ਇਤਿਹਾਸ ਦੀ ਡਾਇਰੀ: ਇਸ ਭਾਰਤੀ ਦੋਸਤ ਦੀ ਸਲਾਹ ਮੰਨ ਕੇ ਮਾਰਕ ਜ਼ੁਕਰਬਰਗ ਨੇ ਬਣਾਈ ਸੀ ਫੇਸਬੁੱਕ (ਵੀਡੀਓ)

Tuesday, Feb 04, 2020 - 10:50 AM (IST)

ਜਲੰਧਰ (ਬਿਊਰੋ): ਅੱਜ 4 ਫਰਵਰੀ ਹੈ, ਤੇ ਇਸ ਤਰੀਕ ਦੇ ਪੰਨਿਆਂ 'ਤੇ ਬਹੁਤ ਮਹੱਤਵਪੂਰਨ ਇਤਿਹਾਸ ਦਰਜ ਹੈ।ਇਤਿਹਾਸ ਦੀ ਡਾਇਰੀ 'ਚ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਦੀ ਉਸ ਮਹਾਨ ਸ਼ਖਸੀਅਤ ਵਿਗਿਆਨੀ ਸਤੇਂਦਰ ਨਾਥ ਬੋਸ ਦੀ ਜਿਨ੍ਹਾਂ ਦਾ ਅੱਜ ਦੇਹਾਂਤ ਹੋਇਆ ਸੀ। ਫਿਰ ਗੱਲ ਕਰਾਂਗੇ ਫੇਸਬੁੱਕ ਦੀ ਜੋ ਅੱਜ ਦੇ ਦਿਨ ਲਾਂਚ ਹੋਈ ਸੀ।
ਭਾਰਤ ਵਿਚ ਬਹੁਤ ਸਾਰੇ ਮਹਾਨ ਵਿਗਿਆਨੀ ਹੋਏ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮਹਾਨ ਖੋਜਾਂ ਕੀਤੀਆਂ। ਸਤੇਂਦਰ ਨਾਥ ਬੋਸ ਦਾ ਨਾਂਅ ਵੀ ਭਾਰਤ ਦੇ ਮਹਾਨ ਵਿਗਿਆਨੀਆਂ ਵਿਚ ਸ਼ਾਮਲ ਹੈ। ਉਨ੍ਹਾਂ ਦਾ ਜਨਮ 1 ਜਨਵਰੀ 1894 ਨੂੰ ਕੋਲਕਾਤਾ 'ਚ ਹੋਇਆ ਸੀ। ਬੋਸ ਦੇ ਪਿਤਾ ਦਾ ਨਾਮ ਸੁਰਿੰਦਰ ਨਾਥ ਬੋਸ ਸੀ ਅਤੇ ਉਹ ਈਸਟ ਇੰਡੀਆ ਰੇਲਵੇ 'ਚ ਇੰਜੀਨੀਅਰ ਦੇ ਅਹੁਦੇ 'ਤੇ ਕੰਮ ਕਰਦੇ ਸਨ। ਬੋਸ ਪੜ੍ਹਾਈ 'ਚ ਇੰਨੇ ਹੁਸ਼ਿਆਰ ਸਨ ਕਿ ਸਕੂਲ ਸਮੇਂ ਉਨ੍ਹਾਂ ਦੇ ਗਣਿਤ ਦੇ ਅਧਿਆਪਕ ਨੇ ਉਨ੍ਹਾਂ ਨੂੰ 100 'ਚੋਂ 110 ਨੰਬਰ ਦਿੱਤੇ। ਬੋਸ ਨੇ ਆਪਣਾ ਹੁਨਰ ਕਾਲਜ 'ਚ ਵੀ ਦਿਖਾਇਆ ਅਤੇ ਐਮ.ਐਸ.