ਸ੍ਰੀ ਦੁਰਗਾ ਸੇਵਕ ਸੰਘ ਨੇ ‘ਜਗ ਬਾਣੀ’ ਦੇ ਮੁੱਖ ਸੰਪਾਦਕ ਤੇ ਡਾਇਰੈਕਟਰਾਂ ਨੂੰ ਦਿੱਤਾ ਜਗਰਾਤੇ ਦਾ ਸੱਦਾ
Wednesday, Jul 11, 2018 - 04:01 AM (IST)
ਲੁਧਿਆਣਾ(ਵਰਮਾ)- ‘ਜਗ ਬਾਣੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਪ੍ਰੇਰਣਾ, ਸ੍ਰੀ ਦੁਰਗਾ ਸੇਵਕ ਸੰਘ ਦੇ ਸੰਸਥਾਪਕ ਭਗਵਾਨ ਦਾਸ ਸ਼ਰਮਾ ਦੇ ਅਾਸ਼ੀਰਵਾਦ ਅਤੇ ਪ੍ਰਧਾਨ ਬਲਵੀਰ ਕੁਮਾਰ ਗੁਪਤਾ ਦੀ ਪ੍ਰਧਾਨਗੀ ਵਿਚ 14 ਜੁਲਾਈ ਨੂੰ ਰਾਤ 9 ਵਜੇ 58ਵਾਂ ਵਿਸ਼ਾਲ ਭਗਵਤੀ ਜਗਰਾਤਾ ਸ੍ਰੀ ਦੁਰਗਾ ਮਾਤਾ ਮੰਦਰ ਜਗਰਾਓਂ ਪੁਲ ਵਿਚ ਬਡ਼ੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਸੰਘ ਦੇ ਪ੍ਰਧਾਨ ਬਲਵੀਰ ਕੁਮਾਰ ਗੁਪਤਾ, ਜਨਰਲ ਸਕੱਤਰ ਓਮ ਪ੍ਰਕਾਸ਼ ਮਲਿਕ, ਦੀਪਕ ਅਰੋਡ਼ਾ ਅਤੇ ਸੰਜੀਵ ਬੰਟੀ ਨੇ ‘ਜਗ ਬਾਣੀ’ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ, ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪਡ਼ਾ ਅਤੇ ਡਾਇਰੈਕਟਰ ਅਭਿਜੈ ਚੋਪਡ਼ਾ ਨੂੰ ਜਗਰਾਤੇ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੀ ਵਿਜੇ ਚੋਪਡ਼ਾ ਨੇ ਸੰਘ ਵਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਹਰ ਕਿਸੇ ਨੂੰ ਅੱਗੇ ਆ ਕੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਜਨਰਲ ਸਕੱਤਰ ਓਮ ਪ੍ਰਕਾਸ਼ ਮਲਿਕ ਨੇ ਦੱਸਿਆ ਕਿ ਸੰਘ ਵੱਲੋਂ ਪਹਿਲੀ ਪ੍ਰਭਾਤਫੇਰੀ 12 ਜੁਲਾਈ ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਓਂ ਪੁਲ ਤੋਂ ਸਵੇਰ 5 ਵਜੇ ਕੱਢੀ ਜਾਵੇਗੀ।
