ਸੰਗਰੂਰ ਜੇਲ ’ਚੋਂ ਕੈਦੀਆਂ ਦੀ ਵਾਇਰਲ ਵੀਡੀਓ ’ਤੇ ਜੇਲ ਮੰਤਰੀ ਨੇ ਕੀਤੀ ਕਾਰਵਾਈ (ਵੀਡੀਓ)

10/16/2018 6:39:36 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੰਗਰੂਰ ਜੇਲ ’ਚੋਂ ਵਾਇਰਲ ਹੋਈ ਕੈਦੀਆਂ ਦੀ ਵੀਡੀਓ ’ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਜੇਲ ਸੁਪਰਡੈਂਟ ਨੂੰ ਟਰਾਂਸਫਰ ਕਰ ਦਿ¤ਤਾ ਗਿਆ ਹੈ। ਡੇਰਾ ਬਾਬਾ ਨਾਨਕ ’ਚ ਸਿਹਤ ਵਿਭਾਗ ਵਲੋਂ ਲਗਾਏ ਗਏ ਇਕ ਕੈਂਪ ’ਚ ਪਹੁੰਚੇ ਜੇਲ ਮੰਤਰੀ ਨੇ ਦ¤ਸਿਆ ਕਿ ਵਿਭਾਗ ’ਚ ਕੁਝ ਕਾਲੀਆਂ ਭੇਡਾਂ ਹਨ, ਜਿਨ੍ਹਾਂ ’ਤੇ ਕਾਰਵਾਈ ਆਰੰਭੀ ਗਈ ਹੈ। 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੰਗਰੂਰ ਜੇਲ ’ਚੋਂ ਕੁੱਝ ਕੈਦੀਆਂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਨੇ ਜੇਲ ਦੇ ਕੁਝ ਅਧਿਕਾਰੀਆਂ ’ਤੇ ਰਿਸ਼ਵਤ ਮੰਗਣ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ।


Related News