ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ

Wednesday, Sep 29, 2021 - 05:48 PM (IST)

ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ

ਰੋਮ/ਚੇਤਨਪੁਰਾ (ਕੈਂਥ, ਨਿਰਵੈਲ) : ਇਟਲੀ ਦੇ ਸ਼ਹਿਰ ਮਿਲਾਨ ਨੇੜੇ ਇਕ ਹਸਪਤਾਲ ਲਈ ਤਰਲ ਨਾਈਟ੍ਰੋਜਨ ਪਲਾਂਟ ਲੋਡ ਕਰ ਰਹੇ ਦੋ ਕਾਮਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ’ਚ ਇਕ ਪੰਜਾਬੀ ਜਗਦੀਪ ਸਿੰਘ ਸਪੁੱਤਰ ਸੂਬੇਦਾਰ ਬਲਵਿੰਦਰ ਸਿੰਘ ਤੇ ਦੂਸਰੇ ਦਾ ਨਾਂ ਏਮਨੂਏਲੇ ਹੈ। ਇਨ੍ਹਾਂ ਦੀ ਮੌਤ ਗੈਸ ਦੇ ਰਿਸਾਅ ਨਾਲ ਅਤੇ ਆਕਸੀਜਨ ਦੀ ਘਾਟ ਕਾਰਨ ਦਮ ਘੁੱਟਣ ਨਾਲ ਹੋਈ ਮੰਨੀ ਜਾ ਰਹੀ ਹੈ। ਮ੍ਰਿਤਕ ਜਗਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਚੇਤਨਪੁਰੇ ਦਾ ਰਹਿਣ ਵਾਲਾ ਸੀ । ਇਹ ਹਾਦਸਾ ਮੰਗਲਵਾਰ 28 ਸਤੰਬਰ ਨੂੰ ਲੱਗਭਗ ਸਵੇਰੇ 11.30 ਵਜੇ ਵਾਪਰਿਆ। ਜਗਦੀਪ ਸਿੰਘ ਕਈ ਸਾਲਾਂ ਤੋਂ ਬਰੇਸ਼ੀਆ ’ਚ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ਰਹਿੰਦੇ ਪਿੰਡ ਸਰੀਂਹ ਦੇ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ


author

Manoj

Content Editor

Related News