ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ POK ’ਚ ਦਾਖਲ ਹੋ ਭਾਰਤ ਨੇ ਪਾਕਿ ਨੂੰ ਸਿਖਾਇਆ ਸੀ ਸਬਕ (ਵੀਡੀਓ)

Wednesday, Feb 26, 2020 - 10:29 AM (IST)

ਜਲੰਧਰ (ਬਿਊਰੋ) - ‘ਜਗਬਾਣੀ’ ਟੀ.ਵੀ. ’ਤੇ ਚੱਲ ਰਿਹਾ ਪ੍ਰੋਗਰਾਮ ‘ਇਤਿਹਾਸ ਦੀ ਡਾਇਰੀ’ ਅੱਜ ਬਹੁਤ ਖਾਸ ਹੈ, ਜਿਸ ਨੂੰ ਦੇਖਦੇ ਸਾਰ ਤੁਹਾਨੂੰ ਭਾਰਤੀ ਸੈਨਾ ‘ਤੇ ਮਾਣ ਮਹਿਸੂਸ ਹੋਵੇਗਾ। ਕਿਉਂਕੀ ਠੀਕ 1 ਸਾਲ ਪਹਿਲਾਂ ਭਾਰਤੀ ਹਵਾਈ ਸੈਨਾ ਨੇ ਪਾਸਿਕਤਾਨ ਨੂੰ ਅਜਿਹਾ ਦਰਦ ਦਿੱਤਾ ਸੀ, ਜੋ ਉਹ ਕਦੇ ਭੁੱਲ ਨਹੀਂ ਸਕਦੇ। ਦੱਸ ਦੇਈਏ ਕਿ ਅੱਜ ਦੇ ਹੀ ਦਿਨ ਇੰਡੀਅਨ ਏਅਰ-ਫੋਰਸ ਨੇ ਬਲਾਕੋਟ ‘ਚ ਏਅਰ-ਸਟ੍ਰਾਈਕ ਕੀਤੀ ਸੀ। ‘ਇਤਿਹਾਸ ਦੀ ਡਾਇਰੀ’ ਪ੍ਰੋਗਰਾਮ ’ਚ ਅੱਜ ਤੁਹਾਨੂੰ ਪਤਾ ਲੱਗੇਗਾ ਕਿ ਪਾਕਿਸਤਾਨ ਨੇ ਕੀ ਗੁਸਤਾਖੀ ਕੀਤੀ ਸੀ ਅਤੇ ਕਿਵੇਂ ਪਾਕਿਸਤਾਨ ਨੂੰ ਆਪਣੀ ਇਸ ਗੁਸਤਾਖੀ ਦਾ ਵੱਡਾ ਹਰਜ਼ਾਨਾ ਭਰਨਾ ਪਿਆ।

26 ਫਰਵਰੀ 2019
ਇਹ ਉਹ ਮਿਤੀ ਹੈ, ਜਿਸ ਨੂੰ ਪਾਕਿਸਤਾਨ ਕਦੇ ਭੁੱਲ ਨਹੀਂ ਸਕੇਗਾ, ਕਿਉਂਕੀ 2019 ‘ਚ ਅੱਜ ਦੇ ਦਿਨ ਹੀ ਭਾਰਤੀ ਸੈਨਾ ਨੇ ਐਲ.ਓ.ਸੀ. ਕ੍ਰਾਸ ਕਰਕੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਚ ਏਅਰ-ਸਟ੍ਰਾਈਕ ਕੀਤੀ ਸੀ। ਉਸ ਏਅਰ ਸਟ੍ਰਾਈਕ ਨੂੰ ਤੁਸੀਂ ਬਾਲਾਕੋਟ ਏਅਰ ਸਟ੍ਰਾਈਕ ਨਾਲ ਜਾਣਦੇ ਹੋ। ਇਹ ਇੰਡੀਅਨ ਏਅਰ ਫੋਰਸ ਦੇ ਦਮ-ਖਮ ਦਾ ਮਹਿਜ਼ ਇਕ ਟ੍ਰੇਲਰ ਸੀ, ਜਿਸਨੇ ਪੂਰੀ ਫਿਲਮ ਤੋਂ ਪਹਿਲਾਂ ਪਾਕਿਸਤਾਨ ਦੀ ਹਾਲਤ ਪਤਲੀ ਕਰ ਦਿੱਤੀ ਸੀ। 26 ਫਰਵਰੀ ਨੂੰ ਭਾਰਤੀ ਹਵਾਈ ਸੈਨਿਕਾਂ ਨੇ 12 ਮਿਰਾਜ਼-2000 ਫਾਈਟਰ ਜੈੱਟਸ ਨਾਲ ਉਡਾਣ ਭਰੀ ਸੀ ਅਤੇ ਚੰਦ ਮਿੰਟਾਂ ‘ਚ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਚ ਚੱਲ ਰਹੇ ਅੱਤਵਾਦੀ ਕੈਂਪਾਂ ‘ਤੇ ਗੋਲੇ ਬਰਸਾ ਦਿੱਤੇ ਸਨ। ਮੀਡੀਆ ਰਿਪੋਰਟਸ ਆਈਆਂ ਕਿ ਭਾਰਤੀ ਸੈਨਾ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਦੇ ਪਿਆਰੇ 300 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ। ਹਮਲਾ ਤੜਕਸਾਰ ਕੀਤਾ ਗਿਆ ਤੇ ਜਦੋਂ ਤੱਕ ਪਾਕਿਸਤਾਨ ਨੂੰ ਕੁਝ ਸਮਝ ਆਉਂਦਾ, ਉਸ ਸਮੇਂ ਤੱਕ ਭਾਰਤੀ ਸੈਨਾ ਮਹਿਜ਼ 20 ਮਿੰਟਾਂ ‘ਚ ਆਪਣਾ ਕੰਮ ਨਿਪਟਾ ਕੇ ਵਾਪਸ ਆਪਣੇ ਬੇਸ ਕੈਂਪਾਂ ‘ਤੇ ਪਹੁੰਚ ਚੁੱਕੀ ਸੀ।

