ਜੇਲ ''ਚ ਮੋਬਾਇਲ ਦੀ ਵਰਤੋਂ ਕਰ ਰਿਹਾ ਸੀ ਗੈਂਗਸਟਰ ਜਰਮਨ, ਪੁਲਸ ਨੂੰ ਦੇਖ ਕੀਤਾ ਚਕਨਾਚੂਰ
Tuesday, Oct 06, 2020 - 05:22 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚ ਬੰਦ ਗੈਂਗਸਟਰ ਜਰਮਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਅਜੀਜਗੜ੍ਹ ਝਿਜਾਣਾ ਜ਼ਿਲ੍ਹਾ ਸ਼ਾਮਲੀ ਉਤਰ ਪ੍ਰਦੇਸ਼ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਦੇਖ ਕੇ ਮੋਬਾਇਲ ਫੋਨ ਤੋੜ ਦਿੱਤਾ। ਬਾਅਦ ਵਿਚ ਸੁਰੱਖਿਆ ਮੁਲਾਜ਼ਮਾਂ ਨੇ ਟੁੱਟਿਆ ਹੋਇਆ ਫੋਨ ਬਰਾਮਦ ਕਰ ਲਿਆ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਜਰਮਨ ਸਿੰਘ ਖ਼ਿਲਾਫ਼ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਮਿਲੀ ਸੂਚਨਾ ਦੇ ਅਧਾਰ 'ਤੇ ਜਦੋਂ ਜਰਮਨ ਸਿੰਘ ਦੀ ਚੱਕੀ ਨੰ. 90 ਦੀ ਤਲਾਸ਼ੀ ਲਈ ਪੁਲਸ ਪਾਰਟੀ ਗਈ ਤਾਂ ਜਰਮਨ ਸਿੰਘ ਨੇ ਪਾਰਟੀ ਨੂੰ ਦੇਖ ਕੇ ਆਪਣਾ ਮੋਬਾਇਲ ਫੋਨ ਤੋੜ ਦਿੱਤਾ। ਪੁਲਸ ਨੇ ਟੁੱਟਾ ਹੋਇਆ ਫੋਨ ਬੈਟਰੀ ਅਤੇ ਸਿਮ ਕਾਰਡ ਸਮੇਤ ਬਰਾਮਦ ਕਰ ਲਿਆ।
ਇਸੇ ਤਰ੍ਹਾਂ ਜੇਲ ਪ੍ਰਸ਼ਾਸਨ ਨੂੰ ਹਾਈ ਸਕਿਓਰਿਟੀ ਜ਼ੋਨ ਨੰ:1 ਦੀ ਚੈÎਕਿੰਗ ਦੌਰਾਨ ਸਕਿਓਰਿਟੀ ਜ਼ੋਨ ਦੇ ਪਿਛਲੇ ਪਾਸੇ ਬਣੇ ਗਟਰ ਦਾ ਢੱਕਣ ਚੁੱਕ ਕੇ ਚੈਕ ਕਰਨ 'ਤੇ ਇਕ ਮੋਬਾਇਲ ਪਲਾਸਟਿਕ ਦੇ ਲਿਫਾਫੇ ਵਿਚ ਲਪੇਟਿਆ ਬਰਾਮਦ ਹੋਇਆ। ਜਿਸ ਵਿਚ ਇਕ ਮੋਬਾਇਲ ਫੋਨ ਸਮੇਤ ਬੈਟਰੀ ਅਤੇ ਬਿਨ੍ਹਾਂ ਸਿਮ ਤੋਂ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52 ਏ ਪ੍ਰੀਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।