ਜਗਰਾਓਂ ''ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਧੀ ਨੂੰ ਫ਼ਾਹੇ ''ਤੇ ਲਟਕਾ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ

Friday, Aug 27, 2021 - 04:12 PM (IST)

ਜਗਰਾਓਂ ''ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਧੀ ਨੂੰ ਫ਼ਾਹੇ ''ਤੇ ਲਟਕਾ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ

ਜਗਰਾਓਂ (ਭੰਡਾਰੀ, ਚਾਹਲ) : ਜਗਰਾਓਂ 'ਚ ਉਸ ਵੇਲੇ ਦਿਲ ਕੰਬਾਅ ਦੇਣ ਵਾਲੀ ਵਾਰਦਾਤ ਸਾਹਮਣੇ ਆਈ, ਜਦੋਂ ਆਪਣੀ 8 ਸਾਲਾ ਧੀ ਨੂੰ ਫ਼ਾਹੇ ਨਾਲ ਲਟਕਾ ਕੇ ਪਿਤਾ ਖ਼ੁਦ ਵੀ ਫ਼ਾਹੇ 'ਤੇ ਲਟਕ ਗਿਆ। ਦੋਹਾਂ ਪਿਓ-ਧੀ ਦੀਆਂ ਲਾਸ਼ਾਂ ਪੱਖੇ ਨਾਲ ਲਟਕਦੀਆਂ ਬਰਾਮਦ ਕੀਤੀਆਂ ਗਈਆਂ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਦੋਹਾਂ ਲਾਸ਼ਾਂ ਨੂੰ ਪੱਖੇ ਤੋਂ ਉਤਾਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਸਿਰਫਿਰੇ ਵਿਅਕਤੀ ਨੇ ਪਾਇਆ ਭੜਥੂ, ਲੋਕਾਂ ਪਿੱਛੇ ਕੁਹਾੜੀ ਲੈ ਕੇ ਦੌੜਿਆ

 

ਜਾਣਕਾਰੀ ਮੁਤਾਬਕ ਪਰਦੀਪ ਕੁਮਾਰ (32) ਅਤੇ ਉਸ ਦੀ ਧੀ ਜਪਜੀਤ ਕੌਰ (8) ਦੋਵੇਂ ਘਰ 'ਚ ਇਕੱਲੇ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਕਾਰਨ ਪਰਦੀਪ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪਰਦੀਪ ਦੇ ਮਾਤਾ-ਪਿਤਾ ਅਤੇ ਭਰਾ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਕਾਰਨ ਪਰਦੀਪ ਆਪਣੀ ਪਤਨੀ ਅਤੇ ਬੱਚੀ ਨਾਲ ਘਰ 'ਚ ਰਹਿੰਦਾ ਸੀ। ਪਰਦੀਪ ਦੀ ਪਤਨੀ ਵੱਲੋਂ ਸਾਲ ਪਹਿਲਾਂ ਇਸੇ ਤਰ੍ਹਾਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ।

ਇਹ ਵੀ ਪੜ੍ਹੋ : 8 ਵਿਆਹ ਕਰਾਉਣ ਵਾਲੀ ਲੁਟੇਰੀ ਲਾੜੀ ਦੀ ਖੁੱਲ੍ਹੀ ਪੋਲ, ਇੰਝ ਜਾਲ 'ਚ ਫਸਾਉਂਦੀ ਸੀ ਭੋਲੇ-ਭਾਲੇ ਮੁੰਡੇ

ਪਤਨੀ ਦੀ ਮੌਤ ਤੋਂ ਬਾਅਦ ਪਿਤਾ ਅਤੇ ਧੀ ਇਕੱਲੇ ਰਹਿ ਗਏ ਸਨ, ਜਿਸ ਕਾਰਨ ਪਰਦੀਪ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਰਦੀਪ ਵੱਲੋਂ ਇਕ ਖ਼ੁਦਕੁਸ਼ੀ ਨੋਟ ਲਿਖਿਆ ਗਿਆ ਸੀ, ਜੋ ਉਸ ਦੇ ਕਮਰੇ 'ਚੋਂ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਰੱਖਿਆ 'ਸ੍ਰੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ' ਦਾ ਨੀਂਹ ਪੱਥਰ

ਉਸ ਨੇ ਖ਼ੁਦਕੁਸ਼ੀ ਨੋਟ 'ਚ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰ ਰਿਹਾ ਹੈ ਅਤੇ ਆਪਣੀ ਧੀ ਨੂੰ ਇਸ ਲਈ ਨਾਲ ਲਿਜਾ ਰਿਹਾ ਹੈ ਤਾਂ ਜੋ ਉਸ ਤੋਂ ਬਾਅਦ ਉਸ ਨੂੰ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ। ਉਸ ਨੇ ਲਿਖਿਆ ਹੈ ਕਿ ਉਸ ਦਾ ਮਕਾਨ ਅਤੇ ਜਾਇਦਾਦ ਉਸ ਦੇ ਮਾਮੇ ਨੂੰ ਸੌਂਪ ਦਿੱਤੀ ਜਾਵੇ ਅਤੇ ਉਹ ਆਪਣੀ ਮਰਜ਼ੀ ਮੁਤਾਬਕ ਇਸ ਦਾ ਇਸਤੇਮਾਲ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News