PunjabKesari

ਭਾਰਤ ਨੇ ਕਿਉਂ ਕੀਤੀ ਏਅਰ-ਸਟ੍ਰਾਈਕ ? 
ਭਾਰਤ ਦੀ ਏਅਰ-ਸਟ੍ਰਾਈਕ ਤੋਂ ਠੀਕ 12 ਦਿਨ ਪਹਿਲਾਂ ਪਾਕਿ ਨੇ ਇਕ ਬਹੁਤ ਵੱਡੀ ਗਲਤੀ ਕੀਤੀ ਸੀ, ਜਿਸ ਦਾ ਖਾਮਿਆਜ਼ਾ ਪਾਕਿਸਤਾਨ ਨੂੰ 26 ਫਰਵਰੀ ਨੂੰ  ਭੁਗਤਨਾ ਪਿਆ। ਦਰਅਸਲ ਪਾਕਿ ਦੇ ਪਾਲੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ‘ਚ ਹਮਲਾ ਕੀਤਾ ਸੀ। ਉਸ ਅੱਤਵਾਦੀ ਹਮਲੇ ‘ਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ। ਹਮਲਾ ਉਸ ਵੇਲੇ ਕੀਤਾ ਗਿਆ, ਜਦੋਂ ਸੀ.ਆਰ.ਪੀ.ਐਫ. ਜਵਾਨਾਂ ਦਾ ਕਾਫਿਲਾ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਕਾਫਲੇ ‘ਚ 78 ਵਾਹਨ ਸਨ, ਜਿਨਾਂ ‘ਚ 2500 ਜਵਾਨ ਸਫਰ ਕਰ ਰਹੇ ਸੀ। ਜਿਵੇਂ ਹੀ ਕਾਫਲਾ ਆਵੰਤੀਪੋਰਾ ਨਜ਼ਦੀਕ ਲੇਥੀਪੋਰਾ ਪਹੁੰਚਿਆ ਤਾਂ ਅੱਤਵਾਦੀ ਨੇ ਬਾਰੂਦ ਨਾਲ ਲੱਦੀ ਐੱਸ.ਯੂ.ਵੀ. ਨੂੰ ਅਰਧ-ਸੈਨਿਕ ਬਲਾਂ ਨਾਲ ਭਰੀ ਬੱਸ ‘ਚ ਟਕਰਾ ਦਿੱਤਾ। ਟੱਕਰ ਤੋਂ ਬਾਅਦ ਬਾਰੂਦ ਫਟਿਆ ਅਤੇ ਧਮਾਕਾ ਇੰਨਾਂ ਜ਼ਬਰਦਸਤ ਹੋਇਆ, ਜਿਸ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣੀ ਗਈ। ਕੁਝ ਹੀ ਮਿੰਟਾਂ ‘ਚ ਸੜਕ ‘ਤੇ ਚਾਰੇ ਪਾਸੇ ਲਾਸ਼ਾਂ ਵਿਛ ਗਈਆਂ। ਮੰਜ਼ਰ ਇਸ ਕਦਰ ਭਿਆਨਕ ਸੀ ਕਿ ਅੱਜ ਵੀ ਉਹ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ। ਸੀ.ਆਰ.ਪੀ.ਐੱਫ. ਜਵਾਨ ਆਪਣੇ ਆਪ ਨੂੰ ਸੰਭਾਲ ਪਾਂਦੇ ਉਸ ਤੋਂ ਪਹਿਲਾਂ ਹੀ ਲੁਕੇ ਹੋਏ ਅੱਤਵਾਦੀਆਂ ਨੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਕਿ ’ਚੋਂ ਚੱਲ ਰਹੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ, ਜਿਸਨੂੰ ਪਾਕਿ ਅੱਜ ਵੀ ਸ਼ੈਹ ਦਿੰਦਾ ਹੈ। ਪਾਕਿਸਤਾਨ ਦੇ ਇਸੇ ਹਮਲੇ ਦਾ ਜਵਾਬ ਸੀ ‘ਬਾਲਾਕੋਟ ਏਅਰ-ਸਟ੍ਰਾਈਕ’।

