IRCTC ਹੁਣ ਜਹਾਜ਼ ਰਾਹੀਂ ਕਰਵਾਏਗਾ ਤੀਰਥ ਸਥਾਨਾਂ ਦੇ ਦਰਸ਼ਨ, ਪੰਜ ਤਾਰਾ ਹੋਟਲਾਂ ’ਚ ਠਹਿਰਨ ਦਾ ਪ੍ਰਬੰਧ

Monday, Sep 02, 2024 - 09:53 AM (IST)

IRCTC ਹੁਣ ਜਹਾਜ਼ ਰਾਹੀਂ ਕਰਵਾਏਗਾ ਤੀਰਥ ਸਥਾਨਾਂ ਦੇ ਦਰਸ਼ਨ, ਪੰਜ ਤਾਰਾ ਹੋਟਲਾਂ ’ਚ ਠਹਿਰਨ ਦਾ ਪ੍ਰਬੰਧ

ਚੰਡੀਗੜ੍ਹ (ਲਲਨ) : ਰੇਲਵੇ ਹੁਣ ਆਪਣੀ ਰੇਲ ਸਹੂਲਤ ਤੋਂ ਇਲਾਵਾ ਜਹਾਜ਼ਾਂ ਰਾਹੀਂ ਵੀ ਸ਼ਰਧਾਲੂਆਂ ਲਈ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੀਆਂ ਯਾਤਰਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਤੀਰਥ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਨੂੰ ਦੂਰ ਜਾਣ ਦੀ ਲੋੜ ਨਹੀਂ ਹੈ, ਸਗੋਂ ਅਜਿਹੇ ਸ਼ਰਧਾਲੂ ਹੁਣ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੀ ਜਗਨਨਾਥ ਮੰਦਰ ਅਤੇ ਕੋਨਾਰਕ ਦੀ ਯਾਤਰਾ, ਜਯੋਤਿਰਲਿੰਗ, ਜਵੇਲਸ ਆੱਫ ਕਸ਼ਮੀਰ ਅਤੇ ਗੁਜਰਾਤ ’ਚ ਸਟੈਚੂ ਆਫ ਯੂਨਿਟੀ ਦੇ ਦਰਸ਼ਨ ਫਲਾਈਟ ਰਾਹੀਂ ਵੀ ਕਰ ਸਕਦੇ ਹਨ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਇਹ ਸਹੂਲਤ ਨੇ ਲੋਕਾਂ ਲਈ ਲੈ ਕੇ ਆਇਆ ਹੈ। ਆਈ. ਆਰ. ਸੀ. ਟੀ. ਸੀ. ਦੇ ਜੁਆਇੰਟ ਜਨਰਲ ਮੈਨੇਜਰ ਵੀ. ਐੱਨ. ਸ਼ੁਕਲਾ ਨੇ ਦੱਸਿਆ ਕਿ ਇਨ੍ਹਾਂ ਚਾਰੇ ਤੀਰਥ ਅਸਥਾਨਾਂ ਦੇ ਪੈਕੇਜ ਲਈ ਵੱਖ-ਵੱਖ ਰਾਸ਼ੀ ਤੈਅ ਕੀਤੀ ਗਈ ਹੈ। ਇਹ ਸਹੂਲਤ ਪ੍ਰਦਾਨ ਕਰਨ ਲਈ ਆਈ. ਆਰ. ਸੀ. ਟੀ. ਸੀ. ਦਾ ਏਅਰਲਾਈਨਜ਼ ਨਾਲ ਸਮਝੌਤਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ਗਈ ਨੂੰਹ ਨੇ ਚਾੜ੍ਹਿਆ ਚੰਨ, ਪਤੀ ਨੂੰ ਭੁਲਾ ਕਰਵਾ ਲਿਆ ਦੂਜਾ ਵਿਆਹ
ਹਵਾਈ ਅੱਡੇ ਤੋਂ ਆਉਣ-ਜਾਣ ਦੇ ਸਾਰੇ ਖ਼ਰਚੇ ਪੈਕੇਜ ’ਚ ਸ਼ਾਮਲ
ਇਸ ਸਹੂਲਤ ਤਹਿਤ ਸ਼ਰਧਾਲੂਆਂ ਨੂੰ ਇੱਕ ਵਾਰ ਪੈਕੇਜ ਲੈਣ ਤੋਂ ਬਾਅਦ, ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਰਵਾਨਗੀ ਤੇ ਵਾਪਸੀ ਤੱਕ ਕੋਈ ਪੈਸਾ ਖ਼ਰਚ ਨਹੀਂ ਕਰਨਾ ਪਵੇਗਾ। ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਫਲਾਈਟ ਰਾਹੀਂ ਪਹੁੰਚਣ ਤੋਂ ਬਾਅਦ ਸ਼ਰਧਾਲੂਆਂ ਦੇ ਠਹਿਰਨ ਦਾ ਪ੍ਰਬੰਧ 5 ਅਤੇ 3 ਤਾਰਾ ਹੋਟਲਾਂ ’ਚ ਕੀਤਾ ਗਿਆ ਹੈ। ਤੀਰਥ ਅਸਥਾਨਾਂ ਤੱਕ ਪਹੁੰਚਣ ਲਈ ਸਥਾਨਕ ਆਵਾਜਾਈ ਦੀ ਸਹੂਲਤ ਵੀ ਏ.ਸੀ. ਬੱਸਾਂ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਯਾਤਰੀਆਂ ਨੂੰ ਹਰ ਰੋਜ਼ ਸਵੇਰ ਦਾ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਇਸੇ ਪੈਕੇਜ ਤੋਂ ਮਿਲੇਗਾ। ਇਸ ਵਿਸ਼ੇਸ਼ ਟੂਰ ਪੈਕੇਜ ਲਈ ਆਈ. ਆਰ. ਸੀ. ਟੀ. ਸੀ. ਵੱਲੋਂ ਆਨਲਾਈਨ ਅਤੇ ਆਫਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਆਨਲਾਈਨ ਬੁਕਿੰਗ ਲਈ ਯਾਤਰੀ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ’ਤੇ ਜਾ ਕੇ ਟਿਕਟਾਂ ਬੁੱਕ ਕਰ ਸਕਦੇ ਹੋ।