ਸੀ. ਦੀ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ। Satyendra Nath 2ose ਨੇ Quantum Physics 'ਤੇ ਇੱਕ ਸ਼ੋਧਪੱਤਰ “ਪਲਾਂਕ ਲਾੱਅ ਐਂਡ ਲਾਇਟ ਕੁਆਂਟਮ'' ਲਿਖਿਆ ਸੀ। ਬੋਸ ਇਸ ਸ਼ੋਧਪੱਤਰ ਨੂੰ ਬ੍ਰਿਟਿਸ਼ ਜਰਨਲ 'ਚ ਛਾਪਣਾ ਚਾਹੁੰਦੇ ਸਨ, ਪਰ ਬ੍ਰਿਟਿਸ਼ ਜਰਨਲ ਨੇ ਰਿਜੈਕਟ ਕਰ ਦਿੱਤਾ ਸੀ। ਇਸ ਦੇ ਬਾਅਦ ਬੋਸ ਨੇ ਆਪਣੇ ਇਸ ਖੋਜਪੱਤਰ ਨੂੰ ਅਲਬਰਟ ਆਈਨਸਟਿਨ ਦੇ ਕੋਲ ਭੇਜ ਦਿੱਤਾ। ਆਈਨਸਟਿਨ ਨੂੰ ਇਹ ਖੋਜਪੱਤਰ ਕਾਫੀ ਪਸੰਦ ਆਇਆ ਅਤੇ ਉਹ ਬੋਸ ਦੇ ਹੁਨਰ ਤੋਂ ਪ੍ਰਭਾਵਿਤ ਹੋਏ। ਸਤੇਂਦਰ ਨਾਥ ਬੋਸ ਨੇ ਮਹਾਨ ਵਿਗਿਆਨੀ ਆਈਨਸਟਿਨ ਤੋਂ ਇਲਾਵਾ ਵੀ ਕਈ ਵਿਗਿਆਨੀਆਂ ਨਾਲ ਕੰਮ ਕੀਤਾ ਸੀ। ਜਿਨ੍ਹਾਂ 'ਚ ਮੈਰੀ ਕਿਊਰੀ, ਹਾਈਜੈਨਬਰਗ, ਮੈਕਸ ਪਲਾਂਕ ਦੇ ਨੇ ਨਾਂ ਵੀ ਸ਼ਾਮਲ ਹਨ। ਬੋਸ ਭਾਰਤ ਸਰਕਾਰ ਵੱਲੋਂ ਪਦਮਭੂਸ਼ਣ ਨਾਲ ਸਨਮਾਨਿਤ ਵੀ ਹਨ। ਸਤੇਂਦਰ ਨਾਥ ਬੋਸ ਦੇ ਨਾਮ 'ਤੇ ਹੀ ਕੁਆਂਟਮ ਫਿਜੀਕਸ 'ਚ ਇੱਕ ਕਣ ਦਾ ਨਾਮ ਬੋਸਾਨ ਰੱਖਿਆ ਗਿਆ ਹੈ। ਇਸ ਕਣ ਤੋਂ ਵਿਸ਼ਵ ਭਰ ਦੇ ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬ੍ਰਹਿਮੰਡ ਦੀ ਉਤਪਤੀ ਕਦੋਂ ਅਤੇ ਕਿਵੇਂ ਹੋਈ। ਇਸ ਨੂੰ ਵਿਸ਼ਵ ਦੀ ਇਕ ਵੱਡੀ ਖੋਜ ਕਿਹਾ ਜਾਂਦਾ ਹੈ। ਭਲਾ ਇਸ ਤੋਂ ਵੱਡੀ ਮਹਾਨ ਉਪਲਬਧੀ ਕੀ ਹੋ ਸਕਦੀ ਹੈ। ਸਤੇਂਦਰ ਨਾਥ ਬੋਸ ਦਾ 4 ਫਰਵਰੀ 1974 ਨੂੰ ਕੋਲਕਾਤਾ 'ਚ ਦੇਹਾਂਤ ਹੋ ਗਿਆ ਸੀ।

