ਖੋਦਿਆਂ ਮੁਹੱਲਾ ਗੋਲੀਕਾਂਡ ’ਚ ਪਿਤਾ-ਪੁੱਤਰ ਨੂੰ ਭੇਜਿਆ ਜੇਲ

Thursday, Aug 02, 2018 - 06:43 AM (IST)

ਖੋਦਿਆਂ ਮੁਹੱਲਾ ਗੋਲੀਕਾਂਡ ’ਚ ਪਿਤਾ-ਪੁੱਤਰ ਨੂੰ ਭੇਜਿਆ ਜੇਲ

ਜਲੰਧਰ, (ਰਮਨ)— ਥਾਣਾ 4 ਅਧੀਨ ਆਉਂਦੇ ਮੁਹੱਲਾ ਖੋਦਿਆਂ ਵਿਖੇ ਮੰਗਲਵਾਰ ਰਾਤ ਇਕ ਦੁਕਾਨ  ਦੇ ਕਬਜ਼ੇ ਨੂੰ ਲੈ ਕੇ ਹੋਏ ਗੋਲੀਕਾਂਡ ਸਬੰਧੀ ਭਾਜਪਾ ਵਰਕਰ ਅਤੇ ਉਸਦੇ ਪੁੱਤਰ ਨੂੰ ਪੁਲਸ  ਨੇ ਰਾਤ ਦੇਰ ਗਏ ਗ੍ਰਿਫਤਾਰ ਕਰ ਕੇ ਰਿਵਾਲਵਰ ਬਰਾਮਦ ਕਰ ਲਈ। ਰਿਵਾਲਵਰ ਦਾ ਲਾਇਸੈਂਸ  ਰਮੇਸ਼ ਦੇ ਨਾਂ 'ਤੇ ਹੈ। ਪੁਲਸ ਨੇ ਬੁੱਧਵਾਰ ਬਾਅਦ ਦੁਪਹਿਰ ਦੋਵਾਂ ਨੂੰ ਅਦਾਲਤ ਵਿਚ ਪੇਸ਼  ਕੀਤਾ। ਜਿਥੋਂ ਪਿਤਾ ਪੁੱਤਰ ਨੂੰ 14 ਦਿਨ ਲਈ ਜੇਲ ਭੇਜ ਦਿੱਤਾ ਗਿਆ।
ਦੱਸਣਯੋਗ ਹੈ ਕਿ  ਉਕਤ ਵਿਵਾਦ ਦੌਰਾਨ ਭਾਜਪਾ ਦੇ ਇਕ ਸਾਬਕਾ ਪੋਲਿੰਗ ਏਜੰਟ ਨੇ ਆਪਣੀ ਲਾਇਸੈਂਸੀ ਰਿਵਾਲਵਰ  ਨਾਲ ਦੁਕਾਨ ਦੇ ਮਾਲਕ 'ਤੇ ਗੋਲੀ ਚਲਾਈ ਸੀ। ਮਾਲਕ ਸਰੂਚੀ ਸ਼ਰਮਾ ਸਿਰ 'ਤੇ ਰਿਵਾਲਵਰ ਦਾ  ਬੱਟ ਲੱਗਣ ਕਾਰਨ ਜ਼ਖ਼ਮੀ ਹੋ ਗਈ ਸੀ, ਜਦਕਿ ਗੁਆਂਢੀ ਦੁਕਾਨਦਾਰ ਸੰਜੀਵ ਚੋਪੜਾ ਪੇਟ ਵਿਚ  ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। 
ਪੁਲਸ ਨੇ ਗੋਲੀ ਚਲਾਉਣ ਵਾਲੇ ਰਮੇਸ਼ ਕੁਮਾਰ ਨਾਰੰਗ ਨੂੰ  ਤੁਰੰਤ ਹੀ ਹਿਰਾਸਤ ਲੈ ਲਿਆ ਸੀ ਪਰ ਉਸਦਾਪੁੱਤਰ ਟਿੰਕੂ ਫਰਾਰ ਹੋ ਗਿਆ ਸੀ। ਉਸਨੂੰ ਵੀ  ਰਾਤ ਦੇਰ ਗਏ ਗ੍ਰਿਫਤਾਰ ਕਰ ਲਿਆ ਗਿਆ। 
ਪੁਲਸ ਮੁਤਾਬਕ ਖੋਦਿਆਂ ਮੁਹੱਲਾ ਦੀ ਰਹਿਣ  ਵਾਲੀ 55 ਸਾਲਾ ਸਰੂਚੀ ਸ਼ਰਮਾ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਹੈ ਅਤੇ ਬੱਚਿਆਂ ਨੂੰ  ਪੜ੍ਹਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਉਸਦੀਆਂ ਮੁਹੱਲੇ ਵਿਚ ਤਿੰਨ ਦੁਕਾਨਾਂ ਹਨ। ਇਕ  ਦੁਕਾਨ ਉਸਨੇ ਰਮੇਸ਼ ਕੁਮਾਰ ਨਾਮੀ ਇਕ ਵਿਅਕਤੀ ਨੂੰ ਲਗਭਗ 35 ਸਾਲ ਪਹਿਲਾਂ 100 ਰੁਪਏ  ਕਿਰਾਏ 'ਤੇ ਦਿੱਤੀਸੀ। ਉਹ ਦੁਕਾਨ ਦਾ ਕਿਰਾਇਆ ਅਤੇ ਬਿਜਲੀ ਦੇ ਬਿੱਲ ਨਹੀਂ ਦੇ ਰਿਹਾ ਸੀ।  ਤੰਗ ਆ ਕੇ ਉਸ ਨੇ ਅਦਾਲਤ ਵਿਚ ਕੇਸ ਕਰ ਦਿੱਤਾ। ਜਦੋਂ ਅਦਾਲਤ ਦੇ ਹੁਕਮਾਂ 'ਤੇ ਉਸਨੂੰ  ਕਬਜ਼ਾ ਦਿਵਾਇਆ ਗਿਆ ਤਾਂ  ਉਸਨੇਉਥੇ ਆਪਣਾ ਤਾਲਾ ਲਾ ਦਿੱਤਾ। ਬਾਅਦ ਵਿਚ ਰਮੇਸ਼ ਕੁਮਾਰ ਅਤੇ  ਉਸਦੇ ਪੁੱਤਰ ਨੇ ਆਪਣਾ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ, ਜਿਸਪਿੱਛੋਂ ਦੁਖਾਂਤ ਵਾਪਰਿਆ।
10 ਸਾਲ ਪਹਿਲਾਂ ਭਾਜਪਾ ਦਾ ਪੋਲਿੰਗ ਏਜੰਟ ਸੀ ਰਮੇਸ਼
ਇਲਾਕਾ  ਵਾਸੀ ਦੱਸਦੇ ਹਨ ਕਿ ਗੋਲੀ ਚਲਾਉਣ ਵਾਲਾ ਰਮੇਸ਼ 10 ਸਾਲ ਪਹਿਲਾਂ ਭਾਜਪਾ ਦਾ ਪੋਲਿੰਗ  ਏਜੰਟ ਹੁੰਦਾ ਸੀ। ਉਹ ਕਈ ਭਾਜਪਾ ਆਗੂਆਂ ਦਾ ਚਹੇਤਾ ਰਿਹਾ ਹੈ। ਹਰ ਛੋਟੀ ਵੱਡੀ ਚੋਣ  ਦੌਰਾਨ ਇਲਾਕੇ ਵਿਚ ਉਸਦੀ ਪੋਲਿੰਗ ਬੂਥ 'ਤੇ ਡਿਊਟੀ ਲਾਈ ਜਾਂਦੀ ਸੀ। ਬੀਮਾਰ ਹੋਣ ਕਾਰਨ  ਉਸਨੇ ਬਾਅਦ ਵਿਚ ਪੋਲਿੰਗ ਬੂਥ 'ਤੇ ਬੈਠਣਾ ਬੰਦ ਕਰ ਦਿੱਤਾ ਸੀ। ਹੁਣ ਕੁਝ ਸਮੇਂ ਤੋਂ  ਭਾਜਪਾ ਵਰਕਰ ਬਣ ਕੇ ਕੰਮ ਕਰ ਰਿਹਾ ਸੀ। ਬਟਾਲਾ ਦਾ ਇਕ ਵੱਡਾ ਵਕੀਲ  ਉਸਦਾ ਰਿਸ਼ਤੇਦਾਰ ਹੈ। ਉਸਦੀ ਸਲਾਹ 'ਤੇ ਰਮੇਸ਼ ਕੰਮ ਕਰਦਾ ਸੀ। 
ਆੜ੍ਹਤ ਅਤੇ ਫਾਈਨਾਂਸ ਦਾ ਵੀ ਕਰਦਾ ਸੀ ਕੰਮ
ਲੋਕਾਂ  ਨੇ ਦੱਸਿਆ ਕਿ ਰਮੇਸ਼ ਕੁਝ ਸਾਲ ਪਹਿਲਾਂ ਤੱਕ ਕੇਲੇ ਵੇਚਣ ਦਾ ਕੰਮ ਕਰਦਾ ਸੀ। ਫਿਰ ਆੜ੍ਹਤ  ਦਾ ਕੰਮ ਕਰਨ ਲੱਗ ਪਿਆ।  ਪੈਸੇ ਕਮਾਉਣ ਪਿੱਛੋ ਉਸਨੇ ਪ੍ਰਾਈਵੇਟ ਫਾਈਨਾਂਸ ਦਾ ਕੰਮ ਸ਼ੁਰੂ  ਕੀਤਾ। ਕਾਪੀ ਦੇ ਹਿਸਾਬ ਨਾਲ ਇਲਾਕੇ ਦੇ ਲੋਕਾਂ ਨੂੰ ਰੁਪਏ ਫਾਈਨਾਂਸ 'ਤੇ ਦਿੰਦਾ ਸੀ।  ਉਸ ਨੇ ਸ਼ਹਿਰ ਵਿਚ ਬਹੁਤ ਜਾਇਦਾਦ ਬਣਾਈ ਹੋਈ ਹੈ। 
 


Related News