ਮਾਛੀਵਾੜਾ ''ਚ ''ਕੋਰੋਨਾ'' ਕਾਰਨ ਮੰਦਰ ''ਚ ਹੋਣ ਵਾਲਾ ਜਗਰਾਤਾ ਰੱਦ

Monday, Mar 16, 2020 - 02:58 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਕਾਰਨ ਧਾਰਮਿਕ ਤੇ ਜਨਤਕ ਥਾਵਾਂ 'ਤੇ ਹੋਣ ਵਾਲੇ ਸਮਾਗਮ ਲਗਾਤਾਰ ਰੱਦ ਹੋ ਰਹੇ ਹਨ, ਜਿਸ ਦੇ ਮੱਦੇਨਜ਼ਰ ਸੋਮਵਾਰ ਨੂੰ ਮਾਛੀਵਾੜਾ ਦੇ ਸ਼ੀਤਲਾ ਮਾਤਾ ਮੰਦਰ 'ਚ ਲੱਗਦਾ ਸਲਾਨਾ ਭੰਡਾਰਾ ਤੇ ਜਗਰਾਤਾ ਵੀ ਰੱਦ ਕਰ ਦਿੱਤਾ ਗਿਆ ਹੈ। ਸ਼ੀਤਲਾ ਮਾਤਾ ਮੰਦਰ 'ਚ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦੇ ਬਚਾਅ ਲਈ ਧਾਰਮਿਕ ਸਮਾਗਮ ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸੋਮਵਾਰ ਨੂੰ ਰਾਤ ਸਮੇਂ ਜੋ ਮਾਤਾ ਦਾ ਜਾਗਰਣ ਕਰਵਾਇਆ ਜਾਣਾ ਸੀ, ਉਹ ਵੀ ਰੱਦ ਕਰ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਭਲਕੇ ਮੰਗਲਵਾਰ ਦਾ ਭੰਡਾਰਾ ਵੀ ਨਹੀਂ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ

ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਅਤੇ ਨਤਮਸਤਕ ਹੋਣ ਲਈ ਸ਼ੀਤਲਾ ਮਾਤਾ ਮੰਦਰ 'ਚ ਦਰਸ਼ਨਾਂ ਲਈ ਆ ਸਕਦੇ ਹਨ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਚੋਪੜਾ, ਪ੍ਰਧਾਨ ਰੋਜ਼ੀ ਮਹਿੰਦਰੂ, ਸੈਕੇਟਰੀ ਨਰੇਸ਼ ਖੇੜਾ, ਕੈਸ਼ੀਅਰ ਮਹਿੰਦਰ ਵਰਮਾ, ਕੈਸ਼ੀਅਰ ਸੋਨੂੰ ਮਹਿੰਦਰੂ, ਕੀਰਤਨ ਮੰਡਲੀ ਪ੍ਰਧਾਨ ਉਮਾ ਵਰਮਾ, ਚਰਨਜੀਤ ਹਕੀਮ, ਜਿੰਮੀ ਜੈਨ ਅਤੇ ਪੰਡਿਤ ਰਮੇਸ਼ਵਰ ਵੀ ਮੌਜੂਦ ਸਨ।
ਲੋਕਾਂ ਨੂੰ ਘਰੋਂ ਚੱਕ ਰਹੀ ਪੁਲਸ
ਕੋਰੋਨਾ ਵਾਇਰਸ ਦੇ ਖੌਫ ਤੋਂ ਬਾਅਦ ਲਗਾਤਾਰ ਵਿਦੇਸ਼ ਤੋਂ ਭਾਰਤ ਪਰਤ ਰਹੇ ਯਾਤਰੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲਈ ਸਿਹਤ ਵਿਭਾਗ ਵਲੋਂ ਖਾਸ ਪ੍ਰਬੰਧ ਵੀ ਕੀਤੇ ਗਏ ਹਨ। ਚਾਹੇ ਉਹ ਏਅਰਪੋਰਟ 'ਤੇ ਹੋਣ ਜਾਂ ਹਸਪਤਾਲਾਂ 'ਚ। ਇਸ ਤਣਾਅਪੂਰਨ ਮਾਹੌਲ 'ਚ ਪੰਜਾਬੂ ਸੂਬੇ ਅੰਦਰ ਕਈ ਸ਼ੱਕੀ ਕੋਰੋਨਾ ਵਾਇਰਸ ਮਰੀਜ਼ ਲਾਪਤਾ ਹਨ। ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਪਰ ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬ ਪੁਲਸ ਦੇ 2 ਮੁਲਾਜ਼ਮ ਇਕ ਘਰ 'ਚ ਮਾਸਕ ਪਾ ਕੇ ਦਾਖਲ ਹੋ ਰਹੇ ਹਨ ਅਤੇ ਬੈੱਡ 'ਤੇ ਪਏ ਸਰਕਾਰ ਨੌਜਵਾਨ ਨੂੰ ਚੁੱਕਦੇ ਹਨ, ਜਿਸ ਨੇ ਖੁਦ ਮਾਸਕ ਪਹਿਨਿਆ ਹੋਇਆ ਹੈ, ਪੁਲਸ ਮੁਲਾਜ਼ਮ ਪੁੱਛਦੇ ਹਨ, ਤੂੰ ਕਿੱਥੋਂ ਆਇਆ ਹੈ ਤਾਂ ਜਵਾਬ ਮਿਲਦਾ ਹੈ ਇਟਲੀ ਤੋਂ, ਉਸ ਦੀ ਸਿਹਤ ਬਾਰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦ ਹੈ ਕਿ ਮੈਂ ਬੱਸ ਥੋੜ੍ਹਾ ਜਿਹਾ ਬੀਮਾਰ ਹਾਂ, ਬਹੁਤੀ ਦੇਰ ਨਾ ਕਰਦੇ ਹੋਏ ਦੋਵੇਂ ਪੁਲਸ ਮੁਲਾਜ਼ਮ ਉਸ ਨੂੰ ਉੱਠਣ ਨੂੰ ਕਹਿੰਦੇ ਹਨ। ਨੌਜਵਾਨ ਮਨਾਂ ਕਰਦਾ ਹੈ, ਪਰ ਪੁਲਸ ਮੁਲਾਜ਼ਮ ਉਸ ਨੂੰ ਆਪਣੇ ਨਾਲ ਲੈ ਜਾਂਦੇ ਹਨ। ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ 5 ਤੋਂ 10 ਰੁ. ਵਾਲਾ ਮਾਸਕ ਵਿਕ ਰਿਹਾ 100 ਤੋਂ 200 ਰੁਪਏ 'ਚ

 


Babita

Content Editor

Related News