ਮਾਮਲਾ ਅੰਤਰਾਸ਼ਟਰੀ ਸਮੱਗਲਰਾਂ ਦਾ: ਪੁਲਸ ਹੱਥ ਲੱਗੇ ਡਰੱਗ ਮਨੀ ਤੋਂ ਖਰੀਦੇ ਬੁਲੇਟ ਮੋਟਰਸਾਈਕਲ ਤੇ 3 ਮੋਬਾਇਲ
Monday, Sep 13, 2021 - 10:23 AM (IST)
ਅੰਮ੍ਰਿਤਸਰ (ਜਸ਼ਨ) - ਅੰਮ੍ਰਿਤਸਰ ਸੀ. ਆਈ. ਏ. ਸਟਾਫ ਨੇ ਅੰਤਰਾਸ਼ਟਰੀ ਪੱਧਰ ਦੇ ਸਮੱਗਲਰ ਹਰਭੇਜ ਸਿੰਘ ਉਰਫ ਗੋਲੂ ਉਰਫ ਜਵੇਦ ਵਾਸੀ ਪਿੰਡ ਲੋਹਾਰਕਾ ਕਲਾਂ ਤੇ ਉਸਦੇ 4 ਹੋਰ ਹੈਰੋਇਨ ਸਮੱਗਲਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਹਾਈ-ਪ੍ਰੋਫਾਈਲ ਗਿਰੋਹ ਦਾ ਬੀਤੇ ਦਿਨ ਪਰਦਾਫਾਸ਼ ਕੀਤਾ ਸੀ। ਇਸ ਗਿਰੋਹ ਦੇ ਕਿਨ੍ਹਾ ਨਾਲ ਸਬੰਧ ਹਨ, ਇਹ ਵੀ ਸਾਹਮਣੇ ਆਵੇਗਾ। ਫ਼ਿਲਹਾਲ ਪੁਲਸ ਨੇ ਇਸ ਸਾਰੇ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਦੇਖ ਰਹੀ ਹੈ। ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਸਮੱਗਲਰ ਹਰਭੇਜ ਸਿੰਘ ਉਰਫ ਜਾਵੇਦ ਨੇ ਮੰਨਿਆ ਹੈ ਕਿ ਉਹ ਹੈਰੋਇਨ ਦੀ ਖੇਪ ਪਹਿਲਾਂ ਤੋਂ ਜੇਲ੍ਹ ’ਚ ਬੰਦ ਸਮੱਗਲਰ ਨਰਿੰਦਰ ਸਿੰਘ ਉਰਫ ਨਿੰਦੀ ਅਤੇ ਰਾਜਿੰਦਰ ਸਿੰਘ ਉਰਫ ਗੰਜਾ ਤੋਂ ਹਾਸਲ ਕਰਦਾ ਸੀ ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਕੌਣ ਸਨ ਮੁਲਜ਼ਮ ਅਤੇ ਕੀ ਹੋਇਆ ਸੀ ਬਰਾਮਦ?
