IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ

Monday, Mar 20, 2023 - 05:23 PM (IST)

IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ

ਜਲੰਧਰ (ਵੈੱਬ ਡੈਸਕ)- ਆਈ. ਪੀ. ਐੱਸ. ਅਧਿਕਾਰੀ ਸਵਪਨ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਜਲੰਧਰ ਰੇਂਜ ਦੇ ਡੀ. ਆਈ. ਜੀ. ਵਜੋਂ ਨਿਯੁਕਤ ਕੀਤਾ ਗਿਆ ਹੈ। ਡੀ. ਆਈ. ਜੀ. ਵਜੋਂ ਤਰੱਕੀ ਮਿਲਣ ਮਗਰੋਂ ਸਵਪਨ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਅਤੇ ਡੀ. ਜੀ. ਪੀ. ਗੌਰਵ ਯਾਦਵ ਦਾ ਧੰਨਵਾਦ ਕੀਤਾ ਹੈ। ਫੇਸਬੁੱਕ 'ਤੇ ਪੋਸਟ ਪਾ ਕੇ ਸਵਪਨ ਸ਼ਰਮਾ ਨੇ ਕਿਹਾ ਕਿ ਡੀ. ਆਈ. ਜੀ. ਜਲੰਧਰ ਰੇਂਜ ਵਜੋਂ ਤਰੱਕੀ ਲਈ ਡੀ. ਜੀ. ਪੀ. ਗੌਰਵ ਯਾਦਵ ਜੀ ਅਤੇ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦੀ ਹਾਂ। ਪੰਜਾਬ ਦੀ ਅਮਨ, ਸ਼ਾਂਤੀ ਅਤੇ ਸੁਰੱਖਿਆ ਲਈ ਸਦਾ ਸਮਰਪਿਤ ਹਾਂ। ਇਹ ਸਫ਼ਲਤਾ ਮੇਰੀ ਨਹੀਂ, ਮੇਰੇ ਮਾਤਾ-ਪਿਤਾ ਅਤੇ ਪੰਜਾਬੀਆਂ ਦੀ ਹੈ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ

PunjabKesari

ਜਾਣੋ ਕੌਣ ਹਨ ਆਈ.ਪੀ.ਐੱਸ. ਅਧਿਕਾਰੀ ਸਵਪਨ ਸ਼ਰਮਾ 
ਆਈ. ਪੀ. ਐੱਸ. ਦੀ ਸਿਖਲਾਈ ਪੂਰੀ ਕਰਨ ਮਗਰੋਂ ਸਵਪਨ ਸ਼ਰਮਾ ਨੇ ਪੰਜਾਬ ਕੈਡਰ ਚੁਣਿਆ
ਸਵਪਨ ਸ਼ਰਮਾ ਦਾ ਜਨਮ 10 ਅਕਤੂਬਰ 1980 ਨੂੰ ਕਾਂਗੜਾ ਜ਼ਿਲ੍ਹੇ ਦੇ ਪਿੰਡ ਢੋਗ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹੇਸ਼ ਚੰਦਰ ਸ਼ਰਮਾ ਫ਼ੌਜ ਵਿੱਚ ਕਰਨਲ ਸਨ। ਮਾਂ ਵੀਨਾ ਸ਼ਰਮਾ ਘਰੇਲੂ ਔਰਤ ਹਨ। ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਵਪਨ ਸ਼ਰਮਾ ਨੇ 2008 ਵਿੱਚ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਸ਼ਿਮਲਾ ਦੇ ਚੌਪਾਲ ਵਿੱਚ ਬਲਾਕ ਵਿਕਾਸ ਅਫ਼ਸਰ ਵਜੋਂ ਹੋਈ ਸੀ। ਸਵਪਨ ਸ਼ਰਮਾ ਨੇ ਹਿਮਾਚਲ ਵਿੱਚ 9 ਮਹੀਨੇ ਸਰਕਾਰੀ ਨੌਕਰੀ ਕਰਨ ਤੋਂ ਬਾਅਦ 2009 ਵਿੱਚ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕੀਤੀ ਸੀ। ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੀ ਸਿਖਲਾਈ ਪੂਰੀ ਕਰਨ ਮਗਰੋਂ ਸਵਪਨ ਸ਼ਰਮਾ ਨੇ ਪੰਜਾਬ ਕੈਡਰ ਦੀ ਚੋਣ ਕੀਤੀ। ਟ੍ਰੇਨਿੰਗ ਤੋਂ ਬਾਅਦ ਉਹ ਰਾਜਪੁਰਾ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਤਾਇਨਾਤ ਰਹੇ। ਉਹ ਦਸ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵੀ ਰਹੇ।
 

PunjabKesari

ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ 'ਤੇ ਆਪਣੇ ਕਾਰਜਕਾਲ ਦੌਰਾਨ ਧੋਖਾਧੜੀ ਦੇ ਮਾਮਲਿਆਂ ਦੀ ਜਾਂਚ ਕੀਤੀ। ਕਈ ਗੁੰਝਲਦਾਰ ਕੇਸ ਹੱਲ ਕੀਤੇ। ਉਹ ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਤਾਇਨਾਤ ਰਹੇ। ਉਨ੍ਹਾਂ ਨੂੰ ਦੋ ਵਾਰ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਦੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ।

4 ਵਾਰ ਡਿਸਕ ਐਵਾਰਡ ਨਾਲ ਹੋ ਚੁੱਕੇ ਨੇ ਸਨਮਾਨਤ
ਫਾਜ਼ਿਲਕਾ, ਬਠਿੰਡਾ, ਰੋਪੜ, ਸੰਗਰੂਰ, ਜਲੰਧਰ ਅਤੇ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਰਹਿੰਦਿਆਂ ਉਨ੍ਹਾਂ ਨੇ ਸ਼ਰਾਬ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਵਿੱਢੀ। ਗੈਂਗਸਟਰਾਂ ਖ਼ਿਲਾਫ਼ ਵੀ ਉਨ੍ਹਾਂ ਦੀ ਸਖ਼ਤੀ ਚਰਚਾ ਦਾ ਵਿਸ਼ਾ ਬਣੀ। ਪੰਜਾਬ ਪੁਲਸ ਦੇ ਡੀ. ਜੀ. ਪੀ. ਨੇ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਉਨ੍ਹਾਂ ਨੂੰ 4 ਵਾਰ ਡਿਸਕ ਐਵਾਰਡ ਨਾਲ ਸਨਮਾਨਤ ਕੀਤਾ। 24 ਜਨਵਰੀ 2023 ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਡੀ. ਆਈ. ਜੀ. ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News