ਗੈਂਗਸਟਰ ਅਰਸ਼ ਡੱਲਾ ਨੇ ਲਈ ਜਗਰਾਓਂ ਦੇ ਪਿੰਡ 'ਚ ਹੋਏ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

Thursday, Jan 05, 2023 - 12:13 PM (IST)

ਗੈਂਗਸਟਰ ਅਰਸ਼ ਡੱਲਾ ਨੇ ਲਈ ਜਗਰਾਓਂ ਦੇ ਪਿੰਡ 'ਚ ਹੋਏ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

ਜਗਰਾਓਂ : ਹਲਕਾ ਜਗਰਾਓਂ ਅਧੀਨ ਪੈਂਦੇ ਪਿੰਡ ਬਾਰਦਕੇ ਵਿਖੇ ਬੀਤੇ ਦਿਨ ਘਰ 'ਚ ਵੜ ਕੇ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਵੱਲੋਂ ਲਈ ਗਈ ਹੈ। ਅਰਸ਼ ਡੱਲਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਪਿੰਡ ਬਾਰਦਕੇ ਵਿਖੇ ਜੋ ਕਤਲ ਹੋਇਆ ਹੈ, ਉਹ ਉਸ ਨੇ ਕਰਵਾਇਆ ਹੈ। ਸੋਸ਼ਲ ਮੀਡੀਆ 'ਤੇ ਇਹ ਪੋਸਟ ਜਸਪ੍ਰੀਤ ਸਿੰਘ ਦੇ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹਜ਼ਾਰਾਂ ਨੌਜਵਾਨਾਂ ਨੂੰ ਵੰਡੇ ਜਾਣਗੇ ਨਿਯੁਕਤੀ ਪੱਤਰ, CM ਮਾਨ ਨੇ ਕੀਤਾ ਟਵੀਟ

ਇਹ ਪੋਸਟ ਗੈਂਗਸਟਰ ਜੈਪਾਲ ਜੱਸੀ ਅਤੇ ਦਵਿੰਦਰ ਬੰਬੀਹਾ ਗੈਂਗ ਨੂੰ ਟੈਗ ਕੀਤੀ ਗਈ ਹੈ। ਪੋਸਟ 'ਚ ਲਿਖਿਆ ਗਿਆ ਹੈ ਕਿ ਮੈਂ ਅਰਸ਼ ਡੱਲਾ, ਜਿਹੜਾ ਕਤਲ ਪਿੰਡ ਬਾਰਦਕੇ ਨੇੜੇ ਜਗਰਾਓਂ 'ਚ ਹੋਇਆ ਹੈ, ਉਹ ਮੈਂ ਕਰਵਾਇਆ ਹੈ। ਇਸ ਬੰਦੇ ਨੇ ਮੇਰੇ ਛੋਟੇ ਵੀਰ ਦਿਲਪ੍ਰੀਤ ਧਾਲੀਵਾਲ ਪਿੰਡ ਮਿੰਨਿਆਂ ਨੂੰ ਬਹੁਤ ਤੰਗ ਕੀਤਾ ਸੀ, ਜਿਸ ਕਰਕੇ ਉਹ ਬਹੁਤ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰ ਗਿਆ ਸੀ। ਅੱਜ ਮੈਂ ਆਪਣੇ ਛੋਟੇ ਵੀਰ ਦੀ ਮੌਤ ਦਾ ਬਦਲਾ ਲੈ ਲਿਆ ਹੈ।

ਇਹ ਵੀ ਪੜ੍ਹੋ : ਖੰਨਾ 'ਚ ਵਾਪਰਿਆ ਦਰਦਨਾਕ ਹਾਦਸਾ, ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਪੋਸਟ 'ਚ ਲਿਖਿਆ ਗਿਆ ਹੈ ਕਿ ਅਜੇ ਤਾਂ ਸ਼ੁਰੂਆਤ ਹੈ, ਜਿਸ ਕਿਸੇ ਨੂੰ ਵਹਿਮ ਹੈ, ਦੱਸ ਦਿਓ, ਕੱਢ ਦੇਵਾਂਗੇ। ਫਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਪੋਸਟ ਦੀ 'ਜਗਬਾਣੀ' ਪੁਸ਼ਟੀ ਨਹੀਂ ਕਰਦਾ ਹੈ। ਦੱਸਣਯੋਗ ਹੈ ਕਿ ਜਗਰਾਓਂ ਦੇ ਪਿੰਡ ਬਾਦਰਕੇ ਵਿਖੇ ਪਰਮਜੀਤ ਸਿੰਘ ਦਾ ਘਰ 'ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News