ਹਮਲੇ ਤੋਂ ਬਾਅਦ ਕੀ ਬੋਲਿਆ ਪਾਕਿ ?
ਭਾਰਤ ਹੱਥੋਂ 4 ਵਾਰ ਜੰਗ ‘ਚ ਹਾਰ ਕੇ ਵੀ ਆਪਣੇ ਆਪ ਨੂੰ ਬਾਦਸ਼ਾਹ ਕਹਿਣ ਵਾਲਾ ਪਾਕਿ ਇਕ ਵਾਰ ਫਿਰ ਝੂਠ ਬੋਲਿਆ ਅਤੇ ਕਿਹਾ ਪਾਕਿਸਤਾਨ ‘ਚ ਕੋਈ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਨੇ ਦਾਅਵਾ ਕੀਤਾ ਕੀ ਭਾਰਤ ਦੇ ਹਮਲੇ ‘ਚ ਮਹਿਜ਼ ਕੁਝ ਦਰਖਤਾਂ ਨੂੰ ਨੁਕਸਾਨ ਹੋਇਆ ਹੈ।

PunjabKesari

ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਈ ਵਾਰ ਸਿਆਸੀ ਰੈਲੀਆਂ ‘ਚ ਭਾਰਤ ਤੋਂ ਇਕ ਹੋਰ ਸਟ੍ਰਾਈਕ ਦਾ ਖਤਰਾ ਜਤਾ ਚੁੱਕੇ ਹਨ। ਇਸ ਦਾ ਮਤਲਬ ਕਿ ਪਾਕਿਸਤਾਨ ਭਾਰਤ ਦੀ ਸਟ੍ਰਾਈਕ ਤੋਂ ਘਬਰਾਇਆ ਹੋਇਆ ਹੈ। ਹੁਣ ਅੱਗੇ ਵੱਧਦੇ ਹਾਂ ਅਤੇ ਜਾਣਦੇ ਹਾਂ ‘ਇਤਿਹਾਸ ਦੀ ਡਾਇਰੀ’ ‘ਚ ਇਸ ਤੋਂ ਇਲਾਵਾ ਹੋਰ ਕਿਹੜੀਆਂ ਘਟਨਾਵਾਂ ਦਰਜ ਹਨ...

1. ਭਾਰਤ ਦੀ ਪਹਿਲੀ ਮਹਿਲਾ ਡਾਕਟਰ ਦਾ ਦੇਹਾਂਤ
26 ਫਰਵਰੀ, 1887 ਨੂੰ ਆਨੰਦੀ ਗੋਪਾਲ ਜੋਸ਼ੀ ਜੀ ਦਾ ਦੇਹਾਂਤ ਹੋਇਆ ਸੀ। ਉਹ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਸੀ। 

2. ਵਿਨਾਇਕ ਦਾਮੋਦਰ ਸਾਵਰਕਰ ਦਾ ਜਨਮ
26 ਫਰਵਰੀ, 1966 ‘ਚ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਮਹਾਨ ਰਾਸ਼ਟਰਵਾਦੀ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਵੀਰ ਸਾਵਰਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇਕ ਵਕੀਲ, ਨੇਤਾ, ਕਵੀ, ਲੇਖਕ ਤੇ ਨਾਟਕਕਾਰ ਸਨ। 

3. ਵਰਲਡ ਟ੍ਰੇਡ ਸੈਂਟਰ ‘ਤੇ ਬੰਬ ਨਾਲ ਹੋਇਆ ਸੀ ਹਮਲਾ
26 ਫਰਵਰੀ 1993 ਦੇ ਦਿਨ ਵਰਡ ਟ੍ਰੇਡ ਸੈਂਟਰ ‘ਤੇ ਬੰਬ ਹਮਲਾ ਹੋਇਆ ਸੀ। ਇਸ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋਏ ਸਨ। 


author

rajwinder kaur

Content Editor

Related News