ਸਾਲ 2004 ਅੱਜ ਦੇ ਦਿਨ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦੀ ਸ਼ੁਰੂਆਤ ਕੀਤੀ ਸੀ। ਇਸ ਰਿਪੋਰਟ 'ਚ ਦੱਸਾਂਗੇ ਕਿਵੇਂ ਕਾਲਜ ਵਿਦਿਆਰਥੀ ਆਪਣੇ ਆਈਡੀਏ ਨਾਲ ਦੁਨੀਆ ਭਰ 'ਚ ਅਮੀਰਾਂ ਦੀ ਗਿਣਤੀ 'ਚ ਆਉਣ ਲੱਗਾ ਤੇ ਲੋਕਾਂ ਨੂੰ ਫੇਸਬੁੱਕ ਪਿੱਛੇ ਦੀਵਾਨਾ ਬਣਾ ਦਿੱਤਾ।
ਮੌਜੂਦਾ ਸਮੇਂ 'ਚ ਜਿਸ ਸ਼ਖਸ ਕੋਲ ਵੀ ਸਮਾਰਟ ਫੋਨ ਹੈ ਉਸ ਨੂੰ ਫੇਸਬੁੱਕ ਬਾਰੇ ਜਾਣਕਾਰੀ ਹੈ। ਫੇਸਬੁੱਕ ਨੂੰ ਬਣਾਉਣ ਵਾਲੇ ਮਾਰਕ ਜ਼ਕਰਬਰਗ ਹਨ। ਜਿਨ੍ਹਾਂ ਦਾ ਜਨਮ 14 ਮਈ 1984 ਨੂੰ ਅਮਰੀਕਾ ਦੇ White Plains ਨਿਊ ਯਾਰਕ 'ਚ ਹੋਇਆ ਸੀ। ਪ੍ਰਾਇਮਰੀ ਸਕੂਲ 'ਚ ਹੀ ਮਾਰਕ ਨੂੰ ਪ੍ਰੋਗਰਾਮਿੰਗ 'ਚ ਦਿਲਚਸਪੀ ਸੀ। ਫਿਰ ਮਾਰਕ ਨੇ ਹਾਰਵਰਡ ਕਾਲਜ 'ਚ ਦਾਖਲਾ ਲਿਆ। ਉੱਥੇ ਮਾਰਕ ਨੂੰ ਵੈੱਬਸਾਈਟ ਬਣਾਉਣ ਦਾ ਆਈਡਿਆ ਸੁਝਿਆ। ਸਾਲ 2003 'ਚ ਮਾਰਕ ਨੇ ਕਾਲਜ ਦੌਰਾਨ 6ace Mash ਨਾਂਅ ਦੀ ਵੈੱਬਸਾਈਟ ਬਣਾਈ। ਜਿਸ 'ਚ ਉਸਨੇ ਹਾਰਵਰਡ ਦੇ ਡਾਟਾ ਬੇਸ ਨੂੰ ਹੈਕ ਕੀਤਾ, ਜਿਥੇ ਕਾਲਜ ਦੇ ਬਾਕੀ ਵਿਦਿਆਰਥੀ ਆਪਣਾ ਪ੍ਰੋਫਾਈਲ ਅਪਲੋਡ ਕਰਿਆ ਕਰਦੇ ਸਨ। ਮਾਰਕ ਨੇ ਇਸ ਪ੍ਰੋਗਰਾਮ 'ਚ 2 ਲੜਕੀਆਂ ਦੀਆਂ ਫੋਟੋਆਂ ਲਈਆਂ ਤੇ ਆਪਣੀ ਵੈਬਸਾਈਟ 'ਤੇ ਵੋਟਿੰਗ ਕਰਵਾਈ ਕਿ ਇਨ੍ਹਾਂ ਦੋਹਾਂ 'ਚੋਂ ਕੌਣ ਜਿਆਦਾ ਖੂਬਸੂਰਤ ਹੈ, ਇਸ ਵੈਬਸਾਈਟ 'ਤੇ ਘੱਟ ਸਮੇਂ 'ਚ ਬਹੁਤ ਜ਼ਿਆਦਾ ਟਰੈਫਿਕ ਵਧਿਆ ਜਿਸ ਕਾਰਨ ਸਰਵਰ ਕਰੈਸ਼ ਹੋ ਗਿਆ। ਇਸ ਹਾਦਸੇ ਦੇ ਬਾਅਦ ਮਾਰਕ 'ਤੇ ਹੈਕਿੰਗ ਦਾ ਇਲਜ਼ਾਮ ਵੀ ਲਗਦਾ ਰਿਹਾ ਹੈ। ਇਸ ਤੋਂ ਬਾਅਦ ਫਿਰ ਆਉਂਦਾ ਹੈ ਮਾਰਕ ਦਾ ਸਭ ਤੋਂ ਵੱਡਾ ਪ੍ਰੋਗਰਾਮ ਫੇਸਬੁੱਕ ਜੋ ਅੱਜ ਦੁਨੀਆ 'ਚ ਨੰਬਰ 1 ਸੋਸ਼ਲ ਮੀਡੀਆ ਪਲੇਟਫਾਰਮ ਬਣਿਆ ਹੋਇਆ ਹੈ। ਮਾਰਕ ਨੂੰ ਸੋਸ਼ਲ ਮੀਡੀਆ ਵੈਬਸਾਈਟ ਬਣਾਉਣ ਦਾ ਆਈਡੀਆ ਉਸਦੇ ਦੋਸਤ ਭਾਰਤੀ ਦਿਵਿਆ ਨਰੇਂਦਰਾ ਨੇ ਦਿੱਤਾ ਸੀ। ਸ਼ੁਰੂਆਤ 'ਚ ਮਾਰਕ ਨੇ ਇਹ ਵੈਬਸਾਈਟ ਸਿਰਫ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਸ 'ਚ ਜੋੜਨ ਲਈ ਬਣਾਇਆ ਗਿਆ ਸੀ। ਹੋਲੀ-ਹੋਲੀ ਫੇਸਬੁੱਕ 'ਤੇ ਵੀ ਟਰੈਫਿਕ ਵੱਧ ਕੇ 50 ਮਿਲੀਅਨ ਤੱਕ ਪਹੁੰਚ ਗਿਆ, ਉਸ ਵੇਲੇ ਦੀ ਸਭ ਤੋਂ ਵੱਡੀ ਕੰਪਨੀ ਯਾਹੂ ਨੇ ਮਾਰਕ ਨੂੰ 900 ਮਿਲੀਅਨ ਡਾਲਰ ਦਾ ਆਫਰ ਦਿੱਤਾ ਪਰ ਮਾਰਕ ਨੇ ਇਸ ਨੂੰ ਠੁਕਰਾ ਦਿੱਤਾ ਤੇ ਅੱਜ ਫੇਸਬੁਕ ਦੁਨੀਆ ਦੇ ਹਰ ਕੋਨੇ 'ਚ ਵਰਤੀ ਜਾਣ ਵਾਲੀ ਨੰਬਰ 1 ਸੋਸ਼ਲ ਸਾਈਟ ਬਣ ਚੁੱਕੀ ਹੈ।  

