ਜਾਨਵੀ ਬਹਿਲ ਨੇ ਪੰਛੀਆਂ ਦੀ ਆਜ਼ਾਦੀ ਲਈ ਛੇੜੀ ਜੰਗ! (ਵੀਡੀਓ)
Thursday, Oct 31, 2019 - 03:23 PM (IST)
ਲੁਧਿਆਣਾ (ਨਰਿੰਦਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪ੍ਰਸਿੱਧ ਸਮਾਜ ਸੇਵੀ ਜਾਨਵੀ ਬਹਿਲ ਨੇ ਪੰਛੀਆਂ ਦੀ ਆਜ਼ਾਦੀ ਲਈ ਜੰਗ ਛੇੜ ਦਿੱਤੀ ਹੈ। ਇਸ ਸਬੰਧੀ ਜਾਨਵੀ ਨੇ ਮੁੱਖ ਮੰਤਰੀ, ਡੀ. ਜੀ. ਪੀ. ਅਤੇ ਵਿਸ਼ਵ ਦੀ ਸਭ ਤੋਂ ਵੱਡੀ ਐਨੀਮਲ ਏਜੰਸੀ 'ਪੇਟਾ' ਨੂੰ ਵੀ ਪੱਤਰ ਲਿਖਿਆ ਹੈ, ਜਿਸ 'ਚ ਮੰਗ ਕੀਤੀ ਗਈ ਹੈ ਕਿ ਪੰਛੀਆਂ ਨੂੰ ਪਿੰਜਰੇ 'ਚ ਕੈਦ ਕਰਨ ਵਾਲਿਆਂ ਅਤੇ ਖਰੀਦੋ-ਫਰੋਖਤ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਹੋਵੇ ਅਤੇ ਪੰਛੀਆਂ ਨੂੰ ਆਜ਼ਾਦ ਕਰਵਾਇਆ ਜਾਵੇ।
ਜਾਨਵੀ ਨੇ ਕਿਹਾ ਕਿ ਬੇਜ਼ੁਬਾਨ ਪੰਛੀਆਂ ਨੂੰ ਪਿੰਜਰਿਆਂ 'ਚ ਕੈਦ ਕਰਨਾ ਕਾਨੂੰਨੀ ਅਪਰਾਧ ਹੈ ਪਰ ਸਖਤੀ ਨਾ ਹੋਣ ਕਾਰਨ ਹਾਲੇ ਵੀ ਕੁਝ ਸੁਆਰਥੀ ਲੋਕ ਇਹ ਅਪਰਾਧ ਕਰਦੇ ਹਨ। ਇਸ 'ਤੇ ਡੀ. ਜੀ. ਪੀ. ਅਤੇ ਮੁੱਖ ਮੰਤਰੀ ਵਲੋਂ ਵਿਸ਼ੇਸ਼ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।