ਇੰਸਟਾਗ੍ਰਾਮ ’ਤੇ ਹੁਸਨ ਦੇ ਜਲਵੇ ਵਿਖਾ ਲੁੱਟਣ ਵਾਲੀ ਜਸਨੀਤ ਕੌਰ ਦੇ ਮਾਮਲੇ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ

Tuesday, May 02, 2023 - 06:35 PM (IST)

ਇੰਸਟਾਗ੍ਰਾਮ ’ਤੇ ਹੁਸਨ ਦੇ ਜਲਵੇ ਵਿਖਾ ਲੁੱਟਣ ਵਾਲੀ ਜਸਨੀਤ ਕੌਰ ਦੇ ਮਾਮਲੇ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ

ਲੁਧਿਆਣਾ (ਰਿਸ਼ੀ) :  ਸਾਬਕਾ ਅਕਾਲੀ ਕੌਂਸਲਰ ਦੇ ਕਾਰੋਬਾਰੀ ਬੇਟੇ ਗੁਰਬੀਰ ਸਿੰਘ ਗਰਚਾ ਨੂੰ ਇੰਸਟਾਗ੍ਰਾਮ ਯੂਜ਼ਰ ਜਸਨੀਤ ਕੌਰ ਵਲੋਂ ਬਲੈਕਮੇਲ ਕੀਤੇ ਜਾਣ ਦੇ ਮਾਮਲੇ ’ਚ ਜਿੱਥੇ ਪੁਲਸ ਮੁਲਜ਼ਮ ਲੜਕੀ ਨੂੰ ਪਹਿਲਾਂ ਹੀ ਦਬੋਚ ਚੁੱਕੀ ਹੈ, ਉੱਥੇ ਹੀ ਇਸ ਮਾਮਲੇ ਵਿਚ ਨਾਮਜ਼ਦ ਹਲਕਾ ਸਾਹਨੇਵਾਲ ਦੇ ਯੂਥ ਕਾਂਗਰਸੀ ਨੇਤਾ ਲੱਕੀ ਸੰਧੂ ਨੂੰ 1 ਮਹੀਨੇ ਬਾਅਦ ਪੁਲਸ ਨੇ ਦਬੋਚ ਲਿਆ ਹੈ। ਜਾਣਕਾਰੀ ਦਿੰਦਿਆਂ ਏ. ਸੀ. ਪੀ. ਕ੍ਰਾਈਮ ਸੁਮਿਤ ਸੂਦ ਨੇ ਦੱਸਿਆ ਕਿ ਨਾਮਜ਼ਦ ਲੱਕੀ ਸੰਧੂ ਨੂੰ ਸਾਹਨੇਵਾਲ ਇਲਾਕੇ ਤੋਂ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੋਂ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਫਿਲਹਾਲ ਪੁਲਸ ਲੱਕੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਓਰੇਂਜ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਵੱਡੀ ਚਿਤਾਵਨੀ

ਵਰਨਣਯੋਗ ਹੈ ਕਿ ਮੋਹਾਲੀ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰ ਜਸਨੀਤ ਕੌਰ ’ਤੇ ਲੁਧਿਆਣਾ ਦੇ ਮਾਡਲ ਟਾਊਨ ਦੀ ਪੁਲਸ ਨੇ ਬਲੈਕਮੇਲਿੰਗ ਦੇ ਦੋਸ਼ ’ਚ ਧਾਰਾ 384 ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਉਸ ਦੇ 2 ਅਣਪਛਾਤੇ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਲੋਂ ਬਲੈਕਮੇਲ ਕਰ ਕੇ 2 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਫਿਲਹਾਲ ਸਾਰੇ ਫਰਾਰ ਹਨ। ਪੁਲਸ ਨੂੰ 19 ਜਨਵਰੀ 2023 ਨੂੰ ਦਿੱਤੀ ਸ਼ਿਕਾਇਤ ’ਚ ਸਾਬਕਾ ਅਕਾਲੀ ਕੌਂਸਲਰ ਦੇ ਬੇਟੇ ਗੁਰਬੀਰ ਸਿੰਘ ਨੇ ਦੱਸਿਆ ਕਿ 16 ਨਵੰਬਰ 2022 ਨੂੰ ਉਸ ਦੇ ਮੋਬਾਇਲ ਫੋਨ ’ਤੇ ਇਕ ਅਣਪਛਾਤੇ ਨੰਬਰ ਤੋਂ ਵ੍ਹਟਸਐਪ ’ਤੇ ਕਾਲ ਆਈ ਸੀ। ਫੋਨ ਕਰਨ ਵਾਲੇ ਜਸਨੀਤ ਨਾਲ ਹੋਈ ਚੈਟ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ।

ਇਹ ਵੀ ਪੜ੍ਹੋ : ਵੱਡੇ ਮੁਲਕਾਂ ’ਚ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਣ ਵਾਲੇ ਨੌਜਵਾਨਾਂ ਲਈ ਅਹਿਮ ਖ਼ਬਰ, ਰੌਂਗਟੇ ਖੜ੍ਹੇ ਕਰੇਗੀ ਇਹ ਰਿਪੋਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News