ਬੰਗਾ : ਆਈਸੋਲੇਸ਼ਨ ਸੈਂਟਰ ''ਚੋਂ 8 ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ

Sunday, May 17, 2020 - 05:40 PM (IST)

ਬੰਗਾ : ਸਿਹਤ ਵਿਭਾਗ ਵੱਲੋਂ ਕੋਵਿਡ-19 ਮਰੀਜ਼ਾਂ ਦੀ ਸਿਹਤਯਾਬੀ ਨੂੰ ਲੈ ਕੇ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਚੱਲਦੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੋਵਿਡ ਕੇਅਰ ਸੈਂਟਰ 'ਚੋਂ 8 ਹੋਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਸੈਂਟਰ ਦੇ ਇੰਚਾਰਜ ਅਤੇ ਐੱਸ. ਐੱਮ. ਓ. ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਇਨ੍ਹਾਂ 8 ਹੋਰ ਮਰੀਜ਼ਾਂ ਦੇ ਜਾਣ ਨਾਲ ਇਸ ਸੈਂਟਰ ਤੋਂ 'ਹੋਮ ਆਈਸੋਲੇਸ਼ਨ' 'ਚ ਭੇਜੇ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ 7 ਦਿਨ ਦੀ 'ਹੋਮ ਆਈਸੋਲੇਸ਼ਨ' ਲਾਜ਼ਮੀ ਤੌਰ 'ਤੇ ਪੂਰੀ ਕਰਨ ਦੀ ਹਦਾਇਤ ਕੀਤੀ ਗਈ ਹੈ।

ਜਿਨ੍ਹਾਂ ਵਿਅਕਤੀਆਂ ਨੂੰ ਅੱਜ ਛੁੱਟੀ ਦਿੱਤੀ ਗਈ, ਉਨ੍ਹਾਂ 'ਚ ਇਕ-ਇਕ ਮਰੀਜ਼ ਮਹਿਰਮਪੁਰ, ਆਦੋਆਣਾ, ਚੰਦਿਆਣੀ ਖੁਰਦ, ਸਹਿਬਾਜ਼ਪੁਰ ਅਤੇ ਦੋ-ਦੋ ਨਵਾਂ ਪਿੰਡ ਟੱਪਰੀਆਂ ਤੇ ਰੱਤੇਵਾਲ ਨਾਲ ਸਬੰਧਤ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੇ ਐੱਸ. ਐੱਮ. ਓ. ਡਾ. ਕਵਿਤਾ ਭਾਟੀਆ, ਡਾ. ਕੁਲਵਿੰਦਰ ਮਾਨ ਅਤੇ ਉੱਥੇ ਡਿਊਟੀ 'ਤੇ ਤਾਇਨਾਤ ਸਟਾਫ਼ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਇਲਾਜ, ਕਾਊਂਸਲਿੰਗ ਤੇ ਖਾਣ-ਪੀਣ ਦੀਆਂ ਸੁਵਿਧਾਵਾਂ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਅੱਜ ਢਾਹਾਂ ਕਲੇਰਾਂ ਤੋਂ 8 ਹੋਰ ਮਰੀਜ਼ਾਂ ਨੂੰ ਛੁੱਟੀ ਦੇਣ ਨਾਲ ਜ਼ਿਲ੍ਹੇ 'ਚ ਕਲ੍ਹ ਅਤੇ ਅੱਜ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 83 'ਤੇ ਪਹੁੰਚ ਗਈ ਹੈ।


Gurminder Singh

Content Editor

Related News