ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ
Saturday, Oct 12, 2024 - 05:42 AM (IST)
ਜਲੰਧਰ- ਬੀਤੇ ਦਿਨ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਇਕ ਵੀਡੀਓ ਜਾਰੀ ਕੀਤੀ ਸੀ, ਜਿਸ 'ਚ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਉਨ੍ਹਾਂ ਦੇ ਨਾਲ ਬੈਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿੱਟੂ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਲਈ ਜਲੰਧਰ ਆਏ ਹੋਏ ਹਨ।
ਇਸ ਦੌਰਾਨ ਬਿੱਟੂ ਖ਼ੁਦ ਗੱਡੀ ਚਲਾ ਰਹੇ ਸਨ ਤੇ ਇਸ ਮੌਕੇ ਉਨ੍ਹਾਂ ਨਾਲ ਗੱਡੀ 'ਚ ਰਿੰਕੂ ਤੋਂ ਇਲਾਵਾ ਮਨੋਰੰਜਨ ਕਾਲੀਆ, ਕਰਮਜੀਤ ਕੌਰ ਚੌਧਰੀ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਵੀ ਮੌਜੂਦ ਸਨ। ਇਸ ਮੌਕੇ ਰਿੰਕੂ ਨੇ ਕਿਹਾ ਕਿ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਬਿੱਟੂ ਖ਼ੁਦ ਗੱਡੀ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਬਿੱਟੂ ਕਿੰਨੀ ਸਾਦਗੀ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ ਤੇ ਉਨ੍ਹਾਂ ਦੇ ਇਸੇ ਰਵੱਈਏ ਕਾਰਨ ਪਾਰਟੀ ਦੇ ਸੀਨੀਅਰ ਵਰਕਰ ਤੇ ਆਗੂ ਉਨ੍ਹਾਂ ਦੀ ਬਹੁਤ ਤਾਰੀਫ਼ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 'ਲੀਡਰਸ਼ਿਪ' 'ਚ ਭਾਜਪਾ ਪੰਜਾਬ 'ਚ ਅੱਗੇ ਵਧ ਰਹੀ ਹੈ ਤੇ ਤਰੱਕੀ ਕਰ ਰਹੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਇਕ ਤਰ੍ਹਾਂ ਦੀ ਚਰਚਾ ਜਿਹੀ ਛਿੜ ਗਈ ਕਿ ਕੀ ਭਾਜਪਾ ਰਵਨੀਤ ਬਿੱਟੂ ਨੂੰ ਪੰਜਾਬ ਪਾਰਟੀ ਪ੍ਰਧਾਨ ਬਣਾਉਣ ਜਾ ਰਹੀ ਹੈ ? ਹਾਲਾਂਕਿ ਇਹ ਚਰਚਾ ਹੋਣੀ ਸੁਭਾਵਿਕ ਵੀ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਸੁਨੀਲ ਜਾਖੜ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਉਹ ਸ਼ਾਇਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ IRS ਅਧਿਕਾਰੀ ਅਰਬਿੰਦ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਅਹਿਮ ਜ਼ਿੰਮੇਵਾਰੀ
ਇਸ ਮਾਮਲੇ 'ਚ ਜਦੋਂ 'ਜਗ ਬਾਣੀ' ਵੱਲੋਂ ਭਾਜਪਾ ਆਗੂ ਮਨੋਰੰਜਨ ਕਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਿੰਕੂ ਨੇ ਇਹ ਸਭ ਸਿਰਫ਼ ਇਸ ਲਈ ਕਿਹਾ ਕਿਉਂਕਿ ਬਿੱਟੂ ਕੇਂਦਰੀ ਮੰਤਰੀ ਬਣੇ ਹੋਏ ਹਨ ਇਸ ਨਾਤੇ ਉਨ੍ਹਾਂ ਨੇ ਬਿੱਟੂ ਪ੍ਰਤੀ ਆਪਣੀ ਭਾਵਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਲੰਮਾ ਸਮਾਂ ਇਕੱਠੇ ਰਹੇ ਹਨ, ਇਸ ਲਈ ਰਿੰਕੂ ਨੇ ਅਜਿਹਾ ਕਿਹਾ ਹੈ। ਇਸ ਲਈ ਇਨ੍ਹਾਂ ਗੱਲਾਂ ਦਾ ਕੋਈ ਹੋਰ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੁਨੀਲ ਜਾਖੜ ਨੂੰ ਅਜਿਹੀਆਂ ਚਰਚਾਵਾਂ ਵਿਚਾਲੇ ਖ਼ੁਦ ਸਾਹਮਣੇ ਆ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਜਾਂ ਨਹੀਂ ? ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਗੱਲ ਕਰਨਾ ਜਾਖੜ ਦਾ ਆਪਣਾ ਨਜ਼ਰੀਆ ਹੈ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹਨ। ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।
ਇਹ ਵੀ ਪੜ੍ਹੋ- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰ'ਤਾ ਨੌਜਵਾਨ ਦਾ ਕਤ.ਲ, ਫ਼ਿਰ ਲਾ.ਸ਼ ਦਾ ਕੀਤਾ ਉਹ ਹਾਲ, ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e