ਕਮਲਜੀਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰ ਟੁੱਟੇ

Wednesday, Mar 21, 2018 - 07:44 AM (IST)

ਕਮਲਜੀਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰ ਟੁੱਟੇ

ਹੁਸ਼ਿਆਰਪੁਰ, (ਅਮਰਿੰਦਰ)-ਇਰਾਕ ਦੇ ਮੋਸੁਲ ਸ਼ਹਿਰ 'ਚੋਂ ਜੂਨ 2014 ਤੋਂ ਅਗਵਾ ਚੱਲ ਰਹੇ 39 ਭਾਰਤੀਆਂ ਦੇ ਜਿਉਂਦੇ ਹੋਣ ਜਾਂ ਨਾ ਹੋਣ ਨੂੰ ਲੈ ਕੇ ਚੱਲ ਰਹੀਆਂ ਕਿਆਸ-ਅਰਾਈਆਂ 'ਤੇ ਅੱਜ ਦੁਪਹਿਰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਐਲਾਨ ਨਾਲ ਵਿਰਾਮ ਲੱਗ ਗਿਆ ਹੈ। ਆਪਣੇ ਲਾਡਲਿਆਂ ਦੀ ਰਾਹ ਦੇਖ ਰਹੇ ਪਰਿਵਾਰਕ ਮੈਂਬਰਾਂ ਨੂੰ ਅੱਜ ਇਹ ਪੁਸ਼ਟੀ ਹੋ ਗਈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਛਾਉਣੀ ਕਲਾਂ 'ਚ ਸੰਤੋਸ਼ੀ ਕੁਮਾਰੀ ਦੀ ਉਸਦੇ ਬੇਟੇ ਕਮਲਜੀਤ ਸਿੰਘ ਤੇ ਜੈਤਪੁਰ ਦੇ ਵਾਸੀ ਜਵਾਈ ਗੁਰਦੀਪ ਸਿੰਘ ਦੀ ਨਾਲ ਉਸਦੀ ਦੁਨੀਆਂ ਹੀ ਉੱਜੜ ਗਈ। ਨਮ ਅੱਖਾਂ ਨਾਲ ਕਮਲਜੀਤ ਦੇ ਪਿਤਾ ਪ੍ਰੇਮ ਸਿੰਘ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਬੇਟੇ ਨਾਲ ਮਿਲਣ ਦੀ ਆਸ ਬੱਝੀ ਹੋਈ ਸੀ, ਪ੍ਰੰਤੂ ਅੱਜ ਇਸ ਮਨਹੂਸ ਖ਼ਬਰ ਨੇ ਉਨ੍ਹਾਂ ਦਾ ਸਭ ਕੁੱਝ ਖਤਮ ਕਰ ਦਿੱਤਾ। ਕਮਲਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੂਨ 2014 ਵਿਚ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੋਸੁਲ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੇ ਉਨ੍ਹਾਂ ਦੇ ਲੜਕੇ ਸਮੇਤ ਹੋਰ ਰਿਸ਼ਤੇਦਾਰਾਂ ਨੂੰ ਅਗਵਾ ਕਰ ਲਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਚੈਨ ਦੀ ਨੀਂਦ ਨਹੀਂ ਸੀ ਲਈ। ਉਨ੍ਹਾਂ ਨੂੰ ਆਸ ਸੀ ਕਿ ਇਕ ਦਿਨ ਉਨ੍ਹਾਂ ਦਾ ਬੇਟਾ ਪਿੰਡ ਜਰੂਰ ਪਰਤੇਗਾ।


Related News