ਕੜਾਕੇ ਦੀ ਠੰਡ ਤੋਂ ਬਾਅਦ ਪੰਜਾਬ ’ਚ ਇਸ ਵਾਰ ਪਵੇਗੀ ਬੇਤਹਾਸ਼ਾ ਗਰਮੀ, ਟੁੱਟਣਗੇ ਸਾਰੇ ਰਿਕਾਰਡ

Friday, Feb 10, 2023 - 11:30 PM (IST)

ਕੜਾਕੇ ਦੀ ਠੰਡ ਤੋਂ ਬਾਅਦ ਪੰਜਾਬ ’ਚ ਇਸ ਵਾਰ ਪਵੇਗੀ ਬੇਤਹਾਸ਼ਾ ਗਰਮੀ, ਟੁੱਟਣਗੇ ਸਾਰੇ ਰਿਕਾਰਡ

ਚੰਡੀਗੜ੍ਹ : ਪੰਜਾਬ ਵਿਚ ਪਈ ਕੜਾਕੇ ਦੀ ਠੰਡ ਨੇ ਜਿੱਥੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਸੀ, ਉਥੇ ਹੀ ਫਰਵਰੀ ਵਿਚ ਲੱਗ ਰਹੀਆਂ ਕੜਾਕੇ ਦੀਆਂ ਧੁੱਪਾਂ ਨੇ ਪਾਰਾ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜਲਵਾਯੂ ਪਰਿਵਰਤਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵਾਂਗ ਇਸ ਵਾਰ ਦੇਸ਼ ਵਿਚ ਲੂ ਅਤੇ ਬੇਹਿਸਾਬ ਗਰਮੀ ਪੈ ਸਕਦੀ ਹੈ। ਖਾਸ ਕਰਕੇ ਪੰਜਾਬ ਸਮੇਤ ਉੱਤਰ ਭਾਰਤ ਜ਼ਿਆਦਾ ਗਰਮ ਰਹਿ ਸਕਦੇ ਹਨ। ਮਾਹਿਰਾਂ ਮੁਤਾਬਕ ਪਿਛਲੀ ਵਾਰ ਦਿੱਲੀ ਵਿਚ 25 ਅਪ੍ਰੈਲ ਨੂੰ ਪਾਰਾ 122 ਸਾਲ ਦੇ ਰਿਕਾਰਡ ਨੂੰ ਤੋੜਦੇ ਹੋਏ 46 ਡਿਗਰੀ ਤਕ ਪਹੁੰਚ ਗਿਆ ਸੀ , ਉਸੇ ਤਰ੍ਹਾਂ ਇਸ ਵਾਰ ਵੀ ਗਰਮੀ ਦੇ ਰਿਕਾਰਡ ਟੁੱਟ ਸਕਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਮਾਹਿਰਾਂ ਦਾ ਕਹਿਣਾ ਹੈ ਕਿ ਇਨਸਾਨ ਗਰਮੀ ਅਤੇ ਨਮੀ ਨੂੰ ਬਰਦਾਸ਼ਤ ਕਰਨ ਦੀ ਹੱਦ ਪਾਰ ਕਰ ਰਹੇ ਹਨ। ਇਹ ਪਿਛਲੇ 50-60 ਸਾਲ ਤੋਂ ਮੌਸਮ ਵਿਚ ਆਏ ਬਦਲਾਅ ਦਾ ਨਤੀਜਾ ਹੈ। ਇਸ ਨੂੰ ਹੀ ਜਲਵਾਯੂ ਪਰਿਵਰਤਨ ਕਿਹਾ ਜਾਂਦਾ ਹੈ। ਜੋ 50 ਸਾਲ ਵਿਚ ਬਦਲਾਅ ਆਉਂਦਾ ਹੈ, ਉਹ ਕਲਾਈਮੇਟ ਬਦਲਣਾ ਕਹਾਉਂਦਾ ਹੈ। ਪਿਛਲੇ 50 ਸਾਲ ਵਿਚ ਸ਼ਹਿਰਾਂ ਵਿਚ ਜਿੰਨੇ ਵੀ ਇਨਫਰਾਸਟਰਕਚਰ ਬਣੇ ਹਨ, ਜਿਨ੍ਹਾਂ ਵਿਚ ਏਮਿਸ਼ਨ ਪਾਵਰ ਪਲਾਂਟ ਸ਼ਾਮਲ ਹਨ, ਇਹ ਸਭ ਗਲੋਬਲ ਵਾਰਮਿੰਗ ਦਾ ਨਤੀਜਾ ਦੱਸੇ ਜਾ ਰਹੇ ਹਨ। ਛੱਤੀਸਗੜ੍ਹ, ਹਿਮਾਚਲ ਅਤੇ ਪੰਜਾਬ ਵਿਚ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ, ਇਹ ਪੱਛਮੀ ਡਿਸਟਰਬੈਂਸ ਦਾ ਨਤੀਜਾ ਹੈ। 

ਇਹ ਵੀ ਪੜ੍ਹੋ : ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਵਿਆਹ ਦੇ ਬੰਧਨ ’ਚ ਬੱਝੇ ਅੰਮ੍ਰਿਤਪਾਲ ਸਿੰਘ, ਦੇਖੋ ਅੰਦਰਲੀਆਂ ਤਸਵੀਰਾਂ

ਵਿਗਿਆਨਿਕ ਦੱਸ ਚੁੱਕੇ ਹਨ ਕਿ ਇਸ ਵੈਸਟਰਨ ਡਿਸਟਰਬੈਂਸ ਦਾ ਮੂਵਮੈਂਟ ਵੀ ਕਲਾਈਮੇਟ ਬਦਲਣ ਨਾਲ ਪ੍ਰਭਾਵਤ ਹੁੰਦਾ ਹੈ। ਉਥੇ ਹੀ ਪੰਜਾਬ ਵਿਚ ਵੀਰਵਾਰ ਨੂੰ ਬੂੰਦਾਬਾਂਦੀ ਨਾਲ ਕਈ ਜ਼ਿਲ੍ਹਿਆਂ ਵਿਚ 7 ਡਿਗਰੀ ਤਕ ਪਾਰੇ ਵਿਚ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਭਾਵੇਂ ਬੱਦਲ ਛਾਏ ਰਹੇ ਅਤੇ ਕੁਝ ਇਲਾਕਿਆਂ ਵਿਚ ਬੂੰਦਾਬਾਂਦੀ ਹੋਈ ਪਰ ਸ਼ਨੀਵਾਰ ਤੋਂ ਮੁੜ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। ਜਿਸ ਨਾਲ ਜਿੱਥੇ ਪਾਰਾ ਵਧਣਾ ਸੁਭਾਵਕ ਹੈ, ਉਥੇ ਹੀ ਗਰਮੀ ਵੀ ਵਧੇਗੀ। 

ਇਹ ਵੀ ਪੜ੍ਹੋ : ਕਪੂਰਥਲਾ ਅਗਵਾ ਕਾਂਡ ’ਤੇ ਖ਼ਤਰਨਾਕ ਗੈਂਗਸਟਰ ਅੰਮ੍ਰਿਤ ਬੱਲ ਨੇ ਫੇਸਬੁਕ ’ਤੇ ਪਾਈ ਪੋਸਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News