ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪਰਵਾਨ, ਪਾਕਿਸਤਾਨ ਦੀ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕੀਤਾ ਵਿਆਹ

07/11/2022 3:49:45 PM

ਜਲੰਧਰ (ਸੋਨੂੰ)- ਕਹਿੰਦੇ ਨੇ ਜਦੋਂ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਫਿਰ ਪਿਆਰ ਦੇਸ਼ ਦੀਆਂ ਸਰਹੱਦਾਂ ਨਹੀਂ ਵੇਖਦਾ। ਅਜਿਹੀ ਹੀ ਅਨੋਖੀ ਪਿਆਰ ਦੀ ਕਹਾਣੀ ਪਾਕਿਸਤਾਨ ਦੀ ਸ਼ੁਮਾਇਲਾ ਅਤੇ ਜਲੰਧਰ ਦੇ ਰਹਿਣ ਵਾਲੇ ਕਮਲ ਕਲਿਆਣ ਦੀ ਹੈ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਿਆਰ ਹੋਇਆ ਸੀ। ਸੋਸ਼ਲ ਮੀਡੀਆ ’ਤੇ ਕੀਤਾ ਗਿਆ ਪਿਆਰ ਆਖ਼ਰਕਾਰ ਅੱਜ ਪ੍ਰਵਾਨ ਚੜ੍ਹ ਹੀ ਗਿਆ ਹੈ। ਆਪਣੇ ਪਿਆਰ ਖਾਤਿਰ ਪਾਕਿਸਤਾਨ ਤੋਂ ਜਲੰਧਰ ਆਈ ਸ਼ੁਮਾਇਲਾ ਨੇ ਐਤਵਾਰ ਨੂੰ ਕਮਲ ਕਲਿਆਣ ਨਾਲ ਈਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ। 

ਇਹ ਵੀ ਪੜ੍ਹੋ: ਜਲੰਧਰ: ਭਿਖਾਰਨ ਦੀ ਘਿਨਾਉਣੀ ਹਰਕਤ ਨੂੰ ਜਾਣ ਹੋਵੋਗੇ ਹੈਰਾਨ, ਬੱਚੇ ਦੇ ਮੂੰਹ ’ਤੇ ਬਲੇਡ ਨਾਲ ਕੀਤੇ ਜ਼ਖ਼ਮ

PunjabKesari

ਇੰਝ ਸ਼ੁਰੂ ਹੋਈ ਸੀ ਪਿਆਰ ਦੀ ਕਹਾਣੀ 
ਮਧੁਬਨ ਕਾਲੋਨੀ ਵਾਸੀ ਓਮ ਪ੍ਰਕਾਸ਼ ਦੇ ਬੇਟੇ ਕਮਲ ਕਲਿਆਣ ਨੂੰ ਸੋਸ਼ਲ ਮੀਡੀਆ ਜ਼ਰੀਏ ਸ਼ੁਮਾਇਲਾ ਨਾਲ ਪਿਆਰ ਹੋਇਆ ਸੀ, ਜੋ ਸਰਹੱਦਾਂ ਟੱਪ ਕੇ ਅੱਜ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ। ਸ਼ੁਮਾਇਲਾ ਦਾ ਪਰਿਵਾਰ ਈਸਾਈ ਧਰਮ ਅਪਣਾ ਚੁੱਕਾ ਹੈ। ਇਸ ਲਈ ਕਮਲ ਦੇ ਪਰਿਵਾਰ ਨੇ ਵੀ ਈਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਦੀ ਸਹਿਮਤੀ ਦੇ ਦਿੱਤੀ। ਸ਼ੁਮਾਇਲਾ ਅਤੇ ਕਮਲ ਕਲਿਆਣ ਕੋਰਟ ਮੈਰਿਜ ਵੀ ਕਰਨਗੇ। ਸ਼ੁਮਾਇਲਾ ਦੀ ਮਾਂ ਆਇਸ਼ਾ ਅਤੇ ਭਰਾ ਵਾਜਿਦ ਵੀ ਪਾਕਿਸਤਾਨ ਤੋਂ ਵਿਆਹ ’ਚ ਸ਼ਾਮਲ ਹੋਏ। 

