ਚੰਗਾਲੀਵਾਲਾ ਕਾਂਡ : 'ਜਗਮੇਲ' ਦਾ ਪੋਸਟ ਮਾਰਟਮ ਅੱਜ, ਪੀ. ਜੀ. ਆਈ. ਪੁੱਜਾ ਪਰਿਵਾਰ

Tuesday, Nov 19, 2019 - 09:26 AM (IST)

ਚੰਗਾਲੀਵਾਲਾ ਕਾਂਡ : 'ਜਗਮੇਲ' ਦਾ ਪੋਸਟ ਮਾਰਟਮ ਅੱਜ, ਪੀ. ਜੀ. ਆਈ. ਪੁੱਜਾ ਪਰਿਵਾਰ

ਚੰਡੀਗੜ੍ਹ : ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦਾ ਮੰਗਲਵਾਰ ਨੂੰ ਪੀ. ਜੀ. ਆਈ. 'ਚ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਇਸ ਦੇ ਲਈ ਮ੍ਰਿਤਕ ਜਗਮੇਲ ਦਾ ਪਰਿਵਾਰ ਪੀ. ਜੀ. ਆਈ. ਪੁੱਜ ਚੁੱਕਾ ਹੈ। ਪੋਸਟ ਮਾਰਟਮ ਹੋਣ ਤੋਂ ਬਾਅਦ ਪਰਿਵਾਰਕ ਵਾਲੇ ਪੀ. ਜੀ. ਆਈ. 'ਚੋਂ ਜਗਮੇਲ ਦੀ ਲਾਸ਼ ਨੂੰ ਘਰ ਲੈ ਜਾਣਗੇ ਅਤੇ ਫਿਰ ਬਾਅਦ ਦੁਪਹਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। 

PunjabKesari

ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰ 20 ਲੱਖ ਰੁਪਏ ਮੁਆਵਜ਼ਾ ਦੇਵੇਗੀ ਅਤੇ ਇਸ ਦੇ ਨਾਲ ਹੀ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਪਤਨੀ ਨੂੰ 5ਵੀਂ ਪਾਸ ਹੋਣ ਦੇ ਬਾਵਜੂਦ ਘਰ ਦੇ ਨੇੜੇ ਵਿੱਦਿਅਕ ਯੋਗਤਾ 'ਚ ਮੁੱਖ ਮੰਤਰੀ ਵਲੋਂ ਛੋਟ ਦੇ ਕੇ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪੀੜਤ ਪਰਿਵਾਰ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ 'ਚੋਂ 6 ਲੱਖ ਰੁਪਏ ਪੋਸਟਮਾਰਟਮ ਵਾਲੇ ਦਿਨ ਅਤੇ ਬਾਕੀ ਦੇ 14 ਲੱਖ ਜਗਮੇਲ ਸਿੰਘ ਦੇ ਭੋਗ 'ਤੇ ਦਿੱਤੇ ਜਾਣਗੇ।


author

Babita

Content Editor

Related News