ਇਹ ਵੀ ਪੜ੍ਹੋ : ਜਗਰਾਤੇ ਦੌਰਾਨ ਸਾਊਂਡ ਲਾਉਣ ਆਏ ਨੌਜਵਾਨ ਦੀ ਮੌਤ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਇਸ ਪੈਕੇਜ ’ਚ ਸ਼ਾਮਲ ਚਾਰ ਟੂਰ
ਇਸ ਪੈਕੇਜ ਦਾ ਪਹਿਲਾ ਟੂਰ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਜਵੈਲਸ ਆਫ ਕਸ਼ਮੀਰ ਲਈ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਸੋਮਵਾਰ 2 ਤੋਂ 7 ਸਤੰਬਰ ਤੱਕ ਸ਼ੁਰੂ ਹੋ ਰਿਹਾ ਹੈ। 6 ਦਿਨ ਅਤੇ 5 ਰਾਤਾਂ ਦੇ ਇਸ ਪੈਕੇਜ ’ਚ ਯਾਤਰੀ ਨੂੰ 29,800 ਰੁਪਏ ਦੇਣੇ ਹੋਣਗੇ। ਇਸ ਪੈਕੇਜ ਵਿਚ ਗੁਲਮਰਗ, ਪਹਿਲਗਾਮ, ਸ਼੍ਰੀਨਗਰ ਅਤੇ ਸੋਨਮਰਗ ਸੈਰ-ਸਪਾਟਾ ਸਥਾਨ ਸ਼ਾਮਲ ਹਨ।
8 ਦਿਨਾਂ ਦਾ ਰਹੇਗਾ ਸਟੈਚੂ ਆਫ ਯੂਨਿਟੀ ਪੈਕੇਜ
ਗੁਜਰਾਤ ਸਟੈਚੂ ਆਫ ਯੂਨਿਟੀ ਪੈਕੇਜ ਦੀ ਸ਼ੁਰੂਆਤ 14 ਤੋਂ 21 ਸਤੰਬਰ ਤੱਕ ਹੋਵੇਗੀ। ਇਸ ਦੀ ਸ਼ੁਰੂਆਤ ਚੰਡੀਗੜ੍ਹ ਹਵਾਈ ਅੱਡੇ ਤੋਂ ਕੀਤੀ ਜਾਵੇਗੀ, ਜਿਸ ਲਈ ਬੁਕਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 8 ਦਿਨ ਅਤੇ 7 ਰਾਤਾਂ ਦੇ ਇਸ ਪੈਕੇਜ ਲਈ ਸੈਲਾਨੀਆਂ ਨੂੰ 37600 ਰੁਪਏ ਦੇਣੇ ਹੋਣਗੇ। ਇਸ ਟੂਰ ਵਿਚ ਅਹਿਮਦਾਬਾਦ, ਭਾਵਨਗਰ, ਦਵਾਰਕਾ, ਸੇਮਨਾਥ ਅਤੇ ਵਡੋਦਰਾ ਸ਼ਾਮਲ ਹਨ।
5 ਦਿਨਾਂ ਦਾ ਹੈ ਜਗਨਨਾਥ-ਕੋਨਾਰਕ ਦਾ ਪੈਕੇਜ
ਜਗਨਨਾਥ ਮੰਦਰ ਅਤੇ ਕੋਨਾਰਕ ਟੂਰ ਦੀ ਸ਼ੁਰੂਆਤ 26 ਸਤੰਬਰ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਹੋਵੇਗੀ ਅਤੇ ਯਾਤਰੀ 30 ਸਤੰਬਰ ਨੂੰ ਵਾਪਸ ਪਰਤਣਗੇ। ਇਸ ਪੈਕੇਜ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੈਕੇਜ ਲਈ ਸੈਲਾਨੀਆਂ ਨੂੰ 34520 ਰੁਪਏ ਦੇਣੇ ਹੋਣਗੇ। 5 ਦਿਨ ਅਤੇ 4 ਰਾਤਾਂ ਦੇ ਇਸ ਪੈਕੇਜ ਵਿਚ ਭੁਵਨੇਸ਼ਵਰ, ਚਿਲਕਾ, ਕੋਨਾਰਕ ਮੰਦਰ ਅਤੇ ਜਗਨਨਾਥ ਪੁਰੀ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News