ਇਤਿਹਾਸ ਦੀ ਡਾਇਰੀ: ਇਸ ਸੁਨਾਮੀ ਨੇ ਤਾਕਤਵਰ ਮੁਲਕ ਨੂੰ ਵੀ ਕਰ ਦਿੱਤਾ ਸੀ ਬਰਬਾਦ (ਵੀਡੀਓ)

03/11/2020 11:22:48 AM

ਜਲੰਧਰ (ਬਿਊਰੋ): ਨਮਸਕਾਰ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀ.ਵੀ. ਦਾ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ'। ਇਸ ਪ੍ਰੋਗਰਾਮ 'ਚ ਅਸੀਂ ਤਾਰੀਖ ਦਰ ਤਾਰੀਖ ਇਤਿਹਾਸ ਨਾਲ ਜੁੜੀਆਂ ਕੁਝ ਖਾਸ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ 11 ਮਾਰਚ ਨੂੰ ਵਾਪਰੀ ਸਭ ਤੋਂ ਵੱਡੀ ਘਟਨਾ ਬਾਰੇ। ਇਸ ਘਟਨਾ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ। ਅਰਬਾਂ ਰੁਪਿਆਂ ਦੀ ਚਲ ਅਚਲ ਸੰਪਤੀ ਨੁਕਸਾਨੀ ਗਈ। ਹਰ ਪਾਸੇ ਹਾਹਾਕਾਰ ਮਚ ਗਈ। ਗੱਲ ਕਰਾਂਗੇ 11 ਮਾਰਚ 2011 ਨੂੰ ਜਾਪਾਨ 'ਚ ਆਈ ਸੁਨਾਮੀ ਦੀ। ਨਾਲ ਹੀ ਗੱਲ ਹੋਵੇਗੀ ਦੇਸ਼ ਤੇ ਦੁਨੀਆ 'ਚ ਵਾਪਰੀਆਂ ਹੋਰ ਮਹੱਤਵਪੂਰਣ ਘਟਨਾਵਾਂ ਬਾਰੇ....

ਕਿੰਝ 11 ਮਾਰਚ ਦੇ ਦਿਨ ਜਪਾਨ 'ਚ ਮਚੀ ਸੀ ਤਰਥੱਲੀ  
11 ਮਾਰਚ 2011 ਦਾ ਦਿਨ ਜਦੋਂ ਚੜ੍ਹਿਆ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅੱਜ ਜਾਪਾਨ 'ਚ ਤਬਾਹੀ ਮਚਣ ਵਾਲੀ ਹੈ। ਪਹਿਲਾਂ 9.0 ਗਤੀ ਵਾਲੇ ਭੁਚਾਲ ਨੇ ਜਾਪਾਨ ਨੂੰ ਹਿਲਾ ਦਿੱਤਾ ਤੇ ਫਿਰ ਕੁਝ ਹੀ ਘੰਟਿਆਂ ਬਾਅਦ ਸੁਨਾਮੀ ਨੇ ਮੌਤ ਦਾ ਤਾਂਡਵ ਕੀਤਾ। ਦੁਪਹਿਰ 2 ਵੱਜ ਕੇ 46 ਮਿੰਟ 'ਤੇ ਜਾਪਾਨ 'ਚ ਆਇਆ 6 ਮਿੰਟ ਦਾ ਇਹ ਭੂਚਾਲ ਜਾਪਾਨ ਦੇ ਇਤਿਹਾਸ ਦਾ ਸਭ ਤੋਂ ਤਾਕਤਵਰ ਭੂਚਾਲ ਸੀ। ਇਸ ਨੂੰ ਸਾਲ 1900 ਤੋਂ ਬਾਅਦ ਦੁਨੀਆ 'ਚ ਆਏ ਚਾਰ ਸਭ ਤੋਂ ਵੱਧ ਸ਼ਕਤੀਸ਼ਾਲੀ ਭੂਚਾਲਾਂ 'ਚੋਂ ਇਕ ਮੰਨਿਆ ਜਾਂਦਾ ਹੈ।ਇਸ ਭੂਚਾਲ ਦੇ ਕੁਝ ਹੀ ਘੰਟਿਆਂ ਬਾਅਦ ਮਹਾਵਿਨਾਸ਼ਕਾਰੀ ਸੁਨਾਮੀ ਜਾਪਾਨ ਤੱਕ ਜਾ ਪਹੁੰਚੀ। ਪ੍ਰਸ਼ਾਂਤ ਮਹਾਸਾਗਰ ਦੇ ਤੱਟ ਨਾਲ ਲੱਗਦੇ ਇਲਾਕਿਆਂ 'ਚਸੁਨਾਮੀ ਨੇ ਕਈ ਮੀਟਰ ਉਚੀਆਂ ਲਹਿਰਾਂ ਨਾਲ ਪ੍ਰਲਯ ਲੈ ਆਂਦੀ। ਅੱਜ 9 ਸਾਲ ਬਾਅਦ ਵੀ ਉਸ ਮੰਜ਼ਰ ਨੂੰ ਯਾਦ ਕਰ ਦਿਲ ਦਹਿਲ ਉਠਦਾ ਹੈ।

ਰਿਪੋਟਸ ਦੇ ਮੁਤਾਬਕ ਤੋਹਾਕੂ ਦੇ ਮਿਯਾਕੋ 'ਚ ਸੁਨਾਮੀ ਦੀਆਂ ਲਹਿਰਾਂ ਕਰੀਬ 40 ਮੀਟਰ ਭਾਵ 133 ਫੁੱਟ  ਉਚੀਆਂ ਸਨ। ਸੇਂਦਾਈ ਹਲਕੇ 'ਚ ਸੁਨਾਮੀ ਦੀਆਂ ਲਹਿਰਾਂ ਨੇ 10 ਕਿਲੋਮੀਟਰ ਦੇ ਹਲਕੇ ਨੂੰ ਤਬਾਹ ਕੀਤਾ। ਇਸ ਬੇਹੱਦ ਖਤਰਨਾਕ ਸੁਨਾਮੀ ਨੇ ਇਕ ਪੂਰੇ ਟਾਊਨ ਨੂੰ ਖਤਮ ਕਰ ਦਿੱਤਾ ਸੀ। ਇੰਨਾ ਹੀ ਨਹੀਂ ਇਸ ਸ਼ਕਤੀਸ਼ਾਲੀ ਭੂਚਾਲ ਨੇ ਜਾਪਾਨ ਦੇ ਸਭ ਤੋਂ ਵੱਡੇ ਦੀਪ ਹੌਂਸ਼ੂ ਨੂੰ ਆਪਣੀ ਜਗ੍ਹਾ ਤੋਂ ਕਰੀਬ 8 ਮੀਟਰ ਪੂਰਬ ਵੱਲ ਖਿਸਕਾ ਦਿੱਤਾ ਸੀ। ਜਾਪਾਨ ਦੀ ਨੈਸ਼ਨਲ ਪੁਲਸ ਏਜੰਸੀ ਦੇ ਮੁਤਾਬਕ ਇਸ ਭੂਚਾਲ ਤੇ ਸੁਨਾਮੀ ਕਾਰਨ 15 ਹਜ਼ਾਰ 869 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਸੁਨਾਮੀ ਕਾਰਨ 6, 157 ਲੋਕ ਜ਼ਖਮੀ ਹੋਏ ਤੇ 2, 537 ਲੋਕ ਲਾਪਤਾ ਹੋ ਗਏ। ਸਾਲ 2015 'ਚ ਆਈ ਰਿਪੋਰਟ ਮੁਤਾਬਕ 11 ਮਾਰਚ 2011 ਨੂੰ ਆਈ ਸੁਨਾਮੀ ਕਾਰਨ 121,778 ਇਮਾਰਤਾਂ ਨਸ਼ਟ ਹੋ ਗਈਆਂ। 280,926 ਇਮਾਰਤਾਂ ਅੱਧੀਆਂ ਡਿੱਗ ਗਈਆਂ ਤੇ ਉਥੇ ਹੀ 699,180 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਸ ਸਥਿਤੀ ਕਾਰਨ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਜਾ ਕੇ ਵੱਸ ਚੁੱਕੇ ਹਨ।ਭੂਚਾਲ ਤੇ ਸੁਨਾਮੀ ਕਾਰਨ ਮਟੇਰਿਯਲਸ ਡੈਮੇਜ ਹੋਣ ਕਾਰਨ ਕਰੀਬ 25 ਟ੍ਰਿਲੀਅਨ ਯੇਨ ਭਾਵ 300 ਬਿਲਿਅਨ ਡਾਲਰ ਦਾ ਨੁਕਸਾਨ ਹੋਇਆ। ਦੱਸ ਦੇਈਏ ਕਿ ਦੁਨੀਆ 'ਚ ਆਉਣ ਵਾਲੇ ਕੁਲ ਭੂਚਾਲਾਂ 'ਚੋਂ 20 ਫੀਸਦੀ ਭੂਚਾਲ ਜਾਪਾਨ 'ਚ ਹੀ ਆਉਂਦੇ ਹਨ, ਜਿਨ੍ਹਾਂ ਦੀ ਗਤੀ ਰਿਏਕਟਰ ਸਕੇਲ 'ਤੇ ਅਕਸਰ 6 ਜਾਂ ਇਸ ਤੋਂ ਵੱਧ ਹੁੰਦੀ ਹੈ।

ਹੁਣ ਇੱਕ ਨਜ਼ਰ 11 ਮਾਰਚ ਨੂੰ ਵਾਪਰੀਆਂ ਕੁਝ ਹੋਰ ਘਟਨਾਵਾਂ 'ਤੇ,ਜੋ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਈਆਂ.....
1838–'ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਦਾ ਪਹਿਲਾ ਐਡੀਸ਼ਨ 'ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ' ਦੇ ਨਾਂ ਹੇਠ ਅੱਜ ਦੇ ਦਿਨ ਬੰਬਈ ਵਿੱਚ ਛਪਣਾ ਸ਼ੁਰੂ ਹੋਇਆ।
1948– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ ਜਲ ਉਸ਼ਾ ਨੂੰ ਵਿਸ਼ਾਖਾਪਟਨਮ 'ਚ ਲਾਂਚ ਕੀਤਾ ਗਿਆ।
2004 ਸਪੇਨ 'ਚ ਤਿੰਨ ਰੇਲਵੇ ਸਟੇਸ਼ਨਾਂ 'ਤੇ ਹੋਏ ਬੰਬ ਧਮਾਕੇ 'ਚ 190 ਲੋਕਾਂ ਦੀ ਮੌਤ, 1200 ਜ਼ਖਮੀ ਹੋਏ ਸਨ  

ਜਨਮ
1915 'ਚ ਕ੍ਰਿਕੇਟ ਖਿਡਾਰੀ ਵਿਜੈ ਹਜ਼ਾਰੇ ਦਾ ਜਨਮ ਹੋਇਆ
1927 'ਚ ਰੇਮਨ ਮੈਗਸੇਸੇ ਪੁਰਸਕਾਰ ਜੇਤੂ ਭਾਰਤੀ ਮਹਿਲਾ ਚਿਕਿਤਸਕ ਵੀ.ਸ਼ਾਂਤਾ ਦਾ ਜਨਮ ਹੋਇਆ
1942 ਪੰਜਾਬ ਦੇ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਦਾ ਜਨਮ  

ਦਿਹਾਂਤ
ਔਰੰਗਜ਼ੇਬ ਨੇ 1689 'ਚ ਛੱਤਰਪਤੀ ਸ਼ਿਵਾ ਜੀ ਮਹਾਰਾਜ ਦੇ ਪੁੱਤਰ ਸੰਭਾਜੀ ਦਾ ਕਤਲ ਕੀਤਾ ਸੀ
1980 'ਚ ਪ੍ਰਸਿੱਧ ਸੁਤੰਤਰਤਾ ਸੈਨਾਨੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਭਾਨੂ ਗੁਪਤ ਦਾ ਦਿਹਾਂਤ ਹੋਇਆ।

ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਕਲਾ ਦੇ ਪੁਜਾਰੀ ਜ਼ਾਕਿਰ ਹੂਸੈਨ, ਸੌਖਾ ਨਹੀਂ ਸੀ ਬੁਲੰਦੀਆਂ ਦਾ ਸਫਰ (ਵੀਡੀਓ)


Shyna

Content Editor

Related News