ਇਸ ਵਾਰ ਪੰਜਾਬ ਪੁਲਸ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋਣ ਲੱਗੀ ਚਰਚਾ

Wednesday, Aug 28, 2019 - 01:14 PM (IST)

ਇਸ ਵਾਰ ਪੰਜਾਬ ਪੁਲਸ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋਣ ਲੱਗੀ ਚਰਚਾ

ਬਾਘਾਪੁਰਾਣਾ (ਮੁਨੀਸ਼)—ਸ਼ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਵਾਰ ਚਰਚਾ ’ਚ ਖੁਦ ਸ਼ਹਿਰ ਦੀ ਟ੍ਰੈਫਿਕ ਪੁਲਸ ਹੈ। ਮਾਮਲਾ ਇਸ ਪ੍ਰਕਾਰ ਹੈ ਕਿ ਜਦੋਂ ਪੱਤਰਕਾਰਾਂ ਵੱਲੋਂ ਸ਼ਹਿਰ ਦੇ ਚੌਕ ਅੰਦਰ ਦੌਰਾ ਕੀਤਾ ਗਿਆ ਤਾਂ ਪਾਇਆ ਕਿ ਕਈ ਗੱਡੀਆਂ ’ਤੇ ਫੈਂਸੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ’ਚੋਂ ਇਕ ਗੱਡੀ ਟ੍ਰੈਫਿਕ ਪੁਲਸ ਦੇ ਏ.ਐੱਸ.ਆਈ. ਪਰਵਿੰਦਰ ਸਿੰਘ ਦੀ ਸੀ ਤਾਂ ਤੁਰੰਤ ਟ੍ਰੈਫਿਕ ਪੁਲਸ ਦੇ ਦੂਜੇ ਕਰਮਚਾਰੀਆਂ ਨੇ ਉਕਤ ਗੱਡੀ ਦਾ ਚਲਾਨ ਕੱਟਿਆ, ਜਿਸ ਦੌਰਾਨ ਉਨ੍ਹਾਂ ਸ਼ਹਿਰ ਅੰਦਰ ਹੋਰਨਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਿਅਕਤੀਆਂ ਨੂੰ ਸਖਤ ਸੰਦੇਸ਼ ਦਿੱਤਾ । ਪੁਲਸ ਦੇ ਇਸ ਕਦਮ ਦੀ ਸ਼ਹਿਰ ’ਚ ਸ਼ਲਾਘਾ ਕੀਤੀ ਜਾ ਰਹੀ ਹੈ।


author

Shyna

Content Editor

Related News