ਹਰ ਸਾਲ World Cancer Day 4 ਫਰਵਰੀ ਨੂੰ ਮਨਾਇਆ ਜਾਂਦਾ ਹੈ। UICC ਦਾ ਮੰਤਵ 2008 'ਚ ਲਿਖੇ ਗਏ World Cancer Declaration ਨੂੰ ਸਪੋਰਟ ਕਰਨਾ ਹੈ। ਇਸ ਦਾ ਮੁੱਖ ਮਕਸਦ ਇਹ ਵੀ ਸੀ ਕਿ ਸਾਲ 2020 ਤੱਕ ਕੈਂਸਰ ਦੇ ਮਰੀਜ਼ਾਂ 'ਚ ਕਮੀ ਲਿਆਉਣਾ ਅਤੇ ਕੈਂਸਰ ਨਾਲ ਹੁੰਦੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣਾ ਹੈ। ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨੂੰ ਰੋਕਣ ਲਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੁਨੀਆਂ ਭਰ 'ਚ ਅਲਗ-ਅਲਗ ਪੱਧਰਾਂ 'ਤੇ ਕਈ ਲੈਕਚਰ ਤੇ ਸੈਮੀਨਾਰ ਦਾ ਆਯੋਜਨ ਕਰਦੇ ਰਹਿੰਦੇ ਨੇ। ਇਸ 'ਚ ਆਮ ਲੋਕਾਂ ਨੂੰ ਕੈਂਸਰ ਦੇ ਲੱਛਣਾਂ ਬਾਰੇ ਜਾਗਰੂਕਤਾ ਤੇ ਬਚਾਅ ਕਿਸ ਤਰਾਂ ਕੀਤਾ ਜਾਵੇ ਇਹ ਸਭ ਜਾਣਕਾਰੀ ਦਿੱਤੀ ਜਾਂਦੀ ਹੈ। ਭਾਰਤ 'ਚ ਵੀ ਕੈਂਸਰ ਖਿਲਾਫ ਕਈ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ। ਕੌਮੀ ਪੱਧਰ 'ਤੇ 7 ਨਵੰਬਰ ਨੂੰ ਕੈਂਸਰ ਅਵੇਅਰਨੈਸ ਡੇਅ ਮਨਾਇਆ ਜਾਂਦਾ ਹੈ। world cancer day ਨੂੰ ਮਨਾਉਣ ਲਈ ਅਲਗ-ਅਲਗ themes ਦੀ ਵਰਤੋਂ ਕੀਤੀ ਜਾਂਦੀ ਹੈ, ਸਾਲ 2019 ਤੇ 2020 ਜਾਨੀਕਿ ਇਸ ਵਾਰ ਦੀ ਥੀਮ ਦਾ ਨਾਂਅ i am and i will ਹੈ।  


Shyna

Content Editor

Related News