ਸਬ-ਰਜਿਸਟਰਾਰ ਦਫ਼ਤਰ, ਪਟਵਾਰਖਾਨਾ ਤੇ ਸੇਵਾ ਕੇਂਦਰ ਜਾਣਾ ਨਹੀਂ ਆਸਾਨ, ਗੰਦੇ ਪਾਣੀ ਨੇ ਹਾਲਾਤ ਬਣਾਏ ਬਦਤਰ

Thursday, Aug 29, 2024 - 05:06 AM (IST)

ਜਲੰਧਰ (ਚੋਪੜਾ) : ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਥਿਤ ਸਬ-ਰਜਿਸਟਰਾਰ ਦਫ਼ਤਰ, ਪਟਵਾਰਖਾਨਾ ਤੇ ਸੇਵਾ ਕੇਂਦਰ ਦੇ ਸਾਹਮਣੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ, ਜਿਸ ਕਾਰਨ ਹਰੇਕ ਸਾਲ ਕਰੋੜਾਂ ਰੁਪਏ ਦਾ ਰੈਵੇਨਿਊ ਦੇਣ ਵਾਲੀ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਕੱਲ੍ਹ ਰਾਤ ਪਏ ਮੀਂਹ ਕਾਰਨ ਦੋਵਾਂ ਦਫਤਰਾਂ ਦੇ ਬਾਹਰ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਸਬ-ਰਜਿਸਟਰਾਰ ਦਫਤਰ ਵਿਚ ਰਜਿਸਟਰੀ ਅਤੇ ਪ੍ਰਾਪਰਟੀ ਸਬੰਧੀ ਹੋਰ ਦਸਤਾਵੇਜ਼ਾਂ ਦੀ ਅਪਰੂਵਲ ਕਰਵਾਉਣ ਆਉਣ ਵਾਲੇ ਬਿਨੈਕਾਰਾਂ ਤੋਂ ਇਲਾਵਾ ਪਟਵਾਰਖਾਨੇ ਵਿਚ ਆਉਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਣਾ ਪਿਆ। ਅਜਿਹੇ ਹੀ ਹਾਲਾਤ ਸੇਵਾ ਕੇਂਦਰ ਦੇ ਬਾਹਰ ਦੇਖਣ ਨੂੰ ਮਿਲ ਰਹੇ ਸਨ।   

ਇਹ ਵੀ ਪੜ੍ਹੋ : ਫਰੀਦਾਬਾਦ 'ਚ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ, ਦੋਸ਼ੀ ਅਤੇ ਨਾਬਾਲਗ ਲੜਕੀ ਦੀ ਮਾਂ ਗ੍ਰਿਫ਼ਤਾਰ

ਵਰਣਨਯੋਗ ਹੈ ਕਿ ਸਬ-ਰਜਿਸਟਰਾਰ ਦਫਤਰਾਂ, ਪਟਵਾਰਖਾਨੇ ਅਤੇ ਸੇਵਾ ਕੇਂਦਰ ਵਿਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਨੂੰ ਕਰਵਾਉਣ ਆਉਂਦੇ ਹਨ ਪਰ ਪਿਛਲੇ ਕਈ ਮਹੀਨਿਆਂ ਤੋਂ ਆ ਰਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਅਧਿਕਾਰੀ ਉਦਾਸੀਨ ਰਵੱਈਆ ਅਪਣਾਏ ਹੋਏ ਹਨ।

PunjabKesari

ਉਕਤ ਦਫਤਰਾਂ ਵਿਚ ਆਉਣ ਵਾਲੇ ਕਾਂਗਰਸੀ ਨੇਤਾ ਸਚਿਨ ਸਰੀਨ, ਰਤਨੇਸ਼ ਸੈਣੀ, ਦੀਪਕ ਮੋਦੀ, ਮਨੂ ਬਾਹਰੀ ਅਤੇ ਹੋਰਨਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ‘ਆਪ’ ਦੀ ਸਰਕਾਰ ਆਈ ਹੈ, ਸ਼ਹਿਰ ਦੇ ਹਾਲਾਤ ਤਾਂ ਕੀ, ਸਰਕਾਰੀ ਦਫਤਰਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਧਾਰ ਦੀ ਸਰਕਾਰ ਕੋਲ ਗੁੰਜਾਇਸ਼ ਨਹੀਂ ਹੈ ਤਾਂ ਘੱਟ ਤੋਂ ਘੱਟ ਦਫਤਰਾਂ ਦੇ ਬਾਹਰ ਬਣੇ ਛੱਪੜਨੁਮਾ ਵੱਡੇ-ਵੱਡੇ ਖੱਡਿਆਂ ਨੂੰ ਮਲਬਾ ਪਾ ਕੇ ਭਰ ਦਿੱਤਾ ਜਾਵੇ ਤਾਂ ਜੋ ਜਨਤਾ ਨੂੰ ਕੁਝ ਰਾਹਤ ਮਿਲ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Sandeep Kumar

Content Editor

Related News