PunjabKesari

ਇਥੇ ਦੱਸਣਯੋਗ ਹੈ ਕਿ ਸ਼ੁਮਾਇਲਾ ਇਕ ਹਫ਼ਤਾ ਪਹਿਲਾਂ ਹੀ ਪਾਕਿਸਤਾਨ ਤੋਂ ਜਲੰਧਰ ਆਈ ਸੀ। ਦੋਹਾਂ ਦੀ ਮੰਗਣੀ 2018 ’ਚ ਹੋ ਗਈ ਸੀ ਅਤੇ ਸਾਲ 2020 ’ਚ ਦੋਹਾਂ ਦਾ ਵਿਆਹ ਤੈਅ ਕੀਤਾ ਗਿਆ। ਕੋਰੋਨਾ ਕਾਰਨ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਇਸ ਲਈ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ ਸੀ। ਹੁਣ ਹਾਲਾਤ ਆਮ ਬਣਨ ਮਗਰੋਂ ਦੋਹਾਂ ਦਾ ਵਿਆਹ ਹੋਇਆ ਹੈ। 

PunjabKesari
ਪੰਜਾਬ ਐਂਡ ਸਿੰਧ ਬੈਂਕ ਤੋਂ ਰਿਟਾਇਰਡ ਓਮ ਪ੍ਰਕਾਸ਼ ਬਚਪਨ ਨਾਲ ਜੁੜੀ ਇਕ ਕਹਾਣੀ ਯਾਦ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਰਨ ਸਭ ਕੁਝ ਬੰਦ ਹੋ ਗਿਆ ਸੀ ਅਤੇ ਵੀਜ਼ਾ ਮਿਲਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰਿਵਾਰ ਨੂੰ ਜੋੜੇ ਰੱਖਣ ਲਈ ਮੈਂ ਪਾਕਿਸਤਾਨ ’ਚ ਪੁੱਤ ਦੀ ਮੰਗਣੀ ਕੀਤੀ ਸੀ। 

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

PunjabKesari

ਨੂੰਹ ਨਹੀਂ ਸਗੋਂ ਧੀ ਬਣ ਕੇ ਭਾਰਤ ਆਈ ਹਾਂ: ਸ਼ੁਮਾਇਲਾ
ਸ਼ੁਮਾਇਲਾ ਨੇ ਕਿਹਾ ਕਿ ਮੈਂ ਇਥੇ ਆ ਕੇ ਬੇਹੱਦ ਖ਼ੁਸ਼ ਹਾਂ। ਨੂੰਹ ਦੇ ਰੂਪ ’ਚ ਨਹੀਂ ਸਗੋਂ ਬੇਟੀ ਬਣ ਕੇ ਇਥੇ ਆਈ ਹਾਂ। ਪਾਕਿਸਤਾਨ ’ਚ ਉਹ ਕਮਲ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ’ਚ ਰਹਿੰਦੀ ਸੀ। ਸ਼ੁਮਾਇਲਾ ਨੇ ਦੱਸਿਆ ਕਿ ਕਮਲ ਦੇ ਦਾਦਾ ਪਾਕਿਸਤਾਨ ’ਚ ਰਹਿੰਦੇ ਸਨ। ਉਥੇ ਦੋਵੇਂ ਪਰਿਵਾਰਾਂ ਦਾ ਮਿਲਾਇਆ ਗਿਆ। ਪਰਿਵਾਰ ਨੇ ਸਾਡੀ ਮੰਗਣੀ ਵਟਸਐਪ ’ਤੇ ਕੀਤੀ ਸੀ। 

PunjabKesari

ਸ਼ੁਮਾਇਲਾ ਨੇ ਕੀਤੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਵੀਜ਼ਾ ਦੇਣ ਦੀ ਅਪੀਲ 
ਮੰਗਣੀ ਤੋਂ ਬਾਅਦ ਵਿਆਹ ਤੈਅ ਹੋਣ ’ਤੇ ਸ਼ੁਮਾਇਲਾ ਨੇ ਜੂਨ 2020 ’ਚ ਪਾਕਿਸਤਾਨ ਮੀਡੀਆ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪੀਲ ਕੀਤੀ ਸੀ ਕਿ ਉਸ ਨੂੰ ਵੀਜ਼ਾ ਦਿੱਤਾ ਜਾਵੇ। ਹੁਣ ਸਰਕਾਰ ਤੋਂ ਵੀਜ਼ਾ ਮਿਲਣ ਮਗਰੋਂ ਸ਼ੁਮਾਇਲਾ ਦਾ ਸੁਫ਼ਨਾ ਪੂਰਾ ਹੋਇਆ ਹੈ। ਵਿਆਹ ਤੋਂ ਬਾਅਦ ਵੀਜ਼ਾ ਦੀ ਮਿਆਦ ਵਧੇਗੀ ਅਤੇ ਫਿਰ ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ। 

ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

PunjabKesari

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ: ਧੀ ਨਾਲ ਜਬਰ-ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਦੋਸ਼ੀ ਪਿਓ ਤੇ ਭਰਾ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News