ਇਤਿਹਾਸ ਦੀ ਡਾਇਰੀ : ਪਾਕਿ ਕ੍ਰਿਕਟ ਟੀਮ ਦੇ ਇਸ ਕੋਚ ਦੀ ਮੌਤ ਅੱਜ ਵੀ ਬਣੀ ਹੋਈ ਹੈ ਪਹੇਲੀ (ਵੀਡੀਓ)

03/18/2020 10:15:45 AM

ਜਲੰਧਰ (ਬਿਊਰੋ) - ‘ਇਤਿਹਾਸ ਦੀ ਡਾਇਰੀ’ ‘ਚ ਕਈ ਅਣਸੁਲਝੀਆਂ ਪਹੇਲੀਆਂ ਹਨ, ਜੋ ਕਈ ਸਾਲਾਂ ਬਾਅਦ ਅੱਜ ਵੀ ਸੁਲਝ ਨਹੀਂ ਸਕੀਆਂ। ਅਜਿਹੀ ਹੀ ਇਕ ਪਹੇਲੀ ‘ਬਾਬ ਵੂਲਮਰ’ ਦੀ ਮੌਤ ਨਾਲ ਵੀ ਜੁੜੀ ਹੋਈ ਹੈ, ਜੋ 13 ਸਾਲਾਂ ਬਾਅਦ ਵੀ ਸੁਲਝ ਨਹੀਂ ਸਕੀ। ਬਾਬ ਵੂਲਮਰ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਸਨ, ਜਿਨਾਂ ਬਾਰੇ ਅੱਜ ਤੱਕ ਪਤਾ ਨਹੀਂ ਚੱਲ ਸਕਿਆ ਕਿ ਉਨ੍ਹਾਂ ਦੀ ਮੌਤ ਹੋਈ ਹੈ ਜਾਂ ਫਿਰ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਕੀ ਹੈ ਪੂਰੀ ਕਹਾਣੀ ਆਓ ਜਾਣਦੇ ਹਾਂ ਅੱਜ ਦੇ ਇਸ ਐਪੀਸੋਡ ’ਚ…

ਪਾਕਿਸਤਾਨ ਕ੍ਰਿਕਟ ਟੀਮ ਦੀ ਹਾਰ ਅਤੇ ਕੋਚ ਦੀ ਮੌਤ ?
ਬਾਬ ਵੂਲਮਰ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਸਨ, ਜਿਨਾਂ ਦੀ 18 ਮਾਰਚ ਨੂੰ ਵੈਸਟ-ਇੰਡੀਜ਼ ‘ਚ ਮੌਤ ਹੋਈ ਸੀ। ਬਾਬ ਵੂਲਮਰ ਦੀ ਮੌਤ ਹੋਈ ਸੀ ਜਾਂ ਫਿਰ ਹੱਤਿਆ, ਇਸ ਦੇ ਬਾਰੇ 13 ਸਾਲਾਂ ਤੋਂ ਕੁਝ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਦੀ ਮੌਤ ਸਵਾਲਾਂ ਦੇ ਘੇਰੇ ‘ਚ ਇਸ ਲਈ ਹੈ, ਕਿਉਂਕੀ ਠੀਕ ਇਕ ਦਿਨ ਪਹਿਲਾਂ ਯਾਨੀ 17 ਮਾਰਚ 2007 ਨੂੰ ਪਾਕਿਸਤਾਨ ਕ੍ਰਿਕਟ ਟੀਮ ਨੂੰ ਵਰਲਡ ਕੱਪ ‘ਚ ਇਕ ਕਮਜ਼ੋਰ ਟੀਮ ਆਇਰਲੈਂਡ ਨੇ ਹਰਾਇਆ ਸੀ। ਇਸ ਉਲਟਫੇਰ ਕਾਰਨ ਪਾਕਿਸਤਾਨ ਕ੍ਰਿਕਟ ਟੀਮ ਨੂੰ ਵਰਲਡ ਕੱਪ ’ਚੋਂ ਛੁੱਟੀ ਹੋ ਗਈ ਸੀ। ਇਹ ਰਾਤ ਕੋਚ ਬਾਬ ਵੂਲਮਰ ਲਈ ਅੰਤਿਮ ਰਾਤ ਸਾਬਤ ਹੋਈ। ਇਸ ਲਈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੋਚ ਵੂਲਮਰ ਦੀ ਮੌਤ ਨਹੀਂ ਹੱਤਿਆ ਕੀਤੀ ਗਈ ਹੈ।

