ਜੇਲ੍ਹ ’ਚੋਂ 12 ਮੋਬਾਇਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ

Monday, Jan 30, 2023 - 05:45 PM (IST)

ਜੇਲ੍ਹ ’ਚੋਂ 12 ਮੋਬਾਇਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ

ਫ਼ਰੀਦਕੋਟ (ਰਾਜਨ) : ਸਥਾਨਕ ਜੇਲ੍ਹ ਵਿਚੋਂ ਮੋਬਾਇਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਣ ’ਤੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਵਿਖੇ ਚਾਰ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਹਿਲੇ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਬੈਰਕ-ਐੱਚ ਦੀ ਛੱਤ ਨਾਲ ਲੱਗੀ ਟਿਊਬ ਦੀ ਜਾਂਚ ਕੀਤੀ ਤਾਂ ਇਸ ਵਿਚੋਂ 4 ਕੀ. ਪੈਡ ਮੋਬਾਇਲ ਅਤੇ ਪੱਖਿਆਂ ’ਚ ਲੁਕੋ ਕੇ ਰੱਖੀਆਂ ਗਈਆਂ 9 ਪੁੜੀਆ ਜਰਦਾ ਬਰਾਮਦ ਹੋਈਆਂ। 

ਇਸ ਤੋਂ ਇਲਾਵਾ ਬਲਾਕ-ਜੀ ਦੀ ਬੈਰਕ-7 ਦੇ ਬਾਥਰੂਮ ਦੀ ਬੈਕ ਸਾਈਡ ’ਤੇ ਲਟਕਾਈ ਗਈ ਜੁਰਾਬ ਵਿਚੋਂ 3 ਕੀਪੈਡ ਮੋਬਾਇਲ, 2 ਸਿਮ ਅਤੇ ਇਕ ਮੋਬਾਇਲ ਚਾਰਜਰ ਬਰਾਮਦ ਹੋਇਆ। ਦੂਸਰੇ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮਤੇਜ ਸਿੰਗਲਾ ਨੇ ਦੱਸਿਆ ਕਿ ਜੇਲ ਗਾਰਦ ਵੱਲੋਂ ਬਲਾਕ-ਜੀ ਦੀ ਬੈਰਕ-2, 4, 5 ਅਤੇ 6 ਦੀ ਅਚਾਨਕ ਚੈਕਿੰਗ ਕੀਤੀ ਤਾਂ ਹਵਾਲਾਤੀ ਗਾਗੀ ਸਿੰਘ, ਸੁਖਬੀਰ ਸਿੰਘ, ਜਗਤਾਰ ਸਿੰਘ, ਸ਼ਮਸ਼ੇਰ ਸਿੰਘ ਅਤੇ ਹਵਾਲਾਤੀ ਕਿਰਨਦੀਪ ਸਿੰਘ ਕੋਲੋਂ 5 ਮੋਬਾਇਲ ਅਤੇ 5 ਸਿਮ ਹੋਰ ਬਰਾਮਦ ਹੋਏ।


author

Gurminder Singh

Content Editor

Related News