ਆਕਸੀਜਨ ਗੈਸ ਦੀ ਕਮੀ ਕਾਰਣ ਮਰਨ ਕੰਢੇ ਲੋਹਾ ਉਦਯੋਗ, ਹਜ਼ਾਰਾਂ ਕਾਮੇ ਹੋਣਗੇ ਬੇਰੋਜ਼ਗਾਰ

05/17/2021 10:05:21 PM

ਮੰਡੀ ਗੋਬਿੰਦਗੜ੍ਹ (ਮੱਗੋ)-ਜਿਥੇ ਇਕ ਪਾਸੇ ਦੇਸ਼ ਭਰ ’ਚ ਕੋਰੋਨਾ ਮਹਾਮਾਰੀ ਕਾਰਨ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਗੈਸ ਦੀ ਕਮੀ ਕਾਰਨ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਮੌਤ ਦੀ ਖਬਰ ਮਿਲਦੀ ਹੈ, ਉਥੇ ਹੀ ਏਸ਼ੀਆ ਦੇ ਸਭ ਤੋਂ ਵੱਡੇ ਉਦਯੋਗਿਕ ਨਗਰ ਤੇ ਫਰਨੇਸ ਇੰਡਸਟਰੀ ਵੀ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਰਹੀ ਹੈ, ਜਿਸ ਦੇ ਚਲਦਿਆਂ ਆਕਸੀਜਨ ਦੀ ਸਪਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਅਧਿਕਾਰੀ ਨਿਯੁਕਤ ਕੀਤੇ ਹੋਏ ਹਨ ਤਾਂ ਜੋ ਪਲਾਂਟ ’ਚ ਬਣਨ ਵਾਲੀ ਸਾਰੀ ਗੈਸ ਪੰਜਾਬ ਦੇ ਹਸਪਤਾਲਾਂ ਨੂੰ ਸਪਲਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ’ਚ ਬਣਨ ਵਾਲੀ ਆਕਸੀਜਨ ਗੈਸ ’ਤੇ ਸਭ ਤੋਂ ਪਹਿਲਾ ਅਧਿਕਾਰ ਪੰਜਾਬ ਦੀ ਜਨਤਾ ਦਾ ਹੈ,  ਉੇਸੇ ਤਰ੍ਹਾਂ ਹੁਣ ਤਕ ਉਦਯੋਗਾਂ ਨੂੰ ਸਪਲਾਈ ਹੋਣ ਵਾਲੀ ਜ਼ਿਲ੍ਹਾ ਫਤਿਹਗੜ੍ਹ ’ਚ ਸਥਿਤ ਉਦਯੋਗਿਕ ਨਗਰ ਮੰਡੀ ਗੋਬਿੰਦਗੜ੍ਹ ’ਚ ਇਸ ਦੇ ਉਦਯੋਗਾਂ ਦਾ ਹੈ।

PunjabKesari

ਉਨ੍ਹਾਂ ਕਿਹਾ ਕਿ ਮੰਨਿਆ ਅੱਜ ਮਹਾਮਾਰੀ ਨਾਲ ਦੇਸ਼ ਜੂਝ ਰਿਹਾ ਹੈ ਤੇ ਸਾਡਾ ਮਾਨਵਤਾ ਦੀ ਸੇਵਾ ਦਾ ਫਰਜ਼ ਬਣਦਾ ਹੈ ਪਰ ਜੇਕਰ ਉਦਯੋਗ ਬੰਦ ਹੋ ਜਾਣਗੇ ਤਾਂ ਇਸ ’ਚ ਕੰਮ ਕਰਨ ਵਾਲੇ ਹਜ਼ਾਰਾਂ ਕਾਮੇ ਬੇਰੋਜ਼ਗਾਰ ਹੋ ਜਾਣਗੇ ਤੇ ਉਨ੍ਹਾਂ ’ਤੇ ਨਿਰਭਰ ਪਰਿਵਾਰਾਂ ਨੂੰ ਆਰਥਿਕ ਤੰਗੀ ਤੇ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦ ਬੀਤੇ ਸਾਲ ਕੋਰੋਨਾ ਮਹਾਮਾਰੀ ਸ਼ੁਰੂ ਹੋਈ ਸੀ, ਇਨ੍ਹਾਂ ਉਦਯੋਗਾਂ ਨੇ ਕਾਮਿਆਂ ਨੂੰ ਸਹਾਰਾ ਵੀ ਦਿੱਤਾ ਸੀ ਤੇ ਰਾਸ਼ਨ ਆਦਿ ਵੀ ਮੁਹੱਈਆ ਕਰਵਾ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਉਹ ਚਾਹੁੰਦੇ ਹਨ ਕਿ ਘੱਟ ਤੋਂ ਘੱਟ ਉਦਯੋਗ ਨੂੰ ਚਲਾਉਣ ਲਈ ਆਕਸੀਜਨ ਦਿੱਤੀ ਜਾਵੇ ਤੇ ਇਸ ਦੀ ਹਸਪਤਾਲਾਂ ਨੂੰ ਸਪਲਾਈ ਦੇਣ ਤੋਂ ਬਾਅਦ ਬਚਣ ਵਾਲੇ ਸਿਲੰਡਰ ਦਾ ਕੁਝ ਹਿੱਸਾ ਉਦਯੋਗਾਂ ਨੂੰ ਅਲਾਟ ਕੀਤਾ ਹੀ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਲੋਹਾ ਨਗਰੀ ਦੇ ਕਈ ਗੈਸ ਪਲਾਂਟ ਚੋਰੀ-ਛੁਪੇ ਕੁਝ ਚਹੇਤੇ ਉਦਯੋਗਾਂ ਨੂੰ ਗੈਸ ਦੀ ਸਪਲਾਈ ਬਲੈਕ ’ਚ ਕਰ ਰਹੇ ਹਨ ਤੇ ਜਿਨ੍ਹਾਂ ਨੂੰ ਨਹੀਂ ਮਿਲ ਰਹੀ, ਉਨ੍ਹਾਂ ਦੇ ਉਦਯੋਗਾਂ ਦੀ ਤਾਲਾਬੰਦੀ ਹੋ ਰਹੀ ਹੈ।  


Manoj

Content Editor

Related News