ਜੇਲ੍ਹ ’ਚ ਭਰਾ ਨੂੰ ਮਿਲਣ ਆਈ ਭੈਣ ਕਰ ਗਈ ਵੱਡਾ ਕਾਰਾ, ਹੈਰਾਨ ਕਰਨ ਵਾਲੀ ਹੈ ਘਟਨਾ

Sunday, Mar 13, 2022 - 04:20 PM (IST)

ਜੇਲ੍ਹ ’ਚ ਭਰਾ ਨੂੰ ਮਿਲਣ ਆਈ ਭੈਣ ਕਰ ਗਈ ਵੱਡਾ ਕਾਰਾ, ਹੈਰਾਨ ਕਰਨ ਵਾਲੀ ਹੈ ਘਟਨਾ

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮੁਲਾਕਾਤ ਕਰਨ ਆਈ ਭੈਣ ਬੂਟਾ ਦੇ ਤਲੇ ਵਿਚ 10 ਗ੍ਰਾਮ ਨਸ਼ੀਲਾ ਪਦਾਰਥ ਭਰਾ ਨੂੰ ਫੜਾ ਗਈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਹਵਾਲਾਤੀ ਅਤੇ ਉਸ ਦੀ ਭੈਣ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 810 ਰਾਹੀਂ ਹਰੀ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਉਸ ਦੀ ਡਿਊਟੀ ਬਤੌਰ ਡਿਓੜੀ ਇੰਚਾਰਜ ਸੀ। ਇਸ ਜੇਲ੍ਹ ਅੰਦਰ ਅਮਨਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਨੇੜੇ ਗੁਰਦੁਆਰਾ ਜਲਾਲ ਥਾਣਾ ਦਿਆਲ ਪੁਰਾ ਜ਼ਿਲ੍ਹਾ ਬਠਿੰਡਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਬਤੌਰ ਹਵਾਲਾਤੀ ਬੰਦ ਹੈ।

ਇਸ ਹਵਾਲਾਤੀ ਦੀ ਭੈਣ ਸੁਖਪ੍ਰੀਤ ਕੌਰ ਮਿਤੀ 11 ਮਾਰਚ 2022 ਨੂੰ ਹਵਾਲਾਤੀ ਲਈ ਕੱਪੜੇ ਤੇ ਬੂਟ ਜਮ੍ਹਾ ਕਰਵਾਉਣ ਆਈ ਸੀ। ਕੋਵਿਡ ਪ੍ਰੋਟੋਕੋਲ ਦੇ ਚੱਲਦੇ ਇਹ ਕੱਪੜੇ ਤੇ ਬੂਟ ਮਿਤੀ 12 ਮਾਰਚ 2022 ਨੂੰ ਜੇਲ੍ਹ ਡਿਓੜੀ ਵਿਚ ਆਏ ਤਾਂ ਤਲਾਸ਼ੀ ਦੌਰਾਨ ਇਸ ਹਵਾਲਾਤੀ ਲਈ ਜਮ੍ਹਾਂ ਕਰਵਾਏ ਗਏ ਬੂਟਾਂ ਦੇ ਤਲੇ ਵਿਚੋਂ ਕਾਲੇ ਰੰਗ ਦਾ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਹਵਾਲਾਤੀ ਅਤੇ ਉਸ ਦੀ ਭੈਣ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News