ਸੋਸ਼ਲ ਮੀਡੀਆ 'ਤੇ ਲਾਈਵ ਹੋ ਵਿਅਕਤੀ ਨੇ ਪਹਿਲਾਂ ਸੁਣਾਇਆ ਦੁੱਖੜਾ ਫਿਰ ਲਗਾਇਆ ਮੌਤ ਨੂੰ ਗਲੇ
Wednesday, Jul 01, 2020 - 08:57 AM (IST)
ਜਗਰਾਓਂ (ਮਾਲਵਾ) : ਸਥਾਨਕ ਮੁਹੱਲਾ ਮਾਈ ਜੀਨਾ ਦੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਜਗਰਾਓਂ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਪਤਨੀ 'ਤੇ ਦੋਸ਼ ਲਾਉਂਦੇ ਹੋਏ ਵੀਡੀਓ ਬਣਾਈ, ਜਿਸ 'ਚ ਉਸਨੇ ਆਪਣੀ ਖੁਦਕੁਸ਼ੀ ਦਾ ਕਾਰਣ ਪਤੀ-ਪਤਨੀ ਵਿਚਾਲੇ ਚੱਲ ਰਿਹਾ ਝਗੜਾ ਦੱਸਿਆ ਹੈ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ
ਵੀਡੀਓ 'ਚ ਉਸਨੇ ਆਪਣੀ ਪਤਨੀ ਦੇ ਨਾਲ ਕੁਝ ਸਿਆਸੀ ਲੀਡਰਾਂ 'ਤੇ ਵੀ ਦੋਸ਼ ਲਾਏ ਹਨ। ਕਰਮਜੀਤ ਸਿੰਘ ਅਨੁਸਾਰ ਉਸਦੀ ਪਤਨੀ ਵਲੋਂ ਉਸਦੀ ਨੌਜਵਾਨ ਲੜਕੀ 'ਤੇ ਵੀ ਕਈ ਤਰ੍ਹਾਂ ਦੋਸ਼ ਲਾਏ ਗਏ ਹਨ। ਉਸਨੇ ਆਪਣੀ ਪਤਨੀ ਨੂੰ ਘਰ ਲਿਆਉਣ ਲਈ ਇਕ ਰਾਜ਼ੀਨਾਮਾ ਵੀ ਲਿਖਿਆ ਹੋਇਆ ਸੀ, ਜਿਸ ਤੋਂ ਬਾਅਦ ਵੀ ਉਸਦੀ ਪਤਨੀ ਨੇ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਜਗਰਾਓਂ ਦੇ ਐੱਸ. ਐੱਚ. ਓ. ਜਗਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਬੇਟੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ : ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