ਮਮਦੋਟ : ਕੌਮਾਂਤਰੀ ਸਰਹੱਦ ਤੋਂ ਬਰਾਮਦ ਹੋਈਆਂ ਹੈਰੋਇਨ ਦੀਆਂ 6 ਬੋਤਲਾਂ

08/19/2018 5:08:59 PM

ਮਮਦੋਟ (ਸੰਜੀਵ, ਸੇਤੀਆ) - ਮਮਦੋਟ ਸੈਕਟਰ ਦੀ ਜੋਗਿੰਦਰ ਪੋਸਟ ਨੰਬਰ 212-17 ਨੇੜੇ ਸਤਲੁਜ ਦਰਿਆ 'ਚ ਪਲਾਸਟਿਕ ਦੀਆਂ 6 ਬੋਤਲਾਂ 'ਚ ਰੁੜ੍ਹ ਕੇ ਆ ਰਹੀ ਹੈਰੋਇਨ ਨੂੰ ਬੀ.ਐੱਸ.ਐੱਫ. ਦੀ 118 ਬਟਾਲੀਅਨ ਨੇ ਕਬਜ਼ੇ 'ਚ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਬੋਹਰ ਰੇਂਜ ਦੇ ਡੀ.ਆਈ.ਜੀ. ਟੀ.ਆਰ. ਮੀਨਾ ਨੇ ਦੱਸਿਆ ਕਿ ਸਵੇਰੇ ਕਰੀਬ 7.20 ਮਿੰਟ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਜੋਗਿੰਦਰ ਪੋਸਟ ਨੇੜੇ ਸਤਲੁਜ ਦਰਿਆ 'ਚ ਪਲਾਸਟਿਕ ਦੀਆਂ 6 ਬੋਤਲਾਂ ਨੂੰ ਸ਼ੱਕੀ ਹਾਲਾਤ 'ਚ ਰੁੜ੍ਹ ਕੇ ਆਉਂਦੇ ਹੋਏ ਦੇਖਿਆ, ਜਿਨ੍ਹਾਂ 'ਚ ਹੈਰੋਇਨ ਭਰੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਭਾਰੀ ਬਰਸਾਤਾਂ ਹੋਣ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਵਹਾਅ ਕਾਫੀ ਤੇਜ਼ ਆ ਰਿਹਾ ਹੈ। ਇਸ ਦੌਰਾਨ ਤਸਕਰ ਵੀ ਫਿਰਾਕ 'ਚ ਹਨ ਕਿ ਕਿਸੇ ਤਰ੍ਹਾਂ ਭਾਰਤ 'ਚ ਨਸ਼ਾ ਅਤੇ ਹਥਿਆਰ ਭੇਜੇ ਜਾਣ ਪਰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਆਪਣੀ ਹਰ ਪਾਸੇ ਤਿੱਖੀ ਨਜ਼ਰ ਰੱਖੀ ਹੋਈ ਹੈ।  


Related News