਾਇਆ ਦੇਣ ਤੋਂ ਬਾਅਦ 15 ਦਿਨ ਤੱਕ ਕੋਠੀ ’ਚ ਕੋਈ ਨਹੀਂ ਆਇਆ, ਫਿਰ ਬਲਜਿੰਦਰ ਕਦੀ ਰਾਤ ਨੂੰ ਆ ਕੇ ਰਹਿੰਦਾ ਅਤੇ ਸਵੇਰੇ ਚਲਾ ਜਾਂਦਾ। ਉਸ ਸਮੇਂ ਭੁੱਲਰ ਵੀ ਨਾਲ ਹੀ ਹੁੰਦਾ। ਪੁਲਸ ਸੂਤਰਾਂ ਮੁਤਾਬਕ ਭਾਂਵੇ 6 ਮਹੀਨੇ ਪਹਿਲਾਂ ਕੋਠੀ ਕਿਰਾਏ ’ਤੇ ਲਈ ਗਈ ਪਰ ਜੈਪਾਲ ਭੁੱਲਰ 10 ਤੋਂ 15 ਵਾਰ ਹੀ ਰਾਤ ਨੂੰ ਕੁੱਝ ਘੰਟੇ ਲਈ ਇੱਥੇ ਰੁਕਿਆ। ਇਸ ਥਾਂ ਦੀ ਵਰਤੋਂ ਨਸ਼ਾ ਸਮੱਗਲਿੰਗ ਅਤੇ ਹਥਿਆਰਾਂ ਨੂੰ ਸੰਭਾਲਣ ਲਈ ਕੀਤੀ ਜਾਂਦੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕੋਠੀ ’ਚ ਇਕ ਵੀ ਪੱਖਾ ਨਹੀਂ ਲੱਗਾ ਹੋਇਆ ਅਤੇ ਮਿੱਟੀ-ਘੱਟਾ ਵੀ ਕਦੀ ਸਾਫ ਨਹੀਂ ਕੀਤਾ ਗਿਆ। ਪੁਲਸ ਨੂੰ ਸਿਰਫ ਇਕ ਛੋਟੀ ਗੈਸ ਮਿਲੀ, ਜਿਸ ’ਤੇ ਕਦੀ ਚਾਹ ਬਣਾਈ ਜਾਂਦੀ ਹੋਵੇਗੀ।

ਇਹ ਵੀ ਪੜ੍ਹੋ : ਉੱਡਣੇ ਸਿੱਖ 'ਮਿਲਖਾ ਸਿੰਘ' ਦੇ ਦਿਹਾਂਤ 'ਤੇ 'ਕੈਪਟਨ' ਸਣੇ ਪੰਜਾਬ ਦੇ ਇਨ੍ਹਾਂ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਦੋਰਾਹਾ ’ਚ ਨਾਕੇ ’ਤੇ ਮੁਲਾਜ਼ਮ ਦੀ ਸਰਵਿਸ ਰਿਵਾਲਵਰ ਖੋਹਣ ਤੋਂ ਬਾਅਦ ਗੈਂਗਸਟਰ ਭੁੱਲਰ ਦੀ ਫੁਟੇਜ ਪੁਲਸ ਦੇ ਹੱਥ ਲੱਗ ਗਈ ਸੀ, ਜਿਸ ’ਚ ਉਹ ਇਕ ਪੈਟਰੋਲ ਪੰਪ ’ਤੇ ਨਜ਼ਰ ਆਇਆ ਸੀ। ਇਸ ਗੱਲ ਦਾ ਭੁੱਲਰ ਨੂੰ ਵੀ ਪਤਾ ਲੱਗ ਗਿਆ, ਇਸੇ ਕਾਰਨ ਉਹ ਜਗਰਾਓਂ ਤੋਂ ਨਿਕਲਣਾ ਚਾਹੁੰਦਾ ਸੀ। 15 ਮਈ ਵਾਰਦਾਤ ਤੋਂ 2 ਦਿਨ ਪਹਿਲਾਂ ਮੋਗਾ ਤੋਂ ਇਕ ਕੈਂਟਰ ਲੈ ਕੇ ਆਏ। ਉਸੇ ਕੈਂਟਰ ’ਚ ਸਮਾਨ ਲੋਡ ਕਰ ਕੇ ਭੱਜਣ ਦੀ ਤਾਕ ’ਚ ਸਨ ਪਰ ਇਸ ਤੋਂ ਪਹਿਲਾਂ ਦੋਵੇਂ ਏ. ਐੱਸ. ਆਈ. ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜੈਪਾਲ ਭੁੱਲਰ ਕੁੱਝ ਰਾਤਾਂ ਹੀ ਜਗਰਾਓਂ ’ਚ ਰਿਹਾ, ਕੋਲਕਾਤਾ ਪੁਲਸ ਅਤੇ ਓਕੂ ਫਿਲਹਾਲ ਜਾਂਚ ਕਰ ਰਹੀ ਹੈ। ਜਗਰਾਓ ਪੁਲਸ ਗਰਾਊਂਡ ਲੈਵਲ ’ਤੇ ਉਨ੍ਹਾਂ ਦਾ ਸਾਥ ਦੇ ਰਹੀ ਹੈ। ਉੱਥੋਂ ਟੀਮਾਂ ਦੇ ਵਾਪਸ ਆਉਣ ’ਤੇ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ। ਪੁਲਸ ਜੈਪਾਲ ਭੁੱਲਰ ਦੇ ਮੋਬਾਇਲ ਨੰਬਰਾਂ ਦੀ ਡਿਟੇਲ ਕਢਵਾਏਗੀ ਤਾਂ ਕਿ ਪਤਾ ਲੱਗ ਸਕੇ ਅਤੇ ਨੈੱਟਵਰਕ ਦਾ ਪਰਦਾਫਾਸ਼ ਹੋ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News