ਵੀਡੀਓ ਕਾਨਫਰਸਿੰਗ ਰਾਹੀਂ ਨਹੀਂ ਹੋ ਸਕੇ ਜਗਤਾਰ ਹਵਾਰਾ ਦੇ ਬਿਆਨ ਦਰਜ

08/14/2019 9:55:27 AM

ਲੁਧਿਆਣਾ (ਮਹਿਰਾ) - ਘੰਟਾਘਰ ਚੌਕ ਨੇੜੇ ਸਾਲ 1995 'ਚ ਹੋਏ ਬੰਬ ਧਮਾਕੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਬੀਤੇ ਦਿਨ ਵੀਡੀਓ ਕਾਨਫਰਸਿੰਗ ਰਾਹੀਂ ਅਦਾਲਤ 'ਚ ਪੇਸ਼ੀ ਹੋਈ ਪਰ ਧਾਰਾ 313 ਸੀ.ਆਰ.ਪੀ.ਸੀ. ਦੇ ਤਹਿਤ ਉਸ ਦੇ ਬਿਆਨ ਦਰਜ ਨਹੀਂ ਹੋ ਸਕੇ। ਦੱਸ ਦੇਈਏ ਕਿ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਕੀਤੀ ਜਾਵੇਗੀ। ਹਾਲਾਂਕਿ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵਕੀਲ ਨੇ ਹਵਾਰਾ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ 1995 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਉਸ ਦਾ ਕੋਈ ਹੱਥ ਨਹੀਂ ਸੀ ਅਤੇ ਪੁਲਸ ਨੇ ਉਸ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਨਾਮਜ਼ਦ ਕੀਤਾ ਹੈ। 

ਇਸ ਤੋਂ ਇਲਾਵਾ ਉਨ੍ਹਾਂ ਨੇ ਹਵਾਰਾ 'ਤੇ ਪੁਲਸ ਵਲੋਂ ਉਸ ਵਿਰੁੱਧ ਅਦਾਲਤ 'ਚ ਦਾਖਲ ਕੀਤੇ ਗਏ ਦੋਸ਼ ਪੱਤਰ 'ਚ ਲਾਏ ਦੋਸ਼ਾਂ ਨੂੰ ਵੀ ਨਿਰਆਧਾਰ ਦੱਸਿਆ ਹੈ। ਇਸਤਗਾਸਾ ਪੱਖ ਵਲੋਂ ਜਗਤਾਰ ਹਵਾਰਾ ਦੇ ਵੀਡੀਓ ਕਾਨਫਰਸਿੰਗ ਰਾਹੀਂ ਅਦਾਲਤ 'ਚ ਧਾਰਾ 313 ਸੀ.ਆਰ.ਪੀ.ਸੀ. ਦੇ ਤਹਿਤ ਬਿਆਨ ਦਰਜ ਕਰਵਾਉਣ ਦੀ ਲਾਈ ਅਰਜ਼ੀ ਨੂੰ ਵਧੀਨ ਸੈਸ਼ਨ ਜੱਜ ਅਤੁਲ ਕਸਾਨਾ ਨੇ ਮਨਜ਼ੂਰ ਕਰ ਲਿਆ ਸੀ, ਜਿਸ ਕਾਰਨ ਜਗਤਾਰ ਦੇ ਵੀਡੀਓ ਕਾਨਫਰਸਿੰਗ ਰਾਹੀਂ ਧਾਰਾ 313 ਸੀ.ਆਰ.ਪੀ.ਸੀ. ਦੇ ਤਹਿਤ ਬਿਆਨ ਕਰਵਾਏ ਜਾਣੇ ਹਨ।


rajwinder kaur

Content Editor

Related News