ਲੁਧਿਆਣਾ ’ਚ ਨਿਕਲੀ ਇਤਿਹਾਸਕ ਭਗਵਾਨ ਜਗਨਨਾਥ ਰੱਥ ਯਾਤਰਾ, ਲੱਖਾਂ ਲੋਕ ਹੋਏ ਨਤਮਸਤਕ

Monday, Jul 08, 2024 - 09:00 AM (IST)

ਲੁਧਿਆਣਾ ’ਚ ਨਿਕਲੀ ਇਤਿਹਾਸਕ ਭਗਵਾਨ ਜਗਨਨਾਥ ਰੱਥ ਯਾਤਰਾ, ਲੱਖਾਂ ਲੋਕ ਹੋਏ ਨਤਮਸਤਕ

ਲੁਧਿਆਣਾ (ਜੋਸ਼ੀ)- ਇਸਕਾਨ ਲੁਧਿਆਣਾ-ਕੁਰੂਕਸ਼ੇਤਰ ਅਤੇ ਭਗਵਾਨ ਜਗਨਨਾਥ ਰੱਥ ਯਾਤਰਾ ਮਹੋਤਸਵ ਕਮੇਟੀ ਲੁਧਿਆਣਾ ਦੀ ਸਰਪ੍ਰਸਤੀ ਹੇਠ ਐਤਵਾਰ ਇੱਥੇ ਇਤਿਹਾਸਕ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ‘ਪੰਜਾਬ ਕੇਸਰੀ ਗਰੁੱਪ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ, ਵਿਧਾਇਕ ਗੁਰਪ੍ਰੀਤ ਗੋਗੀ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ: ਗਵਾਹੀ ਦੇਣ ਨਹੀਂ ਪੁੱਜੇ Thar 'ਚ ਬੈਠੇ ਦੋਵੇਂ ਯਾਰ, ਅਦਾਲਤ ਵੱਲੋਂ ਨਵੇਂ ਹੁਕਮ ਜਾਰੀ

ਸ਼੍ਰੀ ਵਿਜੇ ਚੋਪੜਾ ਨੇ ਰੱਥ ਯਾਤਰਾ ਦਾ ਬਾਕਾਇਦਾ ਸ਼ੁੱਭ ਆਰੰਭ ਰੱਥ ਦੇ ਅੱਗੇ ਸੋਨੇ ਤੇ ਹੀਰਿਆਂ ਨਾਲ ਜੜਿਆ ਝਾੜੂ ਲਾ ਕੇ ਕੀਤਾ। ਉਨ੍ਹਾਂ ਭਗਵਾਨ ਜਗਨਨਾਥ ਜੀ ਅੱਗੇ ਸਮੁੱਚੇ ਜਗਤ ਦੀ ਭਲਾਈ ਲਈ ਕਾਮਨਾ ਕੀਤੀ। ਇਸ ਮੌਕੇ ਇਸਕਾਨ ਕੁਰੂਕਸ਼ੇਤਰ ਦੇ ਮੁਖੀ ਸਾਕਸ਼ੀ ਗੋਪਾਲ ਦਾਸ, ਇਸਕਾਨ ਲੁਧਿਆਣਾ ਦੇ ਮੁਖੀ ਨਰੋਤਮ ਨੰਦ ਦਾਸ, ਚੇਅਰਮੈਨ ਰਾਜੇਸ਼ ਢਾਂਡਾ, ਪ੍ਰਧਾਨ ਸਤੀਸ਼ ਗੁਪਤਾ, ਜਨਰਲ ਸਕੱਤਰ ਐਡਵੋਕੇਟ ਸੰਜੀਵ ਸੂਦ ਬਾਂਕਾ ਸਮੇਤ ਵੱਡੀ ਗਿਣਤੀ ’ਚ ਸੰਤ- ਸਮਾਜ ਹਾਜ਼ਰ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News