ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਐੱਸ. ਡੀ. ਓਜ਼ ਨੂੰ ਮਿਲੀ ਤਰੱਕੀ

Saturday, Nov 10, 2018 - 02:38 PM (IST)

ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਐੱਸ. ਡੀ. ਓਜ਼ ਨੂੰ ਮਿਲੀ ਤਰੱਕੀ

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਜਿਸ ਨੂੰ ਅੱਜ-ਕੱਲ ਜਲ ਸਰੋਤ ਵਿਭਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ 23 ਕਾਰਜਕਾਰੀ ਇੰਜੀਨੀਅਰਾਂ ਤੇ 43 ਐੱਸ. ਡੀ. ਓਜ਼ ਨੂੰ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਫੈਸਲਾ 5 ਨਵੰਬਰ ਨੂੰ ਹੋਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਦੀਆਂ ਸਿਫਾਰਿਸ਼ਾਂ 'ਤੇ ਆਧਾਰਿਤ ਕੀਤਾ ਗਿਆ ਹੈ। 
ਵਿਭਾਗ ਵਲੋਂ ਜਾਰੀ ਕੀਤੇ ਗਏ ਤਰੱਕੀ ਦੇ ਹੁਕਮਾਂ ਅਨੁਸਾਰ ਜਿਹੜੇ 23 ਕਾਰਜਕਾਰੀ ਇੰਜੀਨੀਅਰਾਂ ਨੂੰ ਨਿਗਰਾਨ ਇੰਜਨੀਅਰ (ਗਰੁੱਪ ਏ) ਵਜੋਂ ਤਰੱਕੀ ਦਿੱਤੀ ਗਈ ਹੈ, ਉਨ੍ਹਾਂ 'ਚ ਗੋਪਾਲ ਸਿੰਘ, ਨਰੇਸ਼ ਕੁਮਾਰ, ਭਾਰਤ ਭੂਸ਼ਣ, ਸੁਰਿੰਦਰ ਕੁਮਾਰ ਬੇਦੀ, ਦਵਿੰਦਰ ਸਿੰਘ, ਮਨਜੀਤ ਸਿੰਘ, ਦਲਬੀਰ ਸਿੰਘ, ਮੋਹਨ ਸਿੰਘ, ਰਾਮ ਦਰਸ਼ਨ, ਕਿਸ਼ਨ ਚੰਦ ਭਗਤ, ਪੂਰਨ ਦਾਸ, ਹਰਵਿੰਦਰ ਸਿੰਘ, ਮਦਨ ਲਾਲ, ਗੁਰਿੰਦਰ ਸਿੰਘ, ਅੰਮ੍ਰਿਤ ਗੋਇਲ, ਰੁਪਿੰਦਰਪਾਲ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ ਬੱਗਾ, ਅਸ਼ੋਕ ਕੁਮਾਰ, ਬਲਜੀਤ ਸਿੰਘ ਸਲੂਜਾ, ਜਸਇੰਦਰ ਭੰਡਾਰੀ, ਚੰਦਰ ਸ਼ੇਖਰ ਗਰਗ ਤੇ ਕੰਵਲ ਕਾਂਤ ਸ਼ਾਮਲ ਹਨ। 

ਇਸੇ ਤਰ੍ਹਾਂ ਜਿਹੜੇ 43 ਐੱਸ. ਡੀ. ਓਜ਼ ਨੂੰ ਤਰੱਕੀ ਦੇ ਕੇ ਕਾਰਜਕਾਰੀ ਇੰਜੀਨੀਅਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਮਨਵੀਨ, ਹਰਚੇਤ ਸਿੰਘ ਵਾਲੀਆ, ਅੰਕਿਤ ਧੀਰ, ਮਹੇਸ਼ ਸਿੰਘ, ਭੁਪਿੰਦਰ ਸਿੰਘ, ਅਮਰਿੰਦਰ ਸਿੰਘ, ਮਨਿੰਦਰ ਸਿੰਘ, ਨੇਹਾ, ਦੀਪਇੰਦਰ ਕੌਰ, ਰਾਜਨ ਢੀਂਗਰਾ, ਮਨਦੀਪ ਸਿੰਘ, ਸੰਦੀਪ ਕੁਮਾਰ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗਗਨਦੀਪ ਗਿੱਲ, ਗੁਰਆਲਮ ਸਿੰਘ, ਹਰਪਿੰਦਰਜੀਤ ਸਿੰਘ, ਕੇਵਲ ਕ੍ਰਿਸ਼ਨ, ਗੁਰਪ੍ਰੀਤ ਪਾਲ ਸਿੰਘ, ਅਰਸ਼ਪ੍ਰੀਤ ਸਿੰਘ, ਰਾਜਿੰਦਰ ਘਈ, ਨਵਦੀਪ ਸਿੰਘ, ਮਨਜੀਤ ਸਿੰਘ, ਸਾਗਰ ਸਿੰਘ ਚਾਹਲ, ਨਵਜੋਤ ਸਿੰਘ, ਨਿਤਿਨ ਸੂਦ, ਜਸਦੀਪ ਕੌਰ, ਪਰਮਵੀਰ ਸਿੰਘ ਸੇਖੋਂ, ਸੰਦੇਸ਼ ਰਾਗ, ਕਿਰਨਦੀਪ, ਸੁਖਜੀਤ ਸਿੰਘ (ਜਨਰਲ), ਲਖਵਿੰਦਰ ਸਿੰਘ, ਹਰਦੀਪ ਸਿੰਘ, ਬਲਵੀਰ ਸਿੰਘ, ਅਰਵਿੰਦ ਕੁਮਾਰ, ਚਰਨਜੀਤ ਸਿੰਘ, ਸੁਖਜੀਤ ਸਿੰਘ (ਅਨੁਸੂਚਿਤ ਜਾਤੀ), ਨੀਰਜ ਕੁਮਾਰ, ਦਵਿੰਦਰ ਸਿੰਘ, ਸਰਬਜੀਤ ਸਿੰਘ ਗਿੱਲ, ਅੰਮ੍ਰਿਤਵੀਰਪਾਲ ਸਿੰਘ, ਰੁਪਿੰਦਰ ਸਿੰਘ ਪਾਬਲਾ, ਅਮਰਦੀਪ ਸਾਗਰ, ਭੁਵਨੇਸ਼ ਹੰਸ ਤੇ ਦਮਨਦੀਪ ਦੇ ਨਾਂ ਸ਼ਾਮਲ ਹਨ।


author

Babita

Content Editor

Related News