ਬਿਨਾਂ ਢੱਕਣ ਤੋਂ ਮੈਨਹੋਲ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

Friday, Dec 22, 2017 - 05:33 AM (IST)

ਹਰਿਆਣਾ, (ਰਾਜਪੂਤ)- ਹਰਿਆਣਾ ਬਰੂਨ ਦੀ ਸੜਕ 'ਤੇ ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਢੱਕਣ ਤੋਂ ਮੈਨਹੋਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਆਉਣ-ਜਾਣ ਵਾਲੇ ਰਾਹਗੀਰਾਂ ਖਾਸਕਰ ਦੋ ਪਹੀਆ ਵਾਹਨਾਂ ਵਾਲਿਆਂ ਲਈ ਇਹ ਮੈਨਹੋਲ ਭਾਰੀ ਸਿਰਦਰਦੀ ਬਣਿਆ ਹੋਇਆ ਹੈ ਤੇ ਕਈ ਲੋਕ ਇਥੇ ਡਿੱਗ ਕੇ ਸੱਟਾਂ ਵੀ ਲਵਾ ਚੁੱਕੇ ਹਨ। 
ਉੱਘੇ ਸਮਾਜ ਸੇਵਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਖੜ੍ਹੇ ਗੰਦੇ ਪਾਣੀ ਵਿਚ ਪੈਦਾ ਹੋ ਰਹੇ ਮੱਛਰ-ਮੱਖੀਆਂ ਤੇ ਹੋਰ ਜੀਵ-ਜੰਤੂਆਂ ਦਾ ਡਰ ਵੀ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਵੱਲ ਨਗਰ ਕੌਂਸਲ ਹਰਿਆਣਾ ਤੇ ਹਰਿਆਣਾ ਬਰੂਨ ਦੀ ਪੰਚਾਇਤ ਵੱਲੋਂ ਪਿਛਲੇ ਸਮੇਂ ਤੋਂ ਧਿਆਨ ਨਾ ਦੇਣ ਅਤੇ ਮੈਨਹੋਲ ਦੇ ਢੱਕਣ ਨੂੰ ਮੁੜ ਨਾ ਲਾਉਣ ਸਬੰਧੀ ਉਨ੍ਹਾਂ ਦੀ ਖਾਮੋਸ਼ੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਮੌਕੇ ਪ੍ਰਦੀਪ ਕੁਮਾਰ ਤੋਂ ਇਲਾਵਾ ਕਰਣ ਠਾਕੁਰ, ਮਨੀਸ਼, ਮਿਨਹਾਸ ਆਦਿ ਨੇ ਵੀ ਮੰਗ ਕੀਤੀ ਕਿ ਇਸ ਮੈਨਹੋਲ 'ਤੇ ਢੱਕਣ ਦਾ ਪ੍ਰਬੰਧ ਕੀਤਾ ਜਾਵੇ। 


Related News