ਬੀਤੇ ਦਿਨ ਅੰਤਰਾਸ਼ਟਰੀ ਸਮੱਗਲਰ ਹਰਭੇਜ ਨਾਲ ਹੈਰੋਇਨ ਸਮੱਗਲਰ ਸੁਨੀਲ ਮਸੀਹ ਵਾਸੀ ਬੱਲੜਵਾਲ, ਲਵਪ੍ਰੀਤ ਸਿੰਘ ਉਰਫ ਹੈਪੀ ਵਾਸੀ ਲੋਹਾਰਕਾ ਕਲਾਂ, ਜੁਗਲ ਕਿਸ਼ੋਰ ਵਾਸੀ ਸਬਜ਼ੀ ਮੰਡੀ ਮਜੀਠਾ ਅਤੇ ਵਿਸ਼ਾਲ ਪੁੱਤਰ ਵਾਸੀ ਪਿੰਡ ਲੋਹਾਰਕਾ ਕਲਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ, 7 ਲੱਖ 88 ਹਜ਼ਾਰ ਰੁਪਏ ਡਰੱਗ ਮਨੀ, 32 ਬੋਰ ਦੇ 2 ਪਿਸਤੌਲ ਸਮੇਤ 13 ਜਿੰਦਾ ਰੋਂਦ, 1 ਆਈ-20 ਕਾਰ, 2 ਇਲੈਕਟ੍ਰਾਨਿਕ ਭਾਰ ਤੋਲਣ ਵਾਲਾ ਕੰਡਾ, 1 ਡਰੱਗ ਮਨੀ ਦੀ ਗਿਣਤੀ ਕਰਨ ਵਾਲੀ ਮਸ਼ੀਨ ਵੀ ਬਰਾਮਦ ਹੋਈ ਸੀ ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਕੀ ਹੈ ਪੁਲਸ ਦਾ ਕੇਂਦਰ ਬਿੰਦੂ
ਪੁਲਸ ਜਾਂਚ ਦਾ ਫਿਲਹਾਲ ਕੇਂਦਰ ਬਿੰਦੂ ਇਹ ਹੈ ਕਿ ਇਨ੍ਹਾਂ ਲੋਕਾਂ ਦੇ ਸਬੰਧ ਕਿਹੜੇ ਸਮੱਗਲਰਾਂ ਅਤੇ ਹੋਰਨਾਂ ਲੋਕਾਂ ਨਾਲ ਹਨ? ਇਹ ਸਾਰੇ ਕਿਨ੍ਹਾਂ ਤੋਂ ਹੈਰੋਇਨ ਦੀ ਖੇਪ ਲੈਂਦੇ ਸਨ ਅਤੇ ਅੱਗੇ ਫਿਰ ਕਿਥੇ ਸਪਲਾਈ ਕਰਦੇ ਸਨ? ਅੰਤਰਾਸ਼ਟਰੀ ਪੱਧਰ ’ਤੇ ਕੀ ਇਹ ਕਿਨ੍ਹਾਂ ਦੇ ਨਾਲ ਹਨ? ਇਨ੍ਹਾਂ ਸਾਰਿਆਂ ਦੇ ਜੇਲ੍ਹ ’ਚ ਬੰਦ ਹੋਰ ਕਿਹੜੇ ਸਮੱਗਲਰਾਂ ਨਾਲ ਸਬੰਧ ਹਨ?
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)
ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ
ਸਭ ਤੋਂ ਵੱਡੀ ਗੱਲ ਇਹ ਪਤਾ ਲੱਗੀ ਹੈ ਕਿ ਪੁਲਸ ਅੱਜ ਤੋਂ ਹੀ ਜੇਲ੍ਹ ’ਚ ਬੰਦ ਸਮੱਗਲਰ ਨਰਿੰਦਰ ਸਿੰਘ ਉਰਫ ਨਿੰਦੀ ਅਤੇ ਰਾਜਿੰਦਰ ਸਿੰਘ ਉਰਫ ਗੰਜਾ ਨੂੰ ਪ੍ਰੋਡਕਸ਼ਨ ਵਾਰੰਟ ’ਚ ਲਿਆਉਣ ਦੀ ਫਿਰਾਕ ’ਚ ਹੈ। ਪੁਲਸ ਜਲਦੀ ਹੀ ਜਾਂਚ ’ਚ ਲਿਆ ਕੇ ਕਈ ਅਹਿਮ ਰਾਜ ਖੰਗਾਲੇਗੀ ਕਿ ਇਨ੍ਹਾਂ ਪਿੱਛੇ ਹੋਰ ਕਿਹੜੇ ਲੋਕ ਹਨ ਜਾਂ ਫਿਰ ਹਰਭੇਜ ਸਿੰਘ ਉਰਫ ਜਾਵੇਦ ਕਿਧਰੇ ਜਾਂਚ ਨੂੰ ਘੁਮਾ ਤਾਂ ਨਹੀਂ ਰਿਹਾ ਹੈ । ਫਿਲਹਾਲ ਪੁਲਸ ਉਕਤ ਦੋਵੇਂ ਸਮੱਗਲਰਾਂ ਨੂੰ ਜੇਲ੍ਹ ਤੋਂ ਵਾਰੰਟ ’ਚ ਲੈਣ ਸਬੰਧੀ ਸਾਰੀਆਂ ਤਿਆਰੀਆਂ ਪੂਰੀ ਕਰੇਗੀ ।
ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