ਗੁੜ-ਸ਼ੱਕਰ ਖਾਣ ਵਾਲੇ ਹੋ ਜਾਣ ਸਾਵਧਾਨ!
Tuesday, Dec 13, 2022 - 02:33 PM (IST)
ਲੁਧਿਆਣਾ (ਸਹਿਗਲ) : ਗੁੜ ਅਤੇ ਸ਼ੱਕਰ ਖਾਣ ਦੇ ਸ਼ੌਕੀਨ ਹੁਣ ਸਾਵਧਾਨ ਹੋ ਜਾਣ ਕਿਉਂਕਿ ਸੂਬੇ ’ਚ ਕਰਵਾਏ ਗਏ ਇਕ ਸਰਵੇਖਣ ਦੌਰਾਨ ਗੁੜ ਅਤੇ ਸ਼ੱਕਰ ਦੇ 150 ਸੈਂਪਲ ਫੇਲ ਹੋ ਗਏ ਹਨ। ਫੂਡ ਸੇਫਟੀ ਐਂਡ ਸਟੈਂਡਰ ਅਥਾਰਟੀ ਆਫ ਇੰਡੀਆ ਵੱਲੋਂ ਸੂਬੇ ਦੇ 14 ਜ਼ਿਲ੍ਹਿਆਂ ’ਚ ਕਰਵਾਏ ਸਰਵੇਖਣ ’ਚ ਗੁੜ ਦੇ 130 ਅਤੇ ਸ਼ੱਕਰ ਦੇ 20 ਸੈਂਪਲ ਜਾਂਚ ਦੌਰਾਨ ਫੇਲ ਹੋ ਗਏ। ਇਨ੍ਹਾਂ ’ਚ ਰੰਗ, ਸਲਫਾਈਡ, ਚੀਨੀ ਅਤੇ ਮਾਈਸ਼ਚਰ ਪਾਇਆ ਗਿਆ। ਇਨ੍ਹਾਂ 150 ਸੈਂਪਲਾਂ ਤੋਂ ਇਲਾਵਾ 289 ਸੈਂਪਲਾਂ ਨੂੰ ਸਬ-ਸਟੈਂਡਰਡ ਮਤਲਬ ਘਟੀਆ ਕੁਆਲਟੀ ਡਿਕਲੇਅਰ ਕੀਤਾ ਗਿਆ। 15 ਸੈਂਪਲ ਮਿਸ ਬ੍ਰਾਂਡਿਡ ਨਿਕਲੇ। ਇਨ੍ਹਾਂ ’ਚ ਗੁੜੇ ਬਣਾਉਣ ਵਾਲੀਆਂ ਇਕਾਈਆਂ ਕਰਿਆਨਾ ਦੀਆਂ ਦੁਕਾਨਾਂ ਸਟੋਰ ਅਤੇ ਮਾਲ ਤੋਂ ਲਏ ਗਏ ਸੈਂਪਲ ਸ਼ਾਮਲ ਹਨ, ਜੋ ਖੁੱਲ੍ਹੇ, ਪੈਕਡ ਅਤੇ ਆਰਗੈਨਿਕ ਕਹੇ ਜਾਣ ਵਾਲੇ ਸੈਂਪਲ ਵੀ ਸ਼ਾਮਲ ਹਨ, ਜੋ ਕੈਮੀਕਲ ਕੁਆਲਟੀ ਪੈਰਾਮੀਟਰ ਪੂਰੇ ਨਾ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਵਿਚ ਵੱਡਾ ਨਾਂ ਸਨ ਰਣਜੀਤ ਸਿੰਘ ਬ੍ਰਹਮਪੁਰਾ, ਅਜਿਹਾ ਰਿਹਾ ਸਿਆਸੀ ਸਫ਼ਰ
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਕੁਆਲਟੀ ਕੰਟ੍ਰੋਲਰ ਵਿਭਾਗ ਦੇ ਐਡਵਾਈਜ਼ਰ ਨੇ ਫੂਡ ਕਮਿਸ਼ਨਰ ਪੰਜਾਬ ਨੂੰ ਪੁੱਤਰ ਲਿਖ ਕੇ ਸੈਂਪਲਿੰਗ ਦੇ ਨਤੀਜਿਆਂ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਫਰਵਰੀ ਮਹੀਨੇ ’ਚ ਲਏ ਗਏ ਸੈਂਪਲਾਂ ਦੀ ਰਿਪੋਰਟ ਬਾਰੇ 1 ਦਸੰਬਰ ਨੂੰ ਲਿਖੇ ਪੱਤਰ ’ਤੇ ਸੂਬੇ ਦੇ ਸਿਹਤ ਵਿਭਾਗ ਵੱਲੋਂ ਜ਼ਿਲਿਆਂ ’ਚ ਅਜੇ ਕਾਰਵਾਈ ਦੇ ਨਿਰਦੇਸ਼ ਵੀ ਜਾਰੀ ਨਹੀਂ ਕੀਤੇ ਗਏ।
14 ਜ਼ਿਲ੍ਹਿਆਂ ’ਚੋਂ ਲਏ ਗਏ ਗੁੜ ਅਤੇ ਸ਼ੱਕਰ ਦੇ ਸੈਂਪਲਾਂ ਦਾ ਬਿਓਰਾ
ਅੰਮ੍ਰਿਤਸਰ ਤੋਂ 15, ਲੁਧਿਆਣਾ ਤੋਂ 16, ਬਰਨਾਲਾ ਤੋਂ 10, ਹੁਸ਼ਿਆਰਪੁਰ ਤੋਂ 12, ਬਠਿੰਡਾ ਤੋਂ 10, ਫਰੀਕਦੋਟ ਤੋਂ 9, ਕਪੂਰਥਲਾ ਤੋਂ 15, ਜਲੰਧਰ ਤੋਂ 10, ਨਵਾਂਸ਼ਹਿਰ ਅਤੇ ਰੋਪੜ ਤੋਂ 10-10, ਸੰਗਰੂਰ ਤੋਂ 9, ਗੁਰਦਾਸਪੁਰ ਤੋਂ 8, ਮੁਕਤਸਰ ਤੋਂ 6 ਅਤੇ ਤਰਨਤਾਰਨ ਤੋਂ ਲਏ ਗਏ 10 ਸੈਂਪਲ ਸ਼ਾਮਲ ਹਨ।
ਇਹ ਵੀ ਪੜ੍ਹੋ : MP ਪ੍ਰਨੀਤ ਕੌਰ ਨੇ ਸੰਸਦ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਰੱਖੀਆਂ ਇਹ ਮੰਗਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।