ਜੇਲ ''ਚ ਇੰਟੈਲੀਜੈਂਸ ਵਿਭਾਗ ਦੀ ਟੀਮ ਪਹੁੰਚੀ ਜਾਇਜ਼ਾ ਲੈਣ
Tuesday, Jun 12, 2018 - 04:52 AM (IST)

ਲੁਧਿਆਣਾ(ਸਿਆਲ)-ਅੱਜ ਸਵੇਰੇ ਕੇਂਦਰੀ ਜੇਲ 'ਚ ਇੰਟੈਲੀਜੈਂਸ ਵਿਭਾਗ ਦੀ ਇਕ ਟੀਮ ਟਾਵਰਾਂ ਦੀ ਲੋਕੇਸ਼ਨ ਦਾ ਜਾਇਜ਼ਾ ਲੈਣ ਪਹੁੰਚੀ। ਮਿਲੀ ਜਾਣਕਾਰੀ ਅਨੁਸਾਰ ਉਕਤ ਟੀਮ ਵਿਚ ਵਿਭਾਗ ਦੇ ਇਕ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਤੇ ਕਾਂਸਟੇਬਲ ਨੇ ਜੇਲ ਅੰਦਰ ਦੋ ਤਿੰਨ ਘੰਟਿਆਂ ਤਕ ਮੋਬਾਇਲ ਟਾਵਰਾਂ ਦੀ ਲੋਕੇਸ਼ਨ ਦਾ ਨਿਰੀਖਣ ਕੀਤਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਜੇਲ ਅੰਦਰ ਵੱਖ-ਵੱਖ ਬੈਰਕਾਂ ਤੋਂ ਕਿਹੜੇ ਹਵਾਲਾਤੀ ਮੋਬਾਇਲ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਮੋਬਾਇਲ ਵਰਤੋਂ ਕਰ ਕੇ ਕਿਹੜੇ ਬਾਹਰੀ ਲੋਕਾਂ ਨਾਲ ਸੰਪਰਕ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇੰਟੈਲੀਜੈਂਸ ਵਿਭਾਗ ਦੀਆਂ ਟੀਮਾਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਜਾ ਕੇ ਟਾਵਰਾਂ ਦੀ ਲੋਕੇਸ਼ਨ ਦਾ ਜਾਇਜ਼ਾ ਲੈ ਰਹੀਆਂ ਹਨ।