ਬਾਬ ਵੂਲਮਰ ਦੀ ਮੌਤ ਜਾਂ ਹੱਤਿਆ
ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਬਾਬ ਵੂਲਮਰ ਦੀ ਡੈੱਡ ਬਾਡੀ ਹੋਟਲ ’ਚੋਂ ਉਨ੍ਹਾਂ ਦੇ ਕਮਰੇ ਦੇ ਬਾਥਰੂਮ ‘ਚੋਂ ਮਿਲੀ ਸੀ। ਬਾਬ ਵੂਲਮਰ ਦੇ ਸਰੀਰ ‘ਤੇ ਇਕ ਵੀ ਕਪੜਾ ਨਹੀਂ ਸੀ, ਉਨ੍ਹਾਂ ਦੇ ਮੂੰਹ ‘ਚ ਖੂਨ ਸੀ ਅਤੇ ਕੰਧਾਂ ‘ਤੇ ਵੀ ਉਲਟੀ ਦੇ ਨਿਸ਼ਾਨ ਸਨ। ਪਹਿਲਾਂ ਸਮਝਿਆ ਗਿਆ ਕਿ ਕੋਚ ਵੂਲਮਰ ਦੀ ਮੌਤ ਹਾਰਟ-ਅਟੈਕ ਨਾਲ ਹੋਈ ਹੈ ਪਰ ਜਮੈਕਾ ਦੇ ਡਿਪਟੀ ਕਮਿਸ਼ਨਰ ਮਾਰਕ-ਸ਼ੀਲਡਜ਼ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਬਾਬ ਵੂਲਮਰ ਦੀ ਹੱਤਿਆ ਕੀਤੀ ਗਈ ਹੈ। ਇਸ ਖਬਰ ਨੇ ਕ੍ਰਿਕਟ ਜਗਤ ‘ਚ ਭੂਚਾਲ ਲਿਆ ਦਿੱਤਾ ਤੇ ਨਿਸ਼ਾਨੇ ‘ਤੇ ਆਇਆ ਪਾਕਿਸਤਾਨ।

ਬਾਬ ਵੂਲਮਰ ਦਾ ਅੰਤਿਮ ਸਮਾਂ
ਪਾਕਿਸਤਾਨ ਦੀ ਹਾਰ ਉਸ ਆਇਰਲੈਂਡ ਦੀ ਟੀਮ ਤੋਂ ਹੋਈ ਸੀ, ਜੋ ਕ੍ਰਿਕਟ ਦੀ ਦੁਨੀਆ ‘ਚ ਫਿਸੱਡੀ ਸਮਝੀ ਜਾਂਦੀ ਹੈ। ਇਸ ਹਾਰ ਨੇ ਪਾਕਿਸਤਾਨ, ਉਨ੍ਹਾਂ ਦੀ ਆਵਾਮ ਅਤੇ ਕ੍ਰਿਕਟ ਟੀਮ ਨੂੰ ਖਾਸਾ ਨਿਰਾਸ਼ ਕੀਤਾ। ਹਾਰ ਤੋਂ ਬਾਅਦ ਬਾਬ ਵੂਲਮਰ ਖਾਸੇ ਨਿਰਾਸ਼ ਤੇ ਗੁੰਮਸੁਮ ਸਨ। ਹੋਟਲ ਦੇ ਕਮਰੇ ‘ਚ ਜਾਂਦੇ ਸਮੇਂ ਉਨਾਂ ਨਾਲ ਲਿਫਟ ‘ਚ ਸ਼ੋਇਬ ਮਲਿਕ ਸਨ, ਫਿਰ ਉਹ ਸਿੱਧਾ ਆਪਣੇ ਕਮਰੇ ‘ਚ ਚਲੇ ਗਏ ਤੇ ਸਵੇਰੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ। ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਬਾਬ ਵੂਲਮਰ ਦੀ ਮੌਤ ਨੂੰ ਲੋਕ ਅੱਜ ਵੀ ਇਕ ਰਹੱਸ ਮੰਨਦੇ ਆ ਰਹੇ ਹਨ। ਇਸ ਮਾਮਲੇ ਦੀ ਜਾਂਚ 3 ਮਹੀਨੇ ਬਾਅਦ ਇਹ ਕਹਿ ਕੇ ਬੰਦ ਕਰਵਾ ਦਿੱਤੀ ਗਈ ਕਿ ਉਨ੍ਹਾਂ ਦੀ ਮੌਤ ਨੈਚੁਰਲ ਤਰੀਕੇ ਨਾਲ ਹੋਈ ਹੈ। ਜਾਂਚ ਅਧਿਕਾਰੀਆਂ ਮੁਤਾਬਕ ਬਾਬ ਵੂਲਮਰ ਦੇ ਸਰੀਰ ‘ਤੇ ਸੰਘਰਸ਼ ਦੇ ਨਿਸ਼ਾਨ ਨਹੀਂ ਸਨ ਪਰ ਲੋਕਾਂ ਦਾ ਕਹਿਣਾ ਹੈ ਕਿ ਜਮੈਕਾ ਪੁਲਸ ਨੇ ਜਾਂਚ ਦੌਰਾਨ ਅਣਗਹਿਲੀ ਕੀਤੀ ਹੈ। ਖੈਰ ਅੱਗੇ ਵੱਧਦੇ ਹਾਂ ਅਤੇ ਜਾਣਦੇ ਹਾਂ 18 ਮਾਰਚ ਦਾ ਇਤਿਹਾਸ ਆਪਣੇ ਅੰਦਰ ਹੋਰ ਕੀ-ਕੀ ਸੰਜੋ ਕੇ ਬੈਠਾ ਹੈ।

