ਅੰਤਰਰਾਸ਼ਟਰੀ ਸਰਹੱਦ ''ਤੇ 25 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

Monday, May 11, 2020 - 01:48 AM (IST)

ਅੰਤਰਰਾਸ਼ਟਰੀ ਸਰਹੱਦ ''ਤੇ 25 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਫਿਰੋਜ਼ਪੁਰ,(ਮਲਹੋਤਰਾ, ਕੁਮਾਰ) : ਸੀਮਾ ਸੁਰੱਖਿਆ ਬਲ ਨੇ ਸ਼ਨੀਵਾਰ ਸ਼ਾਮ ਗੁਪਤ ਸੂਚਨਾ ਦੇ ਆਧਾਰ 'ਤੇ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਚਲਾਈ ਤਲਾਸ਼ੀ ਮੁਹਿੰਮ ਦੌਰਾਨ 25 ਕਰੋੜ ਰੁਪਏ ਮੁੱਲ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਇਹ ਹੈਰੋਇਨ ਪਲਾਸਟਿਕ ਦੀਆਂ ਬੋਤਲਾਂ 'ਚ ਭਰੀ ਹੋਈ ਸੀ। ਫੋਰਸ ਦੇ ਅਧਿਕਾਰੀਆਂ ਅਨੁਸਾਰ ਫਿਰੋਜ਼ਪੁਰ ਸੈਕਟਰ 'ਚ ਤਾਇਨਾਤ ਫੋਰਸ ਦੀ 14 ਬਟਾਲੀਅਨ ਵੱਲੋਂ ਜਦੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਜ਼ਮੀਨ 'ਚ ਦਬਾ ਕੇ ਰੱਖੀਆਂ ਪਲਾਸਟਿਕ ਦੀਆਂ ਪੰਜ ਬੋਤਲਾਂ ਅਤੇ ਕੁਝ ਹਥਿਆਰ ਮਿਲੇ।

ਜਦੋਂ ਬੋਤਲਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਨ੍ਹਾਂ 'ਚ ਹੈਰੋਇਨ ਭਰੀ ਹੋਈ ਸੀ, ਜਿਸ ਦਾ ਵਜ਼ਨ ਕਰੀਬ ਪੰਜ ਕਿਲੋ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ ਰੱਖੀ ਇਕ ਪਿਸਤੌਲ 9 ਐੱਮ. ਐੱਮ., 1 ਮੈਗਜ਼ੀਨ ਅਤੇ 4 ਕਾਰਤੂਸ ਵੀ ਜਵਾਨਾਂ ਨੇ ਬਰਾਮਦ ਕੀਤੇ ਹਨ। ਅਧਿਕਾਰੀਆਂ ਅਨੁਸਾਰ ਸੂਚਨਾ ਮਿਲੀ ਸੀ ਕਿ ਇਨ੍ਹੀਂ ਦਿਨੀਂ ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਾਰਨ ਕੰਡਿਆਲੀ ਤਾਰ ਪਾਰ ਜਾਣ ਵਾਲੇ ਕਿਸਾਨਾਂ ਦੇ ਰਾਹੀਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਇਹ ਸਮਾਨ ਭਾਰਤ 'ਚ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ।


author

Deepak Kumar

Content Editor

Related News