...ਤੇ ਹੁਣ ਰਬੜ ਦੀਆਂ ਗੋਲੀਆਂ ਨਾਲ ਲੈਸ ਹੋਏ 'ਜੇਲ ਗਾਰਦ'

Thursday, Jul 04, 2019 - 03:11 PM (IST)

...ਤੇ ਹੁਣ ਰਬੜ ਦੀਆਂ ਗੋਲੀਆਂ ਨਾਲ ਲੈਸ ਹੋਏ 'ਜੇਲ ਗਾਰਦ'

ਚੰਡੀਗੜ੍ਹ : ਜੇਲਾਂ 'ਚ ਹਿੰਸਾ ਅਤੇ ਮੌਤਾਂ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜੇਲ ਵਿਭਾਗ ਵਲੋਂ ਆਪਣੇ ਜੇਲ ਗਾਰਦਾਂ ਨੂੰ ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਨਾਲ ਲੈਸ ਕੀਤਾ ਗਿਆ ਹੈ। ਅਜਿਹਾ ਵਿਭਾਗ ਵਲੋਂ ਪਹਿਲੀ ਵਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵਿਭਾਗ ਨੂੰ ਛੇਤੀ ਹੀ 340 ਆਟੋਮੈਟਿਕ ਇਨਸਾਸ ਰਾਈਫਲਾਂ ਅਤੇ 9 ਐੱਮ. ਐੱਮ. ਦੀਆਂ 71 ਪਿਸਤੌਲਾਂ ਮਿਲਣਗੀਆਂ, ਜੋ ਦੂਜੀ ਵਿਸ਼ਵ ਜੰਗ 'ਚ ਵਰਤੀਆਂ ਗਈਆਂ ਪੁਆਇੰਟ 303 ਰਾਈਫਲਾਂ ਦੀ ਥਾਂ ਲੈਣਗੀਆਂ।

ਦੂਜੇ ਪਾਸੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਊਂਸਰਾਂ ਵਰਗੇ ਸਿਹਤਮੰਦ ਅਤੇ ਉੱਚੇ ਲੰਬੇ ਨੌਜਵਾਨਾਂ ਨੂੰ ਭਰਤੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ ਤਾਂ ਜੋ ਜੇਲਾਂ 'ਚ ਗੈਂਗਸਟਰਾਂ ਅਤੇ ਹਿੰਸਕ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। ਰੰਧਾਵਾ ਨੇ ਦੱਸਿਆ ਕਿ ਜੇਲਾਂ ਦੀ ਸੁਰੱਖਿਆ ਲਈ 400 ਤੋਂ ਵੱਧ ਨੌਜਵਾਨ ਭਰਤੀ ਕਰਨ ਦੀ ਤਜਵੀਜ਼ ਬਾਰੇ ਉਹ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ 'ਚ ਵਿਚਾਰ-ਵਟਾਂਦਰਾ ਕਰਨਗੇ।


author

Babita

Content Editor

Related News