ਕਲਯੁੱਗੀ ਪਤਨੀ ਦੀ ਘਿਨੌਣੀ ਕਰਤੂਤ, ਪਤੀ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਹੋਈ ਰਫੂਚੱਕਰ

Saturday, Oct 10, 2020 - 09:26 AM (IST)

ਕਲਯੁੱਗੀ ਪਤਨੀ ਦੀ ਘਿਨੌਣੀ ਕਰਤੂਤ, ਪਤੀ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਹੋਈ ਰਫੂਚੱਕਰ

ਜੈਂਤੀਪੁਰ (ਬਲਜੀਤ): ਕਹਿੰਦੇ ਨੇ ਕਿ ਪਤਨੀ ਆਪਣੇ ਪਤੀ ਦੀ ਜਾਨ ਬਚਾਉਣ ਲਈ ਜਮਰਾਜ ਤੱਕ ਪਹੁੰਚ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਕਲਯੁੱਗੀ ਪਤੀ ਬਾਰੇ ਦੱਸਣ ਜਾ ਰਹੇ ਜਿਸ ਨੇ ਆਪਣੇ ਸੁਹਾਗ ਨੂੰ ਉਜਾੜਨ 'ਚ ਕੋਈ ਕਸਰ ਨਹੀਂ ਛੱਡੀ। ਦਰਅਸਲ ਮਾਮਲਾ ਥਾਣਾ ਕੱਥੂਨੰਗਲ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਣ ਦਾ ਹੈ, ਜਿਥੇ ਬੀਤੇ ਦਿਨੀਂ ਸੀਮਾ ਨਾਂ ਦੀ ਜਨਾਨੀ ਆਪਣੇ ਪਤੀ ਮਨਜਿੰਦਰ ਸਿੰਘ ਉਰਫ਼ ਮਿੰਟੂ ਪੁੱਤਰ ਨਰਿੰਦਰ ਸਿੰਘ ਨੂੰ ਜ਼ਹਿਰੀਲਾ ਪਦਾਰਥ ਦੇ ਦਿੱਤਾ। 

ਇਹ ਵੀ ਪੜ੍ਹੋ :  ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

ਇਸ ਉਪਰੰਤ ਉਹ ਘਰੋਂ ਕੀਮਤੀ ਸਾਮਾਨ ਅਤੇ ਗਹਿਣੇ ਚੋਰੀ ਕਰਕੇ ਪ੍ਰੇਮੀ ਗੁਰਪਾਲ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਤਲਵੰਡੀ ਖੁੰਮਣ ਨਾਲ ਫ਼ਰਾਰ ਹੋ ਗੀ ਸੀ, ਜਿਨ੍ਹਾਂ 'ਤੇ ਪਹਿਲਾਂ ਹੀ ਪਰਚਾ ਦਰਜ ਕੀਤਾ ਗਿਆ ਸੀ। ਅੱਜ ਮਨਜਿੰਦਰ ਸਿੰਘ, ਜੋ ਕਿ ਉਸੇ ਦਿਨ ਤੋਂ ਹਸਪਤਾਲ ਵਿਚ ਦਾਖਲ ਸੀ, ਦੀ ਮੌਤ ਹੋ ਜਾਣ 'ਤੇ ਸੀਮਾ ਅਤੇ ਉਸਦੇ ਪ੍ਰੇਮੀ ਗੁਰਪਾਲ ਸਿੰਘ ਖਿਲਾਫ ਦਰਜ ਮੁਕੱਦਮੇ ਵਿਚ ਕਤਲ ਦੀ ਧਾਰਾ ਜੋੜ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਸ ਚੌਕੀ ਜੈਂਤੀਪੁਰ ਦੇ ਐੱਸ. ਆਈ. ਸਿਮਰਜੀਤ ਕੌਰ ਅਤੇ ਏ. ਐੱਸ. ਆਈ. ਅਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ


author

Baljeet Kaur

Content Editor

Related News