ਤੁਰਕੀ ‘ਚ ਭੂਚਾਲ, 250 ਮੌਤਾਂ
18 ਮਾਰਚ 1953 ਨੂੰ ਤੁਰਕੀ ‘ਚ ਜ਼ਬਰਦਸਤ ਭੂਚਾਲ ਆਇਆ। ਇਸ ਭੂਚਾਲ ‘ਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। 

ਸਪੇਸ ਵਾਕ
18 ਮਾਰਚ 1965 ਨੂੰ ਸੋਵੀਅਤ ਸੰਘ ਦੇ ਸਵਾਈ ਸੈਨਿਕ ੲਲੈਕਸੀ ਲਿਓਨੋਵ ਨੇ ਪਹਿਲੀ ਵਾਰ ਸਪੇਸ ਵਾਕ ਕੀਤਾ। ਹੁਣ ਤੱਕ ਸੈਂਕੜੈ ਵਿਗਿਆਨੀ ਸਪੇਸ ਵਾਕ ਕਰ ਚੁੱਕੇ ਹਨ। 

ਸਾਬਕਾ ਪਾਕਿ.ਪੀ.ਐੱਮ. ਨੂੰ ਸੁਣਾਈ ਮੌਤ ਦੀ ਸਜ਼ਾ
18 ਮਾਰਚ 1978 ਨੂੰ ਜ਼ੁਲਫੀਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਜ਼ੁਲਫੀਕਾਰ ਅਲੀ ਭੁੱਟੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਨ, ਜਿਨਾਂ ਨੂੰ ਲਾਹੌਰ ਹਾਈ ਕੋਰਟ ਨੇ ਸਜ਼ਾ ਸੁਣਾਈ ਸੀ।  

ਇਹ ਸਨ ਕੁਝ ਜ਼ਰੂਰੀ ਘਟਨਾਵਾਂ ਜਿਨਾਂ ਬਾਰੇ ਸਾਨੂੰ ਪਤਾ ਹੋਣਾ ਲਾਜ਼ਮੀ ਹੈ। ਹੁਣ ਇਕ ਨਜ਼ਰ ਮਾਰਦੇ ਹਾਂ ਕਿਹੜੀਆਂ ਸ਼ਖਸੀਅਤਾਂ ਦਾ ਇਸ ਦਿਨ ਜਨਮ ਹੋਇਆ ਤੇ ਕਿਨਾਂ ਨੇ ਸਾਨੂੰ ਅਲਵਿਦਾ ਕਿਹਾ।

ਸ਼ਸ਼ੀ ਕਪੂਰ ਦਾ ਜਨਮ
ਸ਼ਸ਼ੀ ਕਪੂਰ, ਇਸ ਨਾਮ ਨੂੰ ਕੌਣ ਨਹੀਂ ਜਾਣਦਾ, ਉਨ੍ਹਾਂ ਦਾ ਜਨਮ 18 ਮਾਰਚ 1938 ਨੂੰ ਹੋਇਆ ਸੀ। ਸ਼ਸ਼ੀ ਕਪੂਰ ਭਾਰਤ ਦੇ ਮਹਾਨ ਅਦਾਕਾਰ ਤੇ ਪ੍ਰੋਡੀਊਸਰ ਤੇ 4 ਦਸੰਬਰ 2017 ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ।  

ਨਾਗੇਂਦਰ ਸਿੰਘ ਦਾ ਜਨਮ
18 ਮਾਰਚ 1914 ਨੂੰ ਨਾਗੇਂਦਰ ਸਿੰਘ ਦਾ ਜਨਮ ਹੋਇਆ ਸੀ। ਨਾਗੇਂਦਰ ਸਿੰਘ ਭਾਰਤੀ ਵਕੀਲ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਰਹਿ ਚੁੱਕੇ ਹਨ। 

ਡੀਜ਼ਲ ਇੰਜ਼ਨ ਬਣਾਉਣ ਵਾਲੇ ਰੁਡੋਲਫ ਡੀਜ਼ਲ ਦਾ ਜਨਮ
18 ਮਾਰਚ 1858 ਨੂੰ ਰੁਡੋਲਫ ਡੀਜ਼ਲ ਦਾ ਜਨਮ ਹੋਇਆ ਸੀ, ਜਿਨਾਂ ਨੇ ਡੀਜ਼ਲ ਇੰਜਨ ਦੀ ਖੋਜ ਕੀਤੀ ਸੀ। 


rajwinder kaur

Content Editor

Related News