ਘਰ ''ਚ ਇਕਾਂਤਵਾਸ ਕੋਰੋਨਾ ਪਾਜ਼ੇਟਿਵ ਅਬੋਹਰ ਦੇ ਵਿਅਕਤੀ ਦੀ ਮੌਤ

Wednesday, Sep 09, 2020 - 06:13 PM (IST)

ਘਰ ''ਚ ਇਕਾਂਤਵਾਸ ਕੋਰੋਨਾ ਪਾਜ਼ੇਟਿਵ ਅਬੋਹਰ ਦੇ ਵਿਅਕਤੀ ਦੀ ਮੌਤ

ਅਬੋਹਰ (ਰਹੇਜਾ, ਸੁਨੀਲ): ਬੀਤੀ ਰਾਤ ਘਰ 'ਚ ਇਕਾਂਤਵਾਸ ਹੋਏ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਵਿਅਕਤੀ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਸਥਾਨਕ ਬਾਲਾ ਜੀ ਕਾਲੋਨੀ ਵਾਸੀ ਐੱਲ.ਆਈ.ਸੀ.ਏਜੇਂਟ ਜੈ ਪ੍ਰਕਾਸ਼ ਸੋਨੀ ਪੁੱਤਰ ਕੁੰਦਨ ਲਾਲ ਸੋਨੀ ਦੇ 5 ਸਤੰਬਰ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਦੇ ਬਾਅਦ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਸੀ। ਪਰਿਵਾਰ ਦੇ ਮੁਤਾਬਕ ਬੀਤੀ ਰਾਤ ਕਰੀਬ 8 ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਉਸਦੀ ਮੌਤ ਹੋ ਗਈ ਸੀ। ਮੌਤ ਦੇ ਬਾਅਦ ਪਰਿਵਾਰ ਨੇ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ। ਐੱਸ. ਐੱਮ. ਓ. ਡਾ. ਗਗਨਦੀਪ ਦੀ ਅਗਵਾਈ 'ਚ ਸਿਹਤ ਵਿਭਾਗ ਦੀ ਟੀਮ ਟਹਿਲ ਸਿੰਘ, ਭਰਤ ਸੇਠੀ, ਜਗਦੀਸ਼ ਕੁਮਾਰ ਅਤੇ ਨਰਸੇਵਾ ਨਰਾਇਣ ਸੇਵਾ ਦੇ ਰਾਜੂ ਚਰਾਇਆ, ਬਿੱਟੂ ਨਰੁਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਪੂਰੀ ਸਾਵਧਾਨੀ ਦੇ ਨਾਲ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

ਐੱਸ.ਐੱਮ.ਓ. ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੇ ਕਾਰਣ ਕੁੱਝ ਲੋਕ ਤਾਂ ਇਸਨੂੰ ਬੀਮਾਰੀ ਹੀ ਨਹੀਂ ਮੰਨਦੇ ਅਤੇ ਸਰਕਾਰੀ ਅਤੇ ਸਿਹਤ ਵਿਭਾਗ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਲੋਕਾਂ ਨੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਤਾਂ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਲਾੜੀ ਦੀ ਮੌਤ, ਕੁਝ ਦਿਨ ਬਾਅਦ ਉੱਠਣੀ ਸੀ ਡੋਲੀ


author

Shyna

Content Editor

Related News