ਧੋਖਾਦੇਹੀ ਦੇ ਮਾਮਲੇ ''ਚ ਇਕ ਵਿਅਕਤੀ ਨੂੰ ਸਜ਼ਾ

Thursday, Aug 24, 2017 - 02:22 AM (IST)

ਧੋਖਾਦੇਹੀ ਦੇ ਮਾਮਲੇ ''ਚ ਇਕ ਵਿਅਕਤੀ ਨੂੰ ਸਜ਼ਾ

ਮਾਨਸਾ(ਜੱਸਲ)-ਜ਼ਿਲਾ ਮਾਨਸਾ ਦੀ ਇਕ ਅਦਾਲਤ ਨੇ ਧੋਖਾਦੇਹੀ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਇਕ ਵਿਅਕਤੀ ਨੂੰ ਸਜ਼ਾ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਮਈ 2016 'ਚ ਪਿੰਡ ਢੈਪਈ ਦੇ ਬੱਸ ਸਟੈਂਡ 'ਚੋਂ ਇਕ ਵਿਅਕਤੀ ਖੁਦ ਨੂੰ ਰਿਲਾਇੰਸ ਕੰਪਨੀ ਦਾ ਠੇਕੇਦਾਰ ਦੱਸ ਕੇ ਸੁਖਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੀਰ ਖੁਰਦ ਦੀ ਟਵੇਰਾ ਗੱਡੀ ਨੰ. ਪੀ.ਬੀ. 13 ਏ.ਐੱਫ.–9704 ਨੂੰ ਰੋਜ਼ਾਨਾ 1000 ਰੁਪਏ ਅਤੇ 200 ਰੁਪਏ ਰੋਟੀ ਖ਼ਰਚਾ ਦੇ ਨਾਂ 'ਤੇ ਪੈਟਰੋਲ ਪੰਪ ਤੋਂ ਗੱਡੀ ਧੋਖੇ ਨਾਲ ਲੈ ਕੇ ਰਫ਼ੂ ਚੱਕਰ ਹੋ ਗਿਆ ਸੀ, ਜਿਸ ਸਬੰਧੀ ਭੀਖੀ ਪੁਲਸ ਨੇ 27 ਮਈ 2016 ਨੂੰ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ, ਜ਼ਿਲਾ ਬਠਿੰਡਾ ਦੇ ਖਿਲਾਫ਼ ਧਾਰਾ 420,406 ਤਹਿਤ ਮਾਮਲਾ ਨੰ. 55 ਦਰਜ ਕਰ ਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਾਨਸਾ ਦਲਜੀਤ ਕੌਰ ਦੀ ਅਦਾਲਤ ਵੱਲੋਂ ਬਲਵਿੰਦਰ ਸਿੰਘ ਨੂੰ ਉਕਤ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਇਕ ਸਾਲ ਦੋ ਮਹੀਨੇ ਦੀ ਸਜ਼ਾ ਤੇ ਤਿੰਨ ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਹੈ।


Related News