ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ

Saturday, Jan 30, 2021 - 06:09 PM (IST)

ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ

ਰੋਮ/ਤਰਨਤਾਰਨ (ਕੈਂਥ): ਇਟਲੀ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਮੌਤਾਂ ਨੇ ਭਾਈਚਾਰੇ ਨੂੰ ਸੋਚੀ ਪਾ ਰੱਖਿਆ ਹੈ ਕਿ ਆਖਿਰ ਕਿਵੇਂ ਇਹ ਅਣਹੋਣੀਆਂ ਨੂੰ ਰੋਕਿਆ ਜਾਵੇ। ਪਹਿਲਾਂ ਬੇਵਕਤੀ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਹਾਲੇ ਭਾਰਤ ਭੇਜ ਨਹੀ ਸੀ ਹੋਈਆਂ ਕਿ ਰੋਜ਼ੀ-ਰੋਟੀ ਤੇ ਘਰ ਦੀ ਗਰੀਬੀ ਦੂਰ ਕਰਨ ਜ਼ਮੀਨ ਵੇਚ 15-16 ਸਾਲ ਪਹਿਲਾਂ ਇਟਲੀ ਆਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਰਹਿਣ ਵਾਲੇ ਨੌਜਵਾਨ ਦਰਸ਼ਨ ਸਿੰਘ (31) ਦੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਕਿਸਾਨ ਆਗੂ ਰਕੇਸ਼ ਟਕੈਤ ਦੀ ਭਾਵੁਕ ਅਪੀਲ ਨੇ ਹਾਸਲ ਕੀਤਾ ਭਾਰੀ ਸਮਰਥਨ

ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਿੱਲਾਲਤੇਰਨੋ (ਕਸ਼ੇਰਤਾ)ਨਾਪੋਲੀ ਇਲਾਕੇ ਵਿੱਚ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਘਰਿਦਆਂ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ 4 ਬੱਚੇ ਹਨ ਦੋ ਕੁੜੀਆਂ ਤੇ ਦੋ ਮੁੰਡੇ ।ਦਰਸ਼ਨ ਸਿੰਘ ਸਭ ਤੋਂ ਵੱਡਾ ਮੁੰਡਾ ਸੀ ਜਿਹੜਾ ਕਮਾਈ ਕਰਨ ਲਈ ਇਟਲੀ ਗਿਆ ਸੀ। ਜਿਸ ਦੀ 26 ਜਨਵਰੀ ਨੂੰ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਟਲੀ ਦੇ ਕਿਸੇ ਸ਼ਹਿਰ ਰਬਾਬ ਉੱਤੇ ਕੰਮ ਕਰਦਾ ਸੀ। ਜਿਸ ਪੁੱਤਰ ਦੇ ਵਿਆਹ ਦੀ ਤਿਆਰੀ ਬੁੱਢੇ ਮਾਪੇ ਕਈ ਸਾਲਾਂ ਤੋਂ ਕਰ ਰਹੇ ਸਨ ਪਰ ਉਸ ਦੀ ਮੌਤ ਦਾ ਸੁਣ ਹੁਣ ਮਾਪੇ ਪੱਥਰ ਬਣ ਗਏ ।ਮ੍ਰਿਤਕ ਦਰਸ਼ਨ ਸਿੰਘ ਦੀ ਮੌਤ ਕਿਵੇ ਹੋਈ ਇਸ ਸੰਬਧੀ ਮ੍ਰਿਤਕ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵਿੱਲਾ ਲਤੇਰਨੋ ਨੇੜੇ ਇੱਕ ਪਿੰਡ ਇਟਾਲੀਅਨ ਬਾਰ ਉੱਤੇ ਕੰਮ ਕਰਦਾ ਸੀ ਤੇ ਉਸ ਨੇ ਇਟਲੀ ਪੱਕਾ ਹੋਣ ਲਈ ਇਟਾਲੀਅਨ ਕੁੜੀ ਦੇ ਨਾਲ ਕਾਗਜੀ ਵਿਆਹ ਵੀ ਕਰਵਾਇਆ ਸੀ ।

ਇਹ ਵੀ ਪੜ੍ਹੋ: ਪਤਨੀ ਦੀ ਮੌਤ ਤੋਂ ਬਾਅਦ ਸਾਲੀ ਨਾਲ ਰਚਾਇਆ ਵਿਆਹ,ਹੁਣ ਉਸ ਦੀ ਵੀ ਮਿਲੀ ਲਾਸ਼

PunjabKesari

ਕੋਰੋਨਾ ਕਾਰਨ ਪਿਛਲੇ ਇੱਕ ਸਾਲ ਤੋਂ ਦਰਸ਼ਨ ਸਿੰਘ ਦਾ ਕੰਮ ਛੁੱਟ ਗਿਆ ਸੀ ਤੇਫਿ਼ਰ ਉਸ ਨੂੰ ਕੋਈ ਕੰਮ ਕਾਰ ਨਹੀ ਮਿਲਿਆ ਜਿਸ ਦੀ ਦਰਸ਼ਨ ਸਿੰਘ ਬਹੁਤ  ਜ਼ਿਆਦਾ ਚਿੰਤਾ ਕਰਦਾ ਸੀ ਤੇ ਇਹੀ ਚਿੰਤਾ ਉਸ ਦੀ ਮੌਤ ਦਾ ਕਾਰਨ ਬਣ ਗਈ।ਇਸ ਸਮੇਂ ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਵਿੱਲਾ ਲਤੇਰਨੋ ਪਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਵਲੋਂ ਸਰਕਾਰ ਤੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਉਹ ਉਸ ਦੇ ਪੁੱਤਰ ਦੀ ਲਾਸ਼ ਨੂੰ ਪੰਜਾਬ ਲਿਆਉਣ ’ਚ ਮਦਦ ਕਰਨ ਤਾਂ ਜੋ ਉਹ ਆਪਣੇ ਜਿਗਰ ਦੇ ਟੁਕੜੇ ਦਾ ਆਖਰੀ ਵਾਰ ਮੂੰਹ ਦੇਖ ਸਕਣ।

ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਇਨ੍ਹਾਂ ਪਿੰਡਾਂ 'ਚ ਲੱਗੇ ਬੈਨਰ,  ਕਿਸੇ ਪਾਰਟੀ ਦਾ ਕੋਈ ਉਮੀਦਵਾਰ ਵੋਟ ਮੰਗਣ ਨਾ ਆਵੇ

ਇਹ ਵੀ ਪੜ੍ਹੋ:  ਦਿੱਲੀ ਦੇ ਟਿਕਰੀ ਬਾਰਡਰ ਤੋਂ ਕਿਸਾਨ ਅੰਦੋਲਨ ’ਚੋਂ ਵਾਪਸ ਪਰਤਦਿਆਂ ਤਪਾ ਮੰਡੀ ਦੇ ਕਿਸਾਨ ਦੀ ਮੌਤ


author

Shyna

Content Editor

Related News