ਜੇਲ ''ਚ ਮੁਲਾਕਾਤ ਕਰਨ ਆਏ ਨੌਜਵਾਨ ਦਾ ਮੋਬਾਇਲ ਹੋਇਆ ਗਾਇਬ

02/14/2017 12:34:02 PM

ਲੁਧਿਆਣਾ (ਸਿਆਲ) : ਕੇਂਦਰੀ ਜੇਲ ਵਿਚ ਮੁਲਾਕਾਤ ਕਰਨ ਆਏ ਇਕ ਹਵਾਲਾਤੀ ਦੇ ਪੁੱਤਰ ਦਾ ਫੋਨ ਗਾਇਬ ਹੋ ਗਿਆ। ਜੇਲ ਵਿਚ ਇਕ ਕੇਸ ਵਿਚ ਇੰਦਰਜੀਤ ਸਿੰਘ ਨਾਮੀ ਹਵਾਲਾਤੀ ਬੰਦ ਹੈ। 11 ਫਰਵਰੀ ਨੂੰ ਉਕਤ ਹਵਾਲਾਤੀ ਦਾ ਬੇਟਾ ਕੁਲਵਿੰਦਰ ਸਿੰਘ ਮੁਲਾਕਾਤ ਕਰਨ ਲਈ ਕੇਂਦਰੀ ਜੇਲ ਵਿਚ ਗਿਆ। ਮੁਲਾਕਾਤ ਕਰਨ ਤੋਂ ਪਹਿਲਾਂ ਉਸ ਦੇ ਬੇਟੇ ਨੇ ਤਲਾਸ਼ੀ ਦੇਣ ਤੋਂ ਬਾਅਦ ਆਪਣਾ ਮੋਬਾਇਲ ਕਰਮਚਾਰੀ ਦੇ ਕੋਲ ਜਮ੍ਹਾ ਕਰਵਾ ਦਿੱਤਾ, ਜਿਥੋਂ ਉਸ ਨੂੰ ਮੋਬਾਇਲ ਵਾਪਸੀ ਦਾ ਕੂਪਨ ਨੰ. 1/164 ਦੇ ਦਿੱਤਾ ਗਿਆ। ਉਕਤ ਹਵਾਲਾਤੀ ਦਾ ਬੇਟਾ ਜਦੋਂ ਮੁਲਾਕਾਤ ਕਰਕੇ ਵਾਪਸ ਆਉਣ ''ਤੇ ਮੋਬਾਇਲ ਲੈਣ ਗਿਆ ਤਾਂ ਉਥੋਂ ਮੋਬਾਇਲ ਗਾਇਬ ਹੋ ਚੁੱਕਾ ਸੀ।
ਇਸ ਸਬੰਧ ਵਿਚ ਉਕਤ ਹਵਾਲਾਤੀ ਦੇ ਬੇਟੇ ਨੇ ਜੇਲ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਪੱਤਰ ਵੀ ਭੇਜਿਆ ਹੈ ਪਰ ਅਜੇ ਤਕ ਕੋਈ ਕਾਰਵਾਈ ਨਾ ਹੋਣ ਕਾਰਨ ਉਕਤ ਕੇਸ ਪੁਲਸ ਨੂੰ ਭੇਜਿਆ ਜਾਵੇਗਾ। ਜੇਲ ਸੁਪਰਡੈਂਟ ਡੀ. ਕੇ. ਸਿੱਧੂ ਦਾ ਕਹਿਣਾ ਹੈ ਕਿ ਉਕਤ ਹਵਾਲਾਤੀ ਦੇ ਬੇਟੇ ਦਾ ਮੋਬਾਇਲ ਨਾ ਮਿਲਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਜੇਲ ਪ੍ਰਸ਼ਾਸਨ ਆਪਣੇ ਪੱਧਰ ''ਤੇ ਮੋਬਾਇਲ ਦਾ ਪਤਾ ਲਗਵਾਉਣ ਦਾ ਯਤਨ ਕਰ ਰਿਹਾ ਹੈ।


Gurminder Singh

Content